PM ਮੋਦੀ ਕੇਰਲ ਤੋਂ ਅਸਾਮ ਆਉਂਦੇ ਹਨ, ਪਰ ਕਿਸਾਨਾਂ ਨੂੰ ਮਿਲਣ 20 ਕਿਲੋਮੀਟਰ ਨਹੀਂ ਜਾ ਸਕਦੇ: ਚਿਦੰਬਰਮ

News18 Punjabi | News18 Punjab
Updated: February 27, 2021, 5:07 PM IST
share image
PM ਮੋਦੀ ਕੇਰਲ ਤੋਂ ਅਸਾਮ ਆਉਂਦੇ ਹਨ, ਪਰ ਕਿਸਾਨਾਂ ਨੂੰ ਮਿਲਣ 20 ਕਿਲੋਮੀਟਰ ਨਹੀਂ ਜਾ ਸਕਦੇ: ਚਿਦੰਬਰਮ
PM ਮੋਦੀ ਕੇਰਲ ਤੋਂ ਅਸਾਮ ਆਉਂਦੇ ਹਨ, ਪਰ ਕਿਸਾਨਾਂ ਨੂੰ ਮਿਲਣ 20 ਕਿਲੋਮੀਟਰ ਨਹੀਂ ਜਾ ਸਕਦੇ: ਚਿਦੰਬਰਮ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ, ਇਸ ਦੌਰਾਨ ਵਿਰੋਧੀ ਧਿਰਾਂ ਕੇਂਦਰ ਸਰਕਾਰ ਉਤੇ ਲਗਾਤਾਰ ਸ਼ਬਦੀ ਹਮਲੇ ਕਰ ਰਹੀਆਂ ਹਨ। ਸ਼ਨੀਵਾਰ ਨੂੰ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਉਹ (ਸਰਕਾਰ) ਕਿਸਾਨਾਂ ਨਾਲ ਦੁਸ਼ਮਣਾਂ ਵਰਗਾ ਸਲੂਕ ਕਰ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਦੀ ਆਲੋਚਨਾ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਵੀ ਸਵਾਲ ਚੁੱਕੇ ਹਨ। ਸ਼ਨੀਵਾਰ ਨੂੰ ਪੀ. ਚਿਦੰਬਰਮ ਨੇ ਲਿਖਿਆ, "ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਉਹ ਰਾਜ ਦੇ ਦੁਸ਼ਮਣ ਹਨ।"

ਇਸ ਦੇ ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਿਰਫ 6 ਪ੍ਰਤੀਸ਼ਤ ਕਿਸਾਨ ਆਪਣੀ ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਉਤੇ ਵੇਚ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਐਮਐਸਪੀ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਸਰਕਾਰ ਦਰਮਿਆਨ ਚਰਚਾ ਲਈ ਇਕ ਵੱਡਾ ਮੁੱਦਾ ਹੈ।
ਚਿਦੰਬਰਮ ਨੇ ਕਿਹਾ, 'ਇਸ ਦੇ ਬਾਵਜੂਦ ਉਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਹੈ। ਉਹ ਇਹ ਵੀ ਦਾਅਵਾ ਕਰਦੇ ਹਨ ਕਿ ਸਾਰੇ ਕਿਸਾਨਾਂ ਨੂੰ ਐਮਐਸਪੀ ਮਿਲੇਗਾ, ਪਰ ਸੱਚਾਈ ਇਹ ਹੈ ਕਿ ਸਿਰਫ 6 ਪ੍ਰਤੀਸ਼ਤ ਕਿਸਾਨ ਹੀ ਐਮਐਸਪੀ ਉਤੇ ਫਸਲਾਂ ਵੇਚ ਸਕਦੇ ਹਨ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ 'ਤੇ ਵੀ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਗੱਲ ਕਹੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਕਿਸਾਨਾਂ ਨੂੰ ਮਿਲਣ ਲਈ 20 ਕਿਲੋਮੀਟਰ ਤੱਕ ਨਹੀਂ ਜਾ ਸਕਦੇ।

ਕਾਂਗਰਸ ਨੇਤਾ ਨੇ ਲਿਖਿਆ, 'ਪ੍ਰਧਾਨ ਮੰਤਰੀ ਕੇਰਲਾ ਤੋਂ ਅਸਾਮ ਦੀ ਯਾਤਰਾ ਕਰ ਰਹੇ ਹਨ, ਪਰ ਇੰਨਾ ਸਮਾਂ ਜਾਂ ਇੱਛਾ ਨਹੀਂ ਹੈ ਕਿ ਉਹ ਦਿੱਲੀ ਦੀ ਸਰਹੱਦ 'ਤੇ 20 ਕਿਲੋਮੀਟਰ ਦੀ ਦੂਰੀ 'ਤੇ ਜਾ ਕੇ ਕਿਸਾਨਾਂ ਨੂੰ ਮਿਲ ਸਕਣ।' ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਨਵੇਂ ਕਾਨੂੰਨਾਂ ਲਈ ਸਰਕਾਰ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਸੋਮਵਾਰ ਨੂੰ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਖੇਤੀਬਾੜੀ ਕਾਰੋਬਾਰ ਨੂੰ ਖਤਮ ਕਰਨ ਅਤੇ ਇਸ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਦੋਸਤਾਂ ਨੂੰ ਦੇਣ ਲਈ ਤਿਆਰ ਕੀਤੇ ਗਏ ਹਨ।
Published by: Gurwinder Singh
First published: February 27, 2021, 4:41 PM IST
ਹੋਰ ਪੜ੍ਹੋ
ਅਗਲੀ ਖ਼ਬਰ