• Home
 • »
 • News
 • »
 • national
 • »
 • PM NARENDRA MODI PARIKSHA PE CHARCHA TO BE HELD ON WEDNESDAY ON 7 PM

Pariksha Pe Charcha: ਇਸ ਵਾਰ ਪਹਿਲਾਂ ਨਾਲੋਂ ਕਾਫੀ ਵੱਖਰੀ ਹੋਵੇਗੀ PM ਮੋਦੀ ਦੀ ਵਿਦਿਆਰਥੀਆਂ ਨਾਲ 'ਪ੍ਰੀਖਿਆ ਉਤੇ ਚਰਚਾ'

Pariksha Pe Charcha: ਇਸ ਵਾਰ ਪਹਿਲਾਂ ਨਾਲੋਂ ਕਾਫੀ ਵੱਖਰੀ ਹੋਵੇਗੀ PM ਮੋਦੀ ਦੀ ਵਿਦਿਆਰਥੀਆਂ ਨਾਲ 'ਪ੍ਰੀਖਿਆ ਉਤੇ ਚਰਚਾ'. (pm modi file photo)

Pariksha Pe Charcha: ਇਸ ਵਾਰ ਪਹਿਲਾਂ ਨਾਲੋਂ ਕਾਫੀ ਵੱਖਰੀ ਹੋਵੇਗੀ PM ਮੋਦੀ ਦੀ ਵਿਦਿਆਰਥੀਆਂ ਨਾਲ 'ਪ੍ਰੀਖਿਆ ਉਤੇ ਚਰਚਾ'. (pm modi file photo)

 • Share this:
  ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਅਪ੍ਰੈਲ ਨੂੰ ਸ਼ਾਮ ਸੱਤ ਵਜੇ 'ਪ੍ਰੀਖਿਆ ਉਤੇ ਚਰਚਾ  ਪ੍ਰੋਗਰਾਮ ਤਹਿਤ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਚਰਚਾ ਕਰਨਗੇ। ਉਨ੍ਹਾਂ ਨੇ ਟਵੀਟ ਕੀਤਾ, “ਇੱਕ ਨਵੇਂ ਅਵਤਾਰ ਵਿੱਚ, ਪ੍ਰੀਖਿਆ ਦੇਣ ਵਾਲੇ ਸਾਡੇ ਬਹਾਦਰ ਯੋਧਿਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਵੱਖ-ਵੱਖ ਵਿਸ਼ਿਆਂ ਉੱਤੇ ਬਹੁਤ ਸਾਰੇ ਮਜ਼ੇਦਾਰ ਸਵਾਲ ਅਤੇ ਯਾਦਗਾਰੀ ਚਰਚਾ,  7 ਅਪ੍ਰੈਲ ਨੂੰ ਸ਼ਾਮ ਨੂੰ ਸੱਤ ਵਜੇ ਵੇਖੋ 'ਪ੍ਰੀਖਿਆ ਉਤਾ ਚਰਚਾ...''

  ਪ੍ਰਧਾਨ ਮੰਤਰੀ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿਚ ਉਹ ਕਹਿ ਰਹੇ ਹਨ, “ਅਸੀਂ ਪਿਛਲੇ ਇਕ ਸਾਲ ਤੋਂ ਕੋਰੋਨਾ ਦੇ ਪਰਛਾਵੇਂ ਵਿਚ ਜੀ ਰਹੇ ਹਾਂ ਅਤੇ ਇਸ ਕਾਰਨ ਮੈਨੂੰ ਤੁਹਾਨੂੰ ਵਿਅਕਤੀਗਤ ਰੂਪ ਵਿਚ ਮਿਲਣ ਦਾ ਮੋਹ ਛੱਡਣਾ ਹੋਵੇਗਾ ਅਤੇ ਨਵੇਂ ਫਾਰਮੈਟ ਵਿਚ ਪ੍ਰੀਖਿਆ ਉਤੇ ਚਰਚਾ ਤੋਂ ਪਹਿਲਾਂ ਡਿਜੀਟਲ ਐਡੀਸ਼ਨ ਵਿੱਚ ਤੁਹਾਡੇ ਨਾਲ ਹੋਵਾਂਗਾ। ”

  ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਮਤਿਹਾਨ ਨੂੰ ਇੱਕ ਅਵਸਰ ਦੇ ਰੂਪ ਵਿੱਚ ਵੇਖਣ, ਨਾ ਕਿ ਜੀਵਨ ਦੇ ਸੁਪਨਿਆਂ ਦੇ ਅੰਤ ਦੇ ਤੌਰ ਉਤੇ। ਵੀਡੀਓ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਬੱਚਿਆਂ ਦੇ ਨਾਲ ਦੋਸਤ ਬਣ ਕੇ ਗੱਲਬਾਤ ਕਰਨਗੇ ਅਤੇ ਇਸ ਤੋਂ ਇਲਾਵਾ ਉਹ ਡਿਜੀਟਲ ਪ੍ਰੋਗਰਾਮ ਵਿਚ ਅਧਿਆਪਕਾਂ ਅਤੇ ਮਾਪਿਆਂ ਨਾਲ ਵੀ ਗੱਲਬਾਤ ਕਰਨਗੇ।

  ਮੋਦੀ ਇਹ ਵੀ ਚਰਚਾ ਕਰਦੇ ਹਨ ਕਿ ਲੋਕ ਜਾਂ ਮਾਪੇ ਜੋ ਕਹਿਣਗੇ ਉਸ ਦਾ ਦਬਾਅ ਵੀ ਕਈ ਵਾਰ ਬੋਝ ਬਣ ਜਾਂਦਾ ਹੈ। ਵੀਡੀਓ ਵਿੱਚ, ਪ੍ਰਧਾਨ ਮੰਤਰੀ ਇਹ ਵੀ ਕਹਿ ਰਹੇ ਹਨ ਕਿ ਇਹ ‘ਪ੍ਰੀਖਿਆ ਉਤੇ ਚਰਚਾ’ ਹੈ, ਪਰ ਇੱਥੇ ਚਰਚਾ ਸਿਰਫ ‘ਪ੍ਰੀਖਿਆ’ ਤੱਕ ਸੀਮਿਤ ਨਹੀਂ ਹੋਵੇਗੀ।
  Published by:Gurwinder Singh
  First published: