Home /News /national /

Modi@8: ਪ੍ਰਧਾਨ ਮੰਤਰੀ ਇੱਕ ਮਹਾਨ ਲੀਡਰ ਤੇ ਪ੍ਰੇਰਨਾ ਦਾ ਭੰਡਾਰ : ਪੰਚਾਇਤੀ ਰਾਜ ਮੰਤਰੀ ਗਿਰੀਰਾਜ ਸਿੰਘ 

Modi@8: ਪ੍ਰਧਾਨ ਮੰਤਰੀ ਇੱਕ ਮਹਾਨ ਲੀਡਰ ਤੇ ਪ੍ਰੇਰਨਾ ਦਾ ਭੰਡਾਰ : ਪੰਚਾਇਤੀ ਰਾਜ ਮੰਤਰੀ ਗਿਰੀਰਾਜ ਸਿੰਘ 

Giriraj Singh praises Modi: ਕੇਂਦਰੀ ਮੰਤਰੀ ਨੇ News18.com ਨੂੰ ਦੱਸਿਆ "ਭਾਵੇਂ ਮੈਂ ਰਾਜ ਮੰਤਰੀ ਵਜੋਂ ਜਾਂ ਕੈਬਨਿਟ ਮੰਤਰੀ ਦੇ ਤੌਰ 'ਤੇ ਉਨ੍ਹਾਂ ਕੋਲ ਗਿਆ, ਜੇਕਰ ਮੈਂ ਕਿਸੇ ਅਜਿਹੇ ਵਿਚਾਰ 'ਤੇ ਚਰਚਾ ਕਰਦਾ ਹਾਂ ਜਿਸ ਬਾਰੇ ਉਹ ਸੋਚਦੇ ਹਨ ਕਿ ਉਹ ਲੋਕਾਂ ਦੀ ਜ਼ਿੰਦਗੀ ਨੂੰ ਉੱਚਾ ਚੁੱਕ ਸਕਦਾ ਹੈ, ਤਾਂ ਉਹ ਇਸ ਨੂੰ ਗੰਭੀਰਤਾ ਨਾਲ ਸੁਣਨਗੇ ਅਤੇ ਗੱਲਬਾਤ ਕਰਨਗੇ ਅਤੇ ਜੇਕਰ ਉਹ ਵਿਚਾਰ ਚੰਗਾ ਲੱਗਾ ਤਾਂ ਫਿਰ ਉਹ ਇਸ ਨੂੰ ਲਾਗੂ ਵੀ ਕਰਦੇ ਹਨ।

Giriraj Singh praises Modi: ਕੇਂਦਰੀ ਮੰਤਰੀ ਨੇ News18.com ਨੂੰ ਦੱਸਿਆ "ਭਾਵੇਂ ਮੈਂ ਰਾਜ ਮੰਤਰੀ ਵਜੋਂ ਜਾਂ ਕੈਬਨਿਟ ਮੰਤਰੀ ਦੇ ਤੌਰ 'ਤੇ ਉਨ੍ਹਾਂ ਕੋਲ ਗਿਆ, ਜੇਕਰ ਮੈਂ ਕਿਸੇ ਅਜਿਹੇ ਵਿਚਾਰ 'ਤੇ ਚਰਚਾ ਕਰਦਾ ਹਾਂ ਜਿਸ ਬਾਰੇ ਉਹ ਸੋਚਦੇ ਹਨ ਕਿ ਉਹ ਲੋਕਾਂ ਦੀ ਜ਼ਿੰਦਗੀ ਨੂੰ ਉੱਚਾ ਚੁੱਕ ਸਕਦਾ ਹੈ, ਤਾਂ ਉਹ ਇਸ ਨੂੰ ਗੰਭੀਰਤਾ ਨਾਲ ਸੁਣਨਗੇ ਅਤੇ ਗੱਲਬਾਤ ਕਰਨਗੇ ਅਤੇ ਜੇਕਰ ਉਹ ਵਿਚਾਰ ਚੰਗਾ ਲੱਗਾ ਤਾਂ ਫਿਰ ਉਹ ਇਸ ਨੂੰ ਲਾਗੂ ਵੀ ਕਰਦੇ ਹਨ।

Giriraj Singh praises Modi: ਕੇਂਦਰੀ ਮੰਤਰੀ ਨੇ News18.com ਨੂੰ ਦੱਸਿਆ "ਭਾਵੇਂ ਮੈਂ ਰਾਜ ਮੰਤਰੀ ਵਜੋਂ ਜਾਂ ਕੈਬਨਿਟ ਮੰਤਰੀ ਦੇ ਤੌਰ 'ਤੇ ਉਨ੍ਹਾਂ ਕੋਲ ਗਿਆ, ਜੇਕਰ ਮੈਂ ਕਿਸੇ ਅਜਿਹੇ ਵਿਚਾਰ 'ਤੇ ਚਰਚਾ ਕਰਦਾ ਹਾਂ ਜਿਸ ਬਾਰੇ ਉਹ ਸੋਚਦੇ ਹਨ ਕਿ ਉਹ ਲੋਕਾਂ ਦੀ ਜ਼ਿੰਦਗੀ ਨੂੰ ਉੱਚਾ ਚੁੱਕ ਸਕਦਾ ਹੈ, ਤਾਂ ਉਹ ਇਸ ਨੂੰ ਗੰਭੀਰਤਾ ਨਾਲ ਸੁਣਨਗੇ ਅਤੇ ਗੱਲਬਾਤ ਕਰਨਗੇ ਅਤੇ ਜੇਕਰ ਉਹ ਵਿਚਾਰ ਚੰਗਾ ਲੱਗਾ ਤਾਂ ਫਿਰ ਉਹ ਇਸ ਨੂੰ ਲਾਗੂ ਵੀ ਕਰਦੇ ਹਨ।

ਹੋਰ ਪੜ੍ਹੋ ...
  • Share this:
Giriraj Singh praises Modi: ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਗਿਰੀਰਾਜ ਸਿੰਘ (Giriraj Singh) ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਸਭ ਤੋਂ ਪ੍ਰੇਰਣਾਦਾਇਕ ਵਿਸ਼ੇਸ਼ਤਾ ਇਹ ਹੈ ਕਿ ਵਿਚਾਰਾਂ 'ਤੇ ਚਰਚਾ ਕਰਨ ਵਾਲੇ ਵਿਅਕਤੀ ਦੇ ਕੱਦ ਦੀ ਪਰਵਾਹ ਕੀਤੇ ਬਿਨਾਂ, ਉਹ ਹਮੇਸ਼ਾ ਅਜਿਹੀ ਗੱਲਬਾਤ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰਦੇ ਹਨ।

ਕੇਂਦਰੀ ਮੰਤਰੀ ਨੇ News18.com ਨੂੰ ਦੱਸਿਆ "ਭਾਵੇਂ ਮੈਂ ਰਾਜ ਮੰਤਰੀ ਵਜੋਂ ਜਾਂ ਕੈਬਨਿਟ ਮੰਤਰੀ ਦੇ ਤੌਰ 'ਤੇ ਉਨ੍ਹਾਂ ਕੋਲ ਗਿਆ, ਜੇਕਰ ਮੈਂ ਕਿਸੇ ਅਜਿਹੇ ਵਿਚਾਰ 'ਤੇ ਚਰਚਾ ਕਰਦਾ ਹਾਂ ਜਿਸ ਬਾਰੇ ਉਹ ਸੋਚਦੇ ਹਨ ਕਿ ਉਹ ਲੋਕਾਂ ਦੀ ਜ਼ਿੰਦਗੀ ਨੂੰ ਉੱਚਾ ਚੁੱਕ ਸਕਦਾ ਹੈ, ਤਾਂ ਉਹ ਇਸ ਨੂੰ ਗੰਭੀਰਤਾ ਨਾਲ ਸੁਣਨਗੇ ਅਤੇ ਗੱਲਬਾਤ ਕਰਨਗੇ ਅਤੇ ਜੇਕਰ ਉਹ ਵਿਚਾਰ ਚੰਗਾ ਲੱਗਾ ਤਾਂ ਫਿਰ ਉਹ ਇਸ ਨੂੰ ਲਾਗੂ ਵੀ ਕਰਦੇ ਹਨ। ਇਹ ਉਨ੍ਹਾਂ ਦੇ ਕਿਰਦਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਜਿਸ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਹੈ। ਅਜਿਹੇ ਗੁਣਾਂ ਨੂੰ ਸਭ ਨੂੰ ਅਪਣਾਉਣਾ ਚਾਹੀਦਾ ਹੈ।" ਸਿੰਘ ਦਾ ਇਹ ਵੀ ਪੱਕਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਵੱਡਾ ਕੋਈ ਸੁਣਨ ਵਾਲਾ ਨਹੀਂ ਹੈ ਕਿਉਂਕਿ ਉਹ ਹਰ ਕਿਸੇ ਦੀ ਗੱਲ ਧੀਰਜ ਅਤੇ ਇਮਾਨਦਾਰੀ ਨਾਲ ਸੁਣਦੇ ਹਨ।

ਜਵਾਬਦੇਹੀ 'ਚ ਸਭ ਤੋਂ ਮੋਹਰੀ ਹਨ ਮੋਦੀ: ਸਿੰਘ

ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਕ ਹੋਰ ਵਿਸ਼ੇਸ਼ਤਾ ਜੋ ਉਨ੍ਹਾਂ ਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦੀ ਹੈ ਉਹ ਇਹ ਹੈ ਕਿ ਉਹ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਜੇਕਰ ਇਹ ਲੋਕਾਂ ਦੀ ਬਿਹਤਰੀ ਲਈ ਹੈ, ਤਾਂ ਉਹ ਇਸ ਨੂੰ ਬਹੁਤ ਮਹੱਤਵ ਦਿੰਦੇ ਹਨ। ਮੰਤਰੀ ਨੇ ਹਾਲਾਂਕਿ ਇਹ ਵੀ ਕਿਹਾ ਕਿ ਜਵਾਬਦੇਹੀ ਤੈਅ ਕਰਨ ਨਾਲ ਵੀ ਸਮਰਥਨ ਪ੍ਰਾਪਤ ਹੁੰਦਾ ਹੈ। ਸਿੰਘ ਨੇ ਕਿਹਾ ਕਿ "ਪ੍ਰਧਾਨ ਮੰਤਰੀ ਮੋਦੀ ਜਵਾਬਦੇਹੀ ਵਿੱਚ ਵੀ ਸਭ ਤੋਂ ਮੋਹਰੀ ਹਨ। ਜਵਾਬਦੇਹੀ ਦੇ ਨਾਲ, ਜ਼ਿੰਮੇਵਾਰੀ ਵੀ ਪ੍ਰਧਾਨ ਮੰਤਰੀ ਦਾ ਸੰਚਾਲਨ ਮੰਤਰ ਹੈ। ਅਤੇ ਇਸ ਵਿੱਚ ਵੀ ਉਨ੍ਹਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ।

ਪੀਐਮ ਮੋਦੀ ਇੰਨੇ ਘੰਟੇ ਸਫ਼ਰ ਕਰਨ ਦੇ ਬਾਵਜੂਦ, ਰੁਝੇਵਿਆਂ ਦੇ ਬਾਵਜੂਦ ਕੰਮ ਲਈ ਤਿਆਰ ਹੋ ਜਾਂਦੇ ਹਨ। ਕੇਂਦਰੀ ਵਿਦੇਸ਼ ਮੰਤਰੀ ਨੇ ਮੈਨੂੰ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਸਵੇਰੇ 4 ਵਜੇ ਜਹਾਜ਼ ਤੋਂ ਉਤਰੇ ਅਤੇ 11 ਵਜੇ ਕੈਬਨਿਟ ਲਈ ਤਿਆਰ ਹੋ ਗਏ। ਜੇਕਰ ਪ੍ਰਧਾਨ ਮੰਤਰੀ ਘੱਟੋ-ਘੱਟ 10 ਹੋਰ ਸਾਲਾਂ ਲਈ ਸਾਡਾ ਮਾਰਗਦਰਸ਼ਨ ਕਰਦੇ ਹਨ, ਤਾਂ ਭਾਰਤ ਇੱਕ ਮਹਾਂਸ਼ਕਤੀ ਬਣ ਜਾਵੇਗਾ।"

'ਮੋਦੀ ਦੇ ਮੰਤਰੀ ਮੰਡਲ ਦਾ ਹਿੱਸਾ ਬਣਨਾ ਮੇਰੇ ਲਈ ਮਾਣ ਵਾਲੀ ਗੱਲ'

ਭਾਜਪਾ ਆਗੂ ਨੇ ਕਿਹਾ ਕਿ ਆਤਮਨਿਰਭਰ ਭਾਰਤ ਬਾਰੇ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ ਅਤੇ ਮੋਦੀ ਮੰਤਰੀ ਮੰਡਲ ਦਾ ਮੈਂਬਰ ਬਣਨ 'ਤੇ ਉਹ ਮਾਣ ਮਹਿਸੂਸ ਕਰਦੇ ਹਨ। ਗਿਰੀਰਾਜ ਸਿੰਘ ਨੇ ਕਿਹਾ ਕਿ “ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਦਾ ਮੰਤਰ ਦਿੱਤਾ ਹੈ ਅਤੇ ਹਰ ਮੰਤਰਾਲੇ ਦੁਆਰਾ ਇਸ ਦਾ ਪਾਲਣ ਕੀਤਾ ਜਾ ਰਿਹਾ ਹੈ। ਰੱਖਿਆ, ਖੇਤੀਬਾੜੀ ਅਤੇ ਸਬੰਧਤ ਨਿਰਯਾਤ ਦੇ ਖੇਤਰ ਵਿੱਚ ਸਵੈ-ਨਿਰਭਰ ਬਣਨ ਬਾਰੇ ਕਿਸੇ ਹੋਰ ਨੇ ਨਹੀਂ ਸੋਚਿਆ ਹੈ।” ਪ੍ਰਧਾਨ ਮੰਤਰੀ ਦੀ ਇਕ ਹੋਰ ਵੱਡੀ ਤਾਕਤ ਇਹ ਹੈ ਕਿ ਜੇਕਰ ਉਹ ਤੁਹਾਨੂੰ ਜ਼ਿੰਮੇਵਾਰੀ ਦਿੰਦੇ ਹਨ, ਤਾਂ ਉਹ ਤੁਹਾਡੇ 'ਤੇ ਪੂਰਾ ਭਰੋਸਾ ਕਰਦੇ ਹਨ।

ਪਾਰਟੀ ਦੇ ਵਰਕਰਾਂ ਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਇੱਕ ਸਖ਼ਤ ਕਾਰਜਕਾਰੀ ਕਹੇ ਜਾਣ 'ਤੇ, ਸਿੰਘ ਨੇ ਕਿਹਾ ਕਿ ਉਹ ਇੱਕ ਅਜਿਹੇ ਨੇਤਾ ਹਨ ਜੋ ਉਦਾਹਰਣ ਦੇ ਕੇ ਅਗਵਾਈ ਕਰਦੇ ਹਨ। ਸਿੰਘ ਨੇ ਕਿਹਾ "ਤੁਸੀਂ ਪੀਐਮ ਮੋਦੀ ਨੂੰ 'ਸਖ਼ਤ ਕਾਰਜਕਾਰੀ' ਕਹੋਗੇ ਜਾਂ 'ਪ੍ਰੇਰਨਾ ਦਾ ਸੋਮਾ' ਕਹੋਗੇ? ਹਰ ਮੰਤਰੀ ਨੂੰ ਲੱਗਦਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਇੰਨੀ ਮਿਹਨਤ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਵੀ ਆਪਣੇ ਵੱਲੋਂ ਕੁਝ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।"

ਉਨ੍ਹਾਂ ਦੇ ਅਨੁਸ਼ਾਸਨ ਲਈ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰਦੇ ਹੋਏ, ਸਿੰਘ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਮੰਨੇ ਜਾਣ ਦੇ ਬਾਵਜੂਦ, ਉਨ੍ਹਾਂ ਨੇ ਕਦੇ ਵੀ ਸੰਗਠਨ ਨੂੰ ਪਾਸੇ ਨਹੀਂ ਕੀਤਾ ਅਤੇ ਉਹ ਪਾਰਟੀ ਦੇ ਮੁਖੀ ਜੇਪੀ ਨੱਡਾ ਲਈ ਬਹੁਤ ਸਤਿਕਾਰ ਕਰਦੇ ਹਨ ਕਿਉਂਕਿ ਉਹ ਸਰਕਾਰ ਅਤੇ ਪਾਰਟੀ ਵਿਚਕਾਰ ਸਦਭਾਵਨਾ ਬਣਾਈ ਰੱਖਣ ਵਿੱਤ ਬਹੁਤ ਵਧੀਆ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਬੀਮਾਰ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ ਗਰਡੀਅਨ ਵਜੋਂ ਵੀ ਬਾਖੂਬੀ ਰੋਲ ਨਿਭਾਉਂਦੇ ਹਨ।

ਗਿਰੀਰਾਜ ਨੇ ਨਿੱਜੀ ਤੌਰ 'ਤੇ ਕੀਤਾ ਮੋਦੀ ਦਾ ਧੰਨਵਾਦ

ਗਿਰੀਰਾਜ ਸਿੰਘ ਨੇ ਕਿਹਾ ਕਿ "ਮੈਂ ਨਿੱਜੀ ਤੌਰ 'ਤੇ ਉਨ੍ਹਾਂ ਦਾ ਧੰਨਵਾਦੀ ਹਾਂ। ਕੁਝ ਸਾਲ ਪਹਿਲਾਂ ਮੈਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ (ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਨਿਲ ਦਵੇ ਪਹਿਲੀ ਮੋਦੀ ਸਰਕਾਰ ਵਿੱਚ ਰਾਜ ਮੰਤਰੀ ਦੀ ਮੌਤ ਹੋ ਗਈ ਸੀ) ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਰਾਜਨੇਤਾ ਦੀ ਇਹ ਸਭ ਤੋਂ ਭੈੜੀ ਆਦਤ ਹੈ ਕਿ ਉਹ ਆਪਣੀ ਸਿਹਤ ਬਾਰੇ ਭੁੱਲ ਜਾਂਦੇ ਹਨ ਅਤੇ ਸਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।”

ਸਿੰਘ ਨੇ ਵਿਰੋਧੀ ਧਿਰ 'ਤੇ ਵੀ ਸਾਧਿਆ ਨਿਸ਼ਾਨਾ : ਮੰਤਰੀ ਨੇ ਕਿਹਾ “ਜਿੱਥੇ ਇੱਕ ਪਾਸੇ ਸਾਡੀ ਵਿਰੋਧੀ ਧਿਰ ਮੋਦੀ ਨੂੰ ਦੇਸ਼ ਦੇ ਅੰਦਰ ਤੇ ਬਾਹਰ, ਬੁਰਾ ਭਲਾ ਬੋਲਦੀ ਹੈ, ਉੱਥੇ ਹੀ ਦੂਜੇ ਪਾਸੇ ਵਿਦੇਸ਼ੀ ਲੀਡਰ ਭਾਰਤ ਦੀ ਲੀਡਰਸ਼ਿਪ ਦੀ ਪ੍ਰਸ਼ੰਸਾ ਕਦੇ ਹਨ ਤੇ ਪ੍ਰਧਾਨ ਮੰਤਰੀ ਨੂੰ ਭਾਰਤੀ ਡਾਇਸਪੋਰਾ ਵੱਲੋਂ ਜੋ ਪਿਆਰ ਮਿਲਦਾ ਹੈ, ਉਹ ਵੀ ਬੇਮਿਸਾਲ ਹੈ।” ਮੰਤਰੀ ਨੇ ਅੱਗੇ ਕਿਹਾ "ਲੋਕ ਵਿਦੇਸ਼ਾਂ ਵਿੱਚ ਦੇਸ਼ ਦਾ ਅਪਮਾਨ ਕਰ ਸਕਦੇ ਹਨ ਪਰ ਜੋ ਬਿਡੇਨ ਅੱਜ ਕੋਵਿਡ ਨਾਲ ਨਜਿੱਠਣ ਲਈ ਭਾਰਤ ਦੀ ਤਾਰੀਫ਼ ਕਰ ਰਿਹਾ ਹੈ।" ਉਨ੍ਹਾਂ ਨੇ ਆਪਣੇ ਮੰਤਰਾਲੇ ਪ੍ਰਤੀ ਪ੍ਰਧਾਨ ਮੰਤਰੀ ਦੀ ਪਹੁੰਚ ਦੀ ਵੀ ਸ਼ਲਾਘਾ ਕੀਤੀ।

ਮੰਤਰੀ ਨੇ ਕਿਹਾ ਕਿ “ਅੱਜ ਪਿੰਡਾਂ ਵਿੱਚ ਵੈਲਨੈੱਸ ਸੈਂਟਰ ਹਨ। 24 ਹਜ਼ਾਰ ਵੈਲਨੈੱਸ ਸੈਂਟਰ ਖੋਲ੍ਹੇ ਗਏ ਹਨ। ਲਿੰਗ ਰੁਜ਼ਗਾਰ ਦੀ ਗੱਲ ਕਰੀਏ ਤਾਂ - ਸਵੈ ਸਹਾਇਤਾ ਸਮੂਹਾਂ ਨੂੰ ਹੁਲਾਰਾ ਮਿਲਿਆ ਹੈ। ਜਦੋਂ ਪੀਐਮ ਮੋਦੀ ਆਏ ਤਾਂ 2.35 ਕਰੋੜ ਮੈਂਬਰ ਸਨ। ਅੱਜ ਇਹ ਅੰਕੜਾ 8.27 ਕਰੋੜ ਮੈਂਬਰਾਂ ਤੱਕ ਪਹੁੰਚ ਗਿਆ ਹੈ। ਅੱਜ 5 ਲੱਖ ਕਰੋੜ ਤੋਂ ਵੱਧ ਬੈਂਕ ਲਿੰਕਡ ਹਨ। ਜਨ ਧਨ ਯੋਜਨਾਵਾਂ ਤਹਿਤ ਔਰਤਾਂ ਦੇ 40 ਕਰੋੜ ਤੋਂ ਵੱਧ ਬੈਂਕ ਖਾਤੇ ਹਨ। ਇੰਦਰਾ ਆਵਾਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਲਗਭਗ 3 ਕਰੋੜ ਘਰ ਬਣਾਏ ਗਏ ਹਨ ਅਤੇ ਅੱਠ ਸਾਲਾਂ ਦੇ ਅੰਦਰ ਅਸੀਂ 2.5 ਕਰੋੜ ਦਾ ਨਿਰਮਾਣ ਕੀਤਾ ਹੈ ਅਤੇ ਹਰੇਕ 'ਤੇ ਮੋਦੀ ਦੀ ਮੋਹਰ ਹੈ।”
Published by:Krishan Sharma
First published:

Tags: BJP, Modi, Narendra modi

ਅਗਲੀ ਖਬਰ