PM Modi ਦੀ ‘ਮਨ ਕੀ ਬਾਤ’ ਰਾਹੀਂ ਹੁਣ ਤੱਕ ਹੋਈ 30 ਕਰੋੜ ਤੋਂ ਵੱਧ ਦੀ ਕਮਾਈ

News18 Punjabi | News18 Punjab
Updated: July 20, 2021, 9:22 PM IST
share image
PM Modi ਦੀ ‘ਮਨ ਕੀ ਬਾਤ’ ਰਾਹੀਂ ਹੁਣ ਤੱਕ ਹੋਈ 30 ਕਰੋੜ ਤੋਂ ਵੱਧ ਦੀ ਕਮਾਈ
PM Modi ਦੀ ‘ਮਨ ਕੀ ਬਾਤ’ ਰਾਹੀਂ ਹੁਣ ਤੱਕ ਹੋਈ 30 ਕਰੋੜ ਤੋਂ ਵੱਧ ਦੀ ਕਮਾਈ,

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਰਾਜ ਸਭਾ ਨੂੰ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਰੇਡੀਓ ਅਤੇ ਦੂਰਦਰਸ਼ਨ ਤੋਂ ਇਲਾਵਾ ‘ਮਨ ਕੀ ਬਾਤ’ 91 ਨਿੱਜੀ ਪ੍ਰਾਈਵੇਟ ਚੈਨਲਾਂ ਅਤੇ ਡੀਟੀਐਚ ਪਲੇਟਫਾਰਮਾਂ ‘ਤੇ ਵੀ ਪ੍ਰਸਾਰਿਤ ਕੀਤੀ ਜਾ ਚੁੱਕੀ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਸਵੇਰੇ 11 ਵਜੇ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ 'ਤੇ 'ਮਨ ਕੀ ਬਾਤ' (Mann Ki Baat) ਪ੍ਰੋਗਰਾਮ ਲਿਆਉਂਦੇ ਹਨ। ਇਸ ਪ੍ਰੋਗਰਾਮ ਤੋਂ ਹੁਣ ਤੱਕ 30 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋ ਚੁੱਕੀ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਰਾਜ ਸਭਾ ਨੂੰ ਦੱਸਿਆ ਕਿ 2014 ਤੋਂ ਕੁਲ 30.80 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਸ ਪ੍ਰੋਗਰਾਮ ਨੇ ਸਾਲ 2017-18 ਵਿਚ 10.64 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਲਿਖਤੀ ਜਵਾਬ ਵਿੱਚ ਵੱਡੇ ਸਦਨ ਨੂੰ ਦੱਸਿਆ ਕਿ ਮਾਨ ਕੀ ਬਾਤ ਪ੍ਰੋਗਰਾਮ ਦੇ 78 ਐਪੀਸੋਡ ਪ੍ਰਸਸਾਰ ਭਾਰਤੀ ਵੱਲੋਂ ਹੁਣ ਤੱਕ ਟੈਲੀਕਾਸਟ ਕੀਤੇ ਜਾ ਚੁੱਕੇ ਹਨ।

ਸਾਲ 2017-18 ਵਿੱਚ ਸਭ ਤੋਂ ਵੱਧ 10.64 ਕਰੋੜ ਰੁਪਏ ਦੀ ਆਮਦਨ ਹੋਈ

ਰੇਡੀਓ ਅਤੇ ਦੂਰਦਰਸ਼ਨ ਤੋਂ ਇਲਾਵਾ ‘ਮਨ ਕੀ ਬਾਤ’ ਦਾ ਪ੍ਰਸਾਰਣ 91 ਨਿੱਜੀ ਪ੍ਰਾਈਵੇਟ ਚੈਨਲਾਂ ਅਤੇ ਡੀਟੀਐਚ ਪਲੇਟਫਾਰਮਾਂ ‘ਤੇ ਵੀ ਹੋ ਚੁੱਕਾ ਹੈ। ਮੰਤਰਾਲੇ ਦੇ ਅਨੁਸਾਰ, ਸਾਲ 2014-15 ਵਿੱਚ, ਪ੍ਰੋਗਰਾਮ ਨੇ 1.16 ਰੁਪਏ ਦੀ ਕਮਾਈ ਹੋਈ ਸੀ। ਇਸ ਤੋਂ ਬਾਅਦ ਸਾਲ 2015-16 ਵਿਚ ਇਹ ਅੰਕੜਾ ਵਧ ਕੇ 2.81 ਕਰੋੜ ਰੁਪਏ ਹੋ ਗਿਆ। ਫਿਰ ਸਾਲ 2016-17 ਵਿਚ ਇਸ ਨੇ 5.14 ਕਰੋੜ ਰੁਪਏ ਦੀ ਕਮਾਈ ਕੀਤੀ। ਸਾਲ 2017-18 ਵਿਚ ਸਭ ਤੋਂ ਵੱਧ 10.64 ਕਰੋੜ ਰੁਪਏ ਦੀ ਕਮਾਈ ਹੋਈ ਸੀ। ਇਸਦੇ ਨਾਲ ਹੀ, ਸਾਲ 2018-19 ਵਿੱਚ, ਪ੍ਰੋਗਰਾਮ ਨੇ 7.47 ਕਰੋੜ ਰੁਪਏ ਦੀ ਕਮਾਈ ਕੀਤੀ। ਫਿਰ ਸਾਲ 2019-20 ਵਿਚ ਇਸ ਨੂੰ 2.56 ਕਰੋੜ ਰੁਪਏ ਮਿਲੇ। ਸਾਲ 2020-21 ਵਿਚ 1.02 ਕਰੋੜ ਰੁਪਏ ਆਏ ਸਨ।
ਕੇਂਦਰੀ ਮੰਤਰੀ ਠਾਕੁਰ ਨੇ ਕਿਹਾ ਕਿ ਮਨ ਕੀ ਬਾਤ ਪ੍ਰੋਗਰਾਮ ਦੇਸ਼ ਦਾ ਸਭ ਤੋਂ ਪ੍ਰਸਿੱਧ ਟੈਲੀਵਿਜ਼ਨ ਰੇਡੀਓ ਪ੍ਰੋਗਰਾਮ ਹੈ। ਬਾਰਕ ਦੀ ਰੇਟਿੰਗ ਦੇ ਅਨੁਸਾਰ, ਮਨ ਕੀ ਬਾਤ ਪ੍ਰੋਗਰਾਮ ਦੀ ਵਿਯੂਅਰਸ਼ਿਪ ਸਾਲ 2018 ਤੋਂ 2020 ਦੌਰਾਨ 6 ਕਰੋੜ ਤੋਂ 14.35 ਕਰੋੜ ਦੇ ਵਿਚਕਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਰੇਡੀਓ ਰਾਹੀਂ ਲੋਕਾਂ ਤੱਕ ਪਹੁੰਚਣਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਹਰ ਨਾਗਰਿਕ ਨੂੰ ਇਸ ਪ੍ਰੋਗਰਾਮ ਰਾਹੀਂ ਪੀਐਮ ਮੋਦੀ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਪ੍ਰੋਗਰਾਮ 'ਮਨ ਕੀ ਬਾਤ' ਪੂਰੀ ਤਰ੍ਹਾਂ ਪ੍ਰਸਾਰ ਭਾਰਤੀ ਦੇ ਸਰੋਤਾਂ ਰਾਹੀਂ ਪ੍ਰਸਾਰਿਤ ਕੀਤਾ ਗਿਆ ਹੈ। ਇਸ ਲਈ ਕੋਈ ਬਾਹਰੀ ਖਰਚੇ ਜਾਂ ਸਰੋਤ ਨਹੀਂ ਵਰਤੇ ਗਏ ਹਨ।
Published by: Ashish Sharma
First published: July 20, 2021, 9:21 PM IST
ਹੋਰ ਪੜ੍ਹੋ
ਅਗਲੀ ਖ਼ਬਰ