ਅੱਜ ਸੰਸਦੀ ਦਲ ਦੇ ਆਗੂ ਚੁਣੇ ਜਾਣਗੇ ਨਰੇਂਦਰ ਮੋਦੀ, 30 ਮਈ ਨੂੰ ਮੁੜ ਪੀਐੱਮ ਅਹੁਦੇ ਦੀ ਲੈਣਗੇ ਸਹੁੰ

News18 Punjab
Updated: May 25, 2019, 1:52 PM IST
ਅੱਜ ਸੰਸਦੀ ਦਲ ਦੇ ਆਗੂ ਚੁਣੇ ਜਾਣਗੇ ਨਰੇਂਦਰ ਮੋਦੀ, 30 ਮਈ ਨੂੰ ਮੁੜ ਪੀਐੱਮ ਅਹੁਦੇ ਦੀ ਲੈਣਗੇ ਸਹੁੰ
ਅੱਜ ਸੰਸਦੀ ਦਲ ਦੇ ਆਗੂ ਚੁਣੇ ਜਾਣਗੇ ਨਰੇਂਦਰ ਮੋਦੀ, 30 ਮਈ ਨੂੰ ਮੁੜ ਪੀਐੱਮ ਅਹੁਦੇ ਦੀ ਲੈਣਗੇ ਸਹੁੰ
News18 Punjab
Updated: May 25, 2019, 1:52 PM IST
ਮੋਦੀ ਸਰਕਾਰ ਦੀ ਦੂਜੀ ਪਾਰੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅੱਜ ਨਰੇਂਦਰ ਮੋਦੀ ਸੰਸਦੀ ਦਲ ਦੇ ਆਗੂ ਚੁਣੇ ਜਾਣਗੇ। ਐਨਡੀਏ ਦੀ ਬੈਠਕ ਸੰਸਦ ਦੇ ਸੈਂਟਰਲ ਹਾਲ 'ਚ ਸ਼ਾਮ 5 ਵਜੇ ਹੋਵੇਗੀ। ਜਿਸ ਤੋਂ ਬਾਅਦ ਮੋਦੀ 30 ਮਈ ਨੂੰ ਮੁੜ ਪੀਐੱਮ ਅਹੁਦੇ ਦੀ ਸਹੁੰ ਲੈਣਗੇ। ਇਸ ਤੋਂ ਪਹਿਲਾਂ ਬੀਤੀ ਸ਼ਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਰਾਸ਼ਟਰਪਤੀ ਭਵਨ ਵਿੱਚ ਡਿਨਰ ਦਾ ਪ੍ਰਬੰਧ ਕੀਤਾ ਗਿਆ ਸੀ।

ਉਹਨਾਂ ਇਹ ਸਮਾਗਮ ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਵਿੱਚ ਮੰਤਰੀਆਂ ਦੇ ਸਨਮਾਨ ਵਿੱਚ ਪ੍ਰਬੰਧ ਕੀਤਾ ਸੀ। ਇਸ ਤੋਂ ਪਹਿਲਾਂ ਪੀਐੱਮ ਮੋਦੀ ਸਣੇ ਸਾਰੇ ਕੇਂਦਰੀ ਮੰਤਰੀਆਂ ਨੇ ਰਾਸ਼ਟਰਪਤੀ ਨੂੰ ਅਸਤੀਫੇ ਸੌਂਪੇ। ਇਹੋ ਉਹਨਾਂ ਦੇ ਅਗਲੇ ਕਾਰਜਕਾਲ ਦੇ ਲਈ ਸਹੁੰ ਚੁੱਕਣ ਤੋਂ ਪਹਿਲਾਂ ਇੱਕ ਰਸਮੀ ਪ੍ਰਕਿਰਿਆ ਹੈ। ਜਿਸਨੂੰ ਰਾਸ਼ਟਰਪਤੀ ਨੇ ਸਵੀਕਾਰ ਕਰਦਿਆਂ ਮੁੜ ਨਵੀਂ ਸਰਕਾਰ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ।

Loading...
ਰਾਸ਼ਟਰਪਤੀ ਵੱਲੋਂ ਪੀਐੱਮ ਤੇ ਮੰਤਰੀਆਂ ਨੂੰ ਫੇਅਰਵੈੱਲ ਪਾਰਟੀ-
ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਡਿਨਰ ਦਾ ਪ੍ਰਬੰਧ ਕੀਤਾ ਗਿਆ। ਉਹਨਾਂ ਇਹ ਸਮਾਗਮ ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਵਿੱਚ ਮੰਤਰੀਆਂ ਦੇ ਸਨਮਾਨ ਵਿੱਚ ਪ੍ਰਬੰਧ ਕੀਤਾ। ਮੋਦੀ ਸਰਕਾਰ ਵਿੱਚ ਫਿਰ ਤੋਂ ਨਵੇਂ ਮੰਤਰੀ ਮੰਡਲ ਸਹੁੰ ਚੁੱਕਣਗੇ। ਸਾਰੇ ਕੇਂਦਰੀ ਮੰਤਰੀ ਤੇ ਪ੍ਰਧਾਨਮੰਤਰੀ ਨੇ ਰਾਸ਼ਟਰਪਤੀ ਨੂੰ ਅਸਤੀਫੇ ਸੌਂਪੇ। ਰਾਸ਼ਟਰਪਤੀ ਨੇ ਸਾਰੇ ਮੰਤਰੀਆਂ ਦੇ ਸਨਮਾਨ ਚ ਫੇਅਰਵੈਲ ਦਿੱਤੀ।

ਇਸ ਤੋਂ ਪਹਿਲਾਂ ਪੀਐੱਮ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫਾ ਸੌਂਪਿਆ।  ਇਹੋ ਉਹਨਾਂ ਦੇ ਅਗਲੇ ਕਾਰਜਕਾਲ ਦੇ ਲਈ ਸਹੁੰ ਚੁੱਕਣ ਤੋਂ ਪਹਿਲਾਂ ਇੱਕ ਰਸਮੀ ਪ੍ਰਕਿਰਿਆ ਹੈ। ਜਿਸਨੂੰ ਰਾਸ਼ਟਰਪਤੀ ਨੇ ਸਵੀਕਾਰ ਕਰਦਿਆਂ ਮੁੜ ਨਵੀਂ ਸਰਕਾਰ ਬਣਾਉਣ ਦੀ ਪ੍ਰਵਾਨਗੀ ਦਿੱਤੀ।

ਪੀਐੱਮ ਮੋਦੀ ਵੱਲੋਂ ਪੀਐੱਮਓ ਦੇ ਅਧਿਕਾਰੀਆਂ ਨੂੰ ਸੰਬੋਧਨ-

ਕੱਲ੍ਹ ਪੀਐੱਮ ਮੋਦੀ ਨੇ ਪੀਐੱਮਓ ਦੇ ਅਧਿਕਾਰੀਆਂ ਨੂੰ ਵੀ ਸੰਬੋਧਨ ਕੀਤਾ ਤੇ 5 ਸਾਲ ਦੌਰਾਨ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਕੀਤੀ। ਪੀਐੱਮ ਨੇ ਕਿਹਾ ਕਿ ਉਹ ਦਿੱਲੀ ਦੇ ਲਈ ਨਵੇਂ ਸਨਪਰ ਤਮਾਮ ਅਧਿਕਾਰੀਆਂ ਨੇ ਉਹਨਾਂ ਬਾਹਰੀ ਮਹਿਸੂਸ ਨਹੀਂ ਹੋਣ ਦਿੱਤਾ। ਪੀਐੱਮ ਨੇ ਸਾਰੇ ਅਧਿਕਾਰੀਆਂ ਨੂੰ ਨਵੀਂ ਉਰਜਾ ਦੇ ਨਾਲ ਅਗਲੇ 5 ਸਾਲ ਦੇ ਲਈ ਕੰਮ ਕਰਨ ਲਈ ਵੀ ਕਿਹਾ ਹੈ।

ਸਹੀ ਸਾਬਿਤ ਹੋਇਆ ਪੀ.ਐੱਮ ਦਾ ਦਾਅਵਾ-

ਵੱਡੀ ਜਿੱਤ ਤੋਂ ਬਾਅਦ ਹੁਣ ਇੱਕ ਵਾਰ ਮੁੜ ਤੋਂ ਸਰਕਾਰ ਬਣਾਉਣ ਦੀ ਤਿਆਰੀ ਹੋ ਰਹੀ ਹੈ। ਯੂਪੀ ਵਿੱਚ ਮਿਲੀ ਇਤਿਹਾਸਕ ਜਿੱਤ ਦੀ ਹਰ ਤਰਫ ਚਰਚਾ ਹੋ ਰਹੀ ਹੈ। ਨਿਊਜ਼ 18 ਦੇ ਗਰੁੱਪ ਐਡੀਟਰ ਇਨ ਚੀਫ ਰਾਹੁਲ ਜੋਸ਼ੀ ਨੂੰ ਦਿੱਤੇ EXCLUSIVE ਇੰਟਰਵਿਉ ਵਿੱਚ ਪੀ.ਐੱਮ ਮੋਦੀ ਨੇ ਕਿਹਾ ਸੀ ਕੀ ਯੂਪੀ ਵਿੱਚ SP ਅਤੇ BSP ਗਠਜੋੜ ਦਾ ਕੋਈ ਅਧਾਰ ਨਹੀਂ ਹੈ।

ਚੋਣ ਵਿੱਚ ਗਠਜੋੜ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਹੋਵੇਗਾ। ਪ੍ਰਧਾਨਮੰਤਰੀ ਦੀ ਉਹ ਗੱਲ 100 ਫੀਸਦ ਸੱਚ ਹੋਈ ਅਤੇ ਯੂਪੀ ਵਿੱਚ ਗਠਜੋੜ ਸਿਰਫ 15 ਸੀਟਾਂ ਤੇ ਸੀਮਟ ਗਿਆ।
First published: May 25, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...