Home /News /national /

News18RisingIndia: ਲੋਕਾਂ ਦਾ ਕਾਲਾ ਕਾਰੋਬਾਰ ਬੰਦ ਕੀਤਾ, ਇਸੇ ਲਈ ਪਾਣੀ ਪੀ-ਪੀ ਕੇ ਮੈਨੂੰ ਕੋਸਦੇ ਹਨ: ਮੋਦੀ

News18RisingIndia: ਲੋਕਾਂ ਦਾ ਕਾਲਾ ਕਾਰੋਬਾਰ ਬੰਦ ਕੀਤਾ, ਇਸੇ ਲਈ ਪਾਣੀ ਪੀ-ਪੀ ਕੇ ਮੈਨੂੰ ਕੋਸਦੇ ਹਨ: ਮੋਦੀ

 • Share this:

  News18RisingIndia: ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਜ਼ਰੀ ਭਰੀ। ਇਸ ਮੌਕੇ ਮੋਦੀ ਨੇ ਕਿਹਾ ਕਿ ਜਦੋਂ ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਭਾਜਪਾ ਸਰਕਾਰ ਬਣਦੇ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਈ। ਸਰਕਾਰ ਨੇ ਲੋਕਾਂ ਨੂੰ ਸਾਫ ਸੁਧਰਾ ਪ੍ਰਸ਼ਾਸਨ ਦੇਣ ਲਈ ਹਰ ਉਪਰਾਲਾ ਕੀਤਾ ਤੇ ਕਰ ਰਹੀ ਹੈ। ਪਿਛਲੀ ਸਰਕਾਰ ਵਿਚ ਮਹਿੰਗਾਈ ਨੇ ਮੂੰਹ ਅੱਡਿਆ ਹੋਇਆ ਸੀ ਪਰ ਅੱਜ ਮਹਿੰਗਾਈ ਦੀ ਦਰ ਘੱਟ ਕੇ 2 ਤੋਂ 4 ਫ਼ੀਸਦੀ ਦੇ ਦਰਮਿਆਨ ਹੈ।


  ਉਨ੍ਹਾਂ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਦੀ ਸਥਿਤੀ ਇਹ ਸੀ ਕਿ ਜੋ ਵਧਣਾ ਚਾਹੀਦਾ ਸੀ, ਉਹ ਘਟ ਰਿਹਾ ਸੀ ਅਤੇ ਜੋ ਘਟਨਾ ਦੀ ਲੋੜ ਸੀ, ਉਹ ਵਧ ਰਿਹਾ ਸੀ। ਮਹਿੰਗਾਈ ਦੀ ਮਿਸਾਲ ਲਓ, ਅਸੀਂ ਸਾਰੇ ਜਾਣਦੇ ਹਾਂ ਕਿ ਮੁਦਰਾਸਥਿਤੀ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਪਰ ਪਿਛਲੀ ਸਰਕਾਰ ਵਿਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧੀਆਂ ਸਨ। ਉਨ੍ਹਾਂ ਕਿਹਾ ਕਿ ਨਿਊਜ਼ ਰੂਮ ਦੇ ਪ੍ਰੋਡਿਉਰਸ ਯਾਦ ਹੈ ਨਾ ਕਿ ਤੁਸੀਂ ਕਿੰਨੀ ਵਾਰ ਆਪਣੇ ਸ਼ੋਅ ਵਿੱਚ ਕਿੰਨੀ 'ਮਹਿੰਗਾਈ ਡਾਇਨ ਮਾਰ ਜਾਤ ਹੈ, ਚਲਾਇਆ ਹੈ। ਅੱਜ ਸਾਡੀ ਸਰਕਾਰ ਵਿਚ, ਮਹਿੰਗਾਈ 2 ਤੋਂ 4 ਫੀਸਦੀ ਦਰਮਿਆਨ ਰਹਿ ਗਈ ਹੈ। ਇਹ ਅੰਤਰ ਉਦੋਂ ਆਉਂਦਾ ਹੈ ਜਦੋਂ ਸਿਆਸਤ ਤੋਂ ਹੱਟ ਕੇ ਰਾਜਨੀਤੀ ਨੂੰ ਪਹਿਲ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਨੇ ਬਈਮਾਨੀ ਨੂੰ ਲਗਾਮ ਲਗਾਈ। ਇਸੇ ਲਈ ਇਸ ਦਾ ਵਿਰੋਧ ਹੋਇਆ। ਸਰਕਾਰ 75 ਹਜ਼ਾਰ ਕਰੋੜ ਰੁਪਏ ਸਿੱਧੇ ਲੋੜਵੰਦਾਂ ਦੇ ਖਾਤਿਆਂ ਵਿਚ ਪਾਉਣ ਜਾ ਰਹੀ ਹੈ। 70 ਸਾਲ ਤੋਂ ਦੇਸ਼ ਨੂੰ ਲੁੱਟਣ ਵਾਲਿਆਂ ਦੀਆਂ ਦੁਕਾਨਾਂ ਬੰਦ ਕੀਤੀਆਂ,ਇਸੇ ਲਈ ਮੇਰਾ ਵਿਰੋਧ ਹੋਇਆ। ਕੋਈ ਵੀ ਕੰਮ ਸਿਰੇ ਚਾੜ੍ਹਨ ਲਈ ਇੱਛਾ ਸ਼ਕਤੀ ਚਾਹੀਦੀ ਹੈ,ਜੋ ਪਹਿਲੀ ਕਿਸੇ ਵੀ ਸਰਕਾਰ ਵਿਚ ਨਹੀਂ ਸੀ। ਅਸੀਂ ਸਭ ਦਾ ਸਾਥ,ਸਭ ਦਾ ਵਿਕਾਸ ਦੇ ਮੰਤਰ ਉਤੇ ਕੰਮ ਕਰ ਰਹੇ ਹਾਂ।


  ਬੇਰੁਜ਼ਗਾਰੀ ਬਾਰੇ ਵਿਰੋਧੀਆਂ ਨੇ ਬੇਲੋੜਾ ਰੌਲਾ ਪਾਇਆ, ਗਲਤ ਅੰਕੜੇ ਦੇ ਕੇ ਗੁਮਰਾਹ ਕੀਤਾ। ਪਿਛਲੇ 4 ਸਾਲਾਂ ਵਿਚ ਵਿਦੇਸ਼ੀ ਸੈਲਾਨੀਆਂ ਦੀ ਆਮਦ ਵਿਚ ਇਤਿਹਾਸਕ ਵਾਧਾ ਹੋਇਆ। ਵਿਰੋਧੀ ਧਿਰਾਂ 'ਨਾ ਮੰਨਣ' ਵਾਲੀ ਜਿਦ ਉਤੇ ਅੜੀ ਬੈਠੀਆਂ ਹਨ,ਪਰ ਵਿਕਾਸ ਸਭ ਕੁਝ ਆਪੇ ਬੋਲ ਰਿਹਾ ਹੈ। ਰੁਜ਼ਗਾਰ ਦੇ ਮਾਮਲੇ ਵਿਚ ਜਿਸ ਰਫਤਾਰ ਨਾਲ ਅੱਗੇ ਵਧ ਰਹੇ ਹਾਂ, ਮੈਨੂੰ ਵਿਸ਼ਵਾਸ ਹੈ ਭਾਰਤ ਪੂਰੀ ਦੁਨੀਆਂ ਵਿਚ ਇਕ ਸ਼ਕਤੀ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਸਾਡੇ ਇਥੇ ਕਿਸ ਤਰ੍ਹਾ ਜਨਤਾ ਦੇ ਪੈਸੇ ਨੂੰ ਜਨਤਾ ਦਾ ਨਾ ਸਮਝਣ ਦੀ ਪਰੰਪਰਾ ਅਰਸੇ ਤੋਂ ਹਾਵੀ ਰਹੀ ਹੈ। ਤੁਸੀਂ ਵੀ ਜਾਣਦੇ ਹੋ। ਜੇਕਰ ਅਜਿਹਾ ਨਾ ਹੁੰਦਾ ਤਾਂ ਸੈਂਕੜੇ ਯੋਜਨਾਵਾਂ ਦਹਾਕਿਆਂ ਤੱਕ ਅਧੂਰੀਆਂ ਨਾ ਰਹਿੰਦੀਆਂ। ਅਟਕਦੀ-ਭਟਕਦੀ ਨਾ ਰਹਿੰਦੀ। ਇਸ ਲਈ ਹੀ ਸਾਡੀ ਸਰਕਾਰ,ਯੋਜਨਾਵਾਂ ਵਿੱਚ ਦੇਰੀ ਨੂੰ ਅਪਰਾਧਿਕ ਲਾਪਰਵਾਹੀ ਤੋਂ ਘੱਟ ਨਹੀਂ ਮੰਨਦੀ। ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨੂੰ ਸ਼ੁਰੂ ਕੀਤਾ ਹੈ। ਮੇਰੀ ਸਰਕਾਰ ਦੇ ਆਉਣ ਤੋਂ ਬਾਅਦ,ਕੱਚੀ-ਪੱਕੀ ਪਰਚੀ ਦੀ ਖੇਡ ਬੰਦ ਹੋ ਗਈ ਹੈ। ਜੀਐਸਟੀ ਦੇ ਜਰੀਏ ਟੈਕਸ ਸਿੱਧੇ ਸਰਕਾਰ ਤੱਕ ਪਹੁੰਚ ਰਿਹਾ ਹੈ। ਲੋਕਾਂ ਦਾ ਕਾਲਾ ਕਾਰੋਬਾਰ ਬੰਦ ਹੋ ਗਿਆ ਹੈ। ਇਸ ਲਈ ਤਾਂ ਅਜਿਹੇ ਲੋਕ ਪਾਣੀ ਪੀ-ਪੀ ਕੇ ਮੈਨੂੰ ਕੋਸਦੇ ਹਨ।

  First published:

  Tags: News18RisingIndia2019