Home /News /national /

ਪੀਐਮ ਮੋਦੀ ਦੀਆਂ 6 ਅਹਿਮ ਗੱਲਾਂ, ਕੁੱਝ ਇਸ ਤਰਾਂ ਬਦਲ ਰਿਹਾ ਹੈ ਭਾਰਤ

ਪੀਐਮ ਮੋਦੀ ਦੀਆਂ 6 ਅਹਿਮ ਗੱਲਾਂ, ਕੁੱਝ ਇਸ ਤਰਾਂ ਬਦਲ ਰਿਹਾ ਹੈ ਭਾਰਤ

ਪੀਐਮ ਮੋਦੀ ਦੀਆਂ 6 ਅਹਿਮ ਗੱਲਾਂ, ਕੁੱਝ ਇਸ ਤਰਾਂ ਬਦਲ ਰਿਹਾ ਹੈ ਭਾਰਤ

ਪੀਐਮ ਮੋਦੀ ਦੀਆਂ 6 ਅਹਿਮ ਗੱਲਾਂ, ਕੁੱਝ ਇਸ ਤਰਾਂ ਬਦਲ ਰਿਹਾ ਹੈ ਭਾਰਤ

  • Share this:

ਪ੍ਰਧਾਨ ਮੰਤਰੀ ਮੋਦੀ ਨੇ ਰਾਈਜ਼ਿੰਗ ਇੰਡੀਆ ਸੰਮੇਲਨ ਵਿਚ ਦੇਸ਼ ਨੂੰ ਲੈ ਕੇ ਸਰਕਾਰ ਦੇ ਵਿਜ਼ਨ ਬਾਰੇ ਦੱਸਿਆ, ਉਹਨਾਂ ਨੇ ਸਵੱਛ ਭਾਰਤ ਤੋਂ ਲੈ ਕੇ ਸੁਰੱਖਿਆ, ਸਿਹਤ ਤੋਂ ਲੈ ਕੇ ਅਰਥਵਿਵਸਥਾ ਉੱਪਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਦੱਸਿਆ, ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਪੂਰਬੀ ਭਾਰਤ ਦੇ ਵਿਕਾਸ ਅਤੇ ਸਿਹਤ ਸਹੂਲਤਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ।


ਰਾਈਜ਼ਿੰਗ ਇੰਡੀਆ : ਪੀਐਮ ਨੇ ਕਿਹਾ ਕਿ “ਰਾਇਜ਼ਿੰਗ ਇੰਡੀਆ ਦਾ ਅਰਥ ਸਿਰਫ ਜੀਵਨ ਵਿਚ ਅੱਗੇ ਵੱਧਣਾ, ਅਰਥਵਿਵਸਥਾ, ਜੀਡੀਪੀ, ਵਿਦੇਸ਼ੀ ਨਿਵੇਸ਼ ਆਦਿ ਦਾ ਵਿਕਾਸ ਨਹੀਂ, ਸਗੋਂ ਮੇਰੇ ਲਈ ਰਾਈਜ਼ਿੰਗ ਇੰਡੀਆ ਦਾ ਮਤਲਬ ਸਵਾ ਸੌ ਕਰੋੜ ਦੇਸ਼ਵਾਸੀਆਂ ਦਾ ਆਤਮ-ਵਿਸ਼ਵਾਸ ਹੈ।


ਪੀਐਮ ਨੇ ਕਿਹਾ ਕਿ "ਸਿਹਤ ਖੇਤਰ ਸਾਡਾ ਤੀਸਰਾ ਵੱਡਾ ਪਿਲਰ ਹੈ, ਸਿਹਤ ਨਾਲ ਜੋ ਲੋੜੀਂਦੀਆਂ ਸਹੂਲਤਾਂ ਜੁੜੀਆਂ ਹਨ, ਉਨ੍ਹਾਂ ਨੂੰ ਯਕੀਨੀ ਬਣਾਉਣ ਲਈ ਸਾਡੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ,


ਸਿਹਤ ਸਬੰਧੀ ਯੋਜਨਾਵਾਂ ਬਾਰੇ: ਪੀਐਮ ਨੇ ਕਿਹਾ ਕਿ "ਸਿਹਤ ਖੇਤਰ ਸਾਡਾ ਤੀਸਰਾ ਵੱਡਾ ਪਿਲਰ ਹੈ, ਸਿਹਤ ਨਾਲ ਜੋ ਲੋੜੀਂਦੀਆਂ ਸਹੂਲਤਾਂ ਜੁੜੀਆਂ ਹਨ, ਉਨ੍ਹਾਂ ਨੂੰ ਯਕੀਨੀ ਬਣਾਉਣ ਲਈ ਸਾਡੀ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਦੇਸ਼ ਦੇ ਪਿੰਡਾਂ ਵਿੱਚ ਡਾਕਟਰਾਂ ਦੀ ਕਮੀ ਮਹਿਸੂਸ ਕੀਤੀ ਜਾਂਦੀ ਸੀ ਜਿਸ ਨਾਲ ਨਜਿੱਠਣ ਲਈ ਸਾਡੀ ਸਰਕਾਰ ਨੇ ਮੈਡੀਕਲ ਸੀਟਾਂ ਵਧਾ ਦਿੱਤੀਆਂ, ਦੇਸ਼ ਵਿਚ ਨਵੇਂ ਏਮਸ ਅਤੇ ਆਯੁਰਵੇਦ ਇੰਸਟੀਚਿਊਟ ਆਫ ਸਾਇੰਸ ਦੀ ਸਥਾਪਨਾ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਹਰੇਕ 3 ਸੰਸਦੀ ਸੀਟਾਂ ਵਿਚ ਇਕ ਮੈਡੀਕਲ ਕਾਲਜ ਬਣਾਉਣ ਦੀ ਵੀ ਯੋਜਨਾ ਹੈ.


ਅਰਥਵਿਵਸਥਾ ਬਾਰੇ: ਪ੍ਰਧਾਨ ਮੰਤਰੀ ਨੇ ਕਿਹਾ, "ਜੇ ਅਸੀਂ ਅਰਥਵਿਵਸਥਾ ਬਾਰੇ ਗੱਲ ਕਰੀਏ, ਤਾਂ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਭਾਰਤ ਨੇ ਆਪਣੇ ਨਾਲ ਸਾਰੇ ਸੰਸਾਰ ਦੇ ਆਰਥਿਕ ਵਿਕਾਸ ਨੂੰ ਮਜ਼ਬੂਤ ਕੀਤਾ ਹੈ, “ਭਾਰਤ ਨੇ 2017-18 ਦੀ ਤੀਜੀ ਤਿਮਾਹੀ ਵਿੱਚ 7.2 ਪ੍ਰਤੀਸ਼ਤ ਦੀ ਵਾਧਾ ਦਰ ਹਾਸਲ ਕੀਤੀ ਹੈ ਅਤੇ ਅਰਥਸ਼ਾਸਤਰੀ ਇਹ ਕਹਿ ਰਹੇ ਹਨ ਕਿ ਇਹ ਹੋਰ ਅੱਗੇ ਵਧੇਗੀ"।


‘Act East And Act Fast For India’s East’


ਐਕਟ ਈਸਟ ਪਾਲਿਸੀ ਤੇ ਪੀਐਮ ਨੇ ਕਿਹਾ, ਪੂਰਬੀ ਰਾਜਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਇਸ ਲਈ ਸਾਡੀ ਸਰਕਾਰ ‘Act East And Act Fast For India’s East’ ਪਾਲਿਸੀ ਤੇ ਚੱਲ ਰਹੀ ਹੈ,


ਦੇਸ਼ ਵਿੱਚ ਇਲੈਕਟ੍ਰੀਫਿਕੇਸ਼ਨ ਦਾ ਜ਼ਿਕਰ ਮੈਂ ਅਕਸਰ ਕਰਦਾ ਹਾਂ ਤੇ ਕਹਿੰਦਾ ਹਾਂ ਕਿ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ 18 ਹਜ਼ਾਰ ਪਿੰਡ ਅਜਿਹੇ ਸਨ ਜਿੱਥੇ ਬਿਜਲੀ ਨਹੀਂ ਪਹੁੰਚੀ ਸੀ, ਹਰ ਘਰ ਨੂੰ ਬਿਜਲੀ ਕੁਨੈਕਸ਼ਨ ਨਾਲ ਜੋੜਨ ਲਈ ਸਾਡੀ ਸਰਕਾਰ ਨੇ ‘ਸੌਭਾਗਯ ਯੋਜਨਾ’ ਸ਼ੁਰੂ ਕੀਤੀ ਹੈ, ਸਰਕਾਰ ਇਸ 'ਤੇ 16 ਹਜ਼ਾਰ ਕਰੋੜ ਤੋਂ ਵੱਧ ਖਰਚ ਕਰ ਰਹੀ ਹੈ।

First published:

Tags: India, News18, Rising india summit