ਪਿਛਲੇ ਕੁਝ ਸਮੇਂ ਤੋਂ 'ਅੰਦੋਲਨਜੀਵੀ' ਨਾਮ ਦੀ ਨਵੀਂ ਜਮਾਤ ਪੈਦਾ ਹੋਈ, ਇਸ ਟੋਲੀ ਤੋਂ ਬਚ ਕੇ ਰਹੋ: ਮੋਦੀ

News18 Punjabi | News18 Punjab
Updated: February 8, 2021, 3:35 PM IST
share image
ਪਿਛਲੇ ਕੁਝ ਸਮੇਂ ਤੋਂ 'ਅੰਦੋਲਨਜੀਵੀ' ਨਾਮ ਦੀ ਨਵੀਂ ਜਮਾਤ ਪੈਦਾ ਹੋਈ, ਇਸ ਟੋਲੀ ਤੋਂ ਬਚ ਕੇ ਰਹੋ: ਮੋਦੀ
ਪਿਛਲੇ ਕੁਝ ਸਮੇਂ ਤੋਂ 'ਅੰਦੋਲਨਜੀਵੀ' ਨਾਮ ਦੀ ਨਵੀਂ ਜਮਾਤ ਪੈਦਾ ਹੋਈ, ਇਸ ਟੋਲੀ ਤੋਂ ਬਚ ਕੇ ਰਹੋ: ਮੋਦੀ

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ਼ ਜਾਰੀ ਰੋਸ ਪ੍ਰਦਰਸ਼ਨ ਬੰਦ ਕਰਨ ਦੀ ਅਪੀਲ ਕਰਦਿਆਂ ਖੇਤੀਬਾੜੀ ਸੁਧਾਰਾਂ ’ਤੇ ਵਿਰੋਧੀ ਧਿਰਾਂ ਵੱਲੋਂ ਅਚਾਨਕ ਯੂ ਟਰਨ ਲੈਣ ’ਤੇ ਸਵਾਲ ਉਠਾਏ। ਪ੍ਰਧਾਨ ਮੰਤਰੀ ਨੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਨ ਵਾਲਿਆਂ ’ਤੇ ਹਮਲਾ ਬੋਲਦਿਆਂ ਕਿਹਾ, ‘‘ਮੁਲਕ ਵਿੱਚ ਪ੍ਰਦਰਸ਼ਨ ਕਰਨ ਵਾਲਿਆਂ ਦੀ ਨਵੀਂ ‘ਨਸਲ’ ਪੈਦਾ ਹੋ ਗਈ ਹੈ ਜੋ ਬਿਨਾਂ ਪ੍ਰਦਰਸ਼ਨਾਂ ਦੇ ਜੀਅ ਨਹੀਂ ਸਕਦੀ ਤੇ ਮੁਲਕ ਨੂੰ ਇਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।’’

ਉਨ੍ਹਾਂ ਨਾਲ ਹੀ ਕਿਹਾ ਕਿ ਮੁਲਕ ਵਿੱਚ ਨਵੀਂ ਐਫਡੀਆਈ (ਵਿਦੇਸ਼ੀ ਨੁਕਸਦਾਰ ਵਿਚਾਰਧਾਰਾ) ਪੈਦਾ ਹੋ ਗਈ ਹੈ ਤੇ ‘‘ਸਾਨੂ ਅਜਿਹੀ ਵਿਚਾਰਧਾਰਾ ਤੋਂ ਮੁਲਕ ਨੂੰ ਬਚਾਉਣ ਲਈ ਵਧੇਰੇ ਸੁਚੇਤ ਹੋਣ ਦੀ ਲੋੜ ਹੈ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖਾਂ ਦੇ ਯੋਗਦਾਨ ’ਤੇ ਭਾਰਤ ਨੂੰ ਬਹੁਤ ਮਾਣ ਹੈ ਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਬਾਰੇ ਵਰਤੀ ਜਾ ਰਹੀ ਭਾਸ਼ਾ ਨਾਲ ਮੁਲਕ ਨੂੰ ਕੋਈ ਲਾਭ ਨਹੀਂ ਹੋੇਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਲੋਕ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਲੋਕ ਕੁਝ ਸਬਦਾਂ ਤੋਂ ਜਾਣੂ ਹਨ ਜਿਵੇ ਬੁੱਧੀਜੀਵੀ, ਪਰ ਕੁਝ ਸਮੇਂ ਤੋਂ ਵੇਖ ਰਿਹਾ ਹਾਂ ਕਿ ਦੇਸ਼ ਵਿਚ ਇਕ ਨਵੀਂ ਜਮਾਤ ਪੈਦਾ ਹੋ ਗਈ ਹੈ। ਇਕ ਨਵੀਂ ਬਰਾਦਰੀ ਅੰਦੋਲਨਜੀਵੀ ਹੈ। ਜੇ ਤੁਸੀਂ ਇਸ ਸਮੂਹ ਨੂੰ ਵੇਖੋਗੇ, ਤਾਂ ਉਹ ਵਕੀਲਾਂ ਦੇ ਅੰਦੋਲਨ ਵਿਚ ਵੀ ਨਜ਼ਰ ਆਉਣਗੇ, ਵਿਦਿਆਰਥੀਆਂ ਤੇ ਮਜ਼ਦੂਰਾਂ ਦੇ ਅੰਦੋਲਨ ਵਿਚ ਵੀ ਖੜ੍ਹੇ ਨਜ਼ਰ ਆਉਣਗੇ। ਕਦੇ ਪਰਦੇ ਦੇ ਪਿੱਛੇ ਤੇ ਕਦੇ ਅੱਗੇ। ਇਹ ਪੂਰੀ ਟੋਲੀ ਹੈ ਜੋ ਅੰਦੋਲਨਜੀਵੀ ਹੈ। ਇਨ੍ਹਾਂ ਤੋਂ ਸਾਵਧਾਨ ਰਹੋ।
ਪੀਐਮ ਮੋਦੀ ਨੇ ਕਿਹਾ, ‘ਇਹ ਟੋਲੀ ਅਜਿਹੀ ਹੈ ਕਿ ਇਹ ਅੰਦੋਲਨ ਤੋਂ ਬਿਨਾਂ ਜੀਅ ਨਹੀਂ ਸਕਦੀ ਅਤੇ ਅੰਦੋਲਨ ਰਾਹੀਂ ਜਿਊਣ ਦੇ ਤਰੀਕੇ ਨਹੀਂ ਲੱਭਦੇ ਹਨ। ਸਾਨੂੰ ਅਜਿਹੇ ਲੋਕਾਂ ਨੂੰ ਪਛਾਣਨਾ ਪਏਗਾ। ਉਹ ਹਰ ਜਗ੍ਹਾ ਪਹੁੰਚ ਜਾਂਦੇ ਹਨ ਅਤੇ ਗੁੰਮਰਾਹ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ (ਅੰਦੋਲਨਜੀਵੀ) ਅੰਦੋਲਨ ਖੁਦ ਨਹੀਂ ਚਲਾ ਸਕਦੇ, ਪਰ ਜੇ ਕਿਸੇ ਦੀ ਲਹਿਰ ਚੱਲ ਰਹੀ ਹੈ ਤਾਂ ਉਹ ਉਥੇ ਪਹੁੰਚ ਜਾਂਦੇ ਹਨ। ਇਹ ਅੰਦੋਲਨ ਕਰਨ ਵਾਲੇ ਪਰਜੀਵੀ ਹਨ, ਜੋ ਕਿ ਹਰ ਜਗ੍ਹਾ ਮਿਲਦੇ ਹਨ।
Published by: Gurwinder Singh
First published: February 8, 2021, 3:34 PM IST
ਹੋਰ ਪੜ੍ਹੋ
ਅਗਲੀ ਖ਼ਬਰ