Home /News /national /

National Technology Day: ਪੋਖਰਣ ਪ੍ਰਮਾਣੂ ਪ੍ਰੀਖਣ ਦੀ ਵਰ੍ਹੇਗੰਢ ਮੌਕੇ PM ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਕੀਤਾ ਯਾਦ

National Technology Day: ਪੋਖਰਣ ਪ੍ਰਮਾਣੂ ਪ੍ਰੀਖਣ ਦੀ ਵਰ੍ਹੇਗੰਢ ਮੌਕੇ PM ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਕੀਤਾ ਯਾਦ

ਪੋਖਰਣ ਪ੍ਰਮਾਣੂ ਪ੍ਰੀਖਣ ਦੀ ਵਰ੍ਹੇਗੰਢ 'ਤੇ ਮਨਾਏ ਜਾਣ ਵਾਲੇ ਕੌਮੀ ਤਕਨਾਲੋਜੀ ਦਿਵਸ (National Technology Day) ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਬੁੱਧਵਾਰ ਨੂੰ ਦੇਸ਼ ਦੇ ਵਿਗਿਆਨੀਆਂ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (Atal Bihari Vajpayee) ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਦੇ ਸਿਆਸੀ ਸਾਹਸ ਦੀ ਤਾਰੀਫ਼ ਕੀਤੀ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: ਪੋਖਰਣ ਪ੍ਰਮਾਣੂ ਪ੍ਰੀਖਣ ਦੀ ਵਰ੍ਹੇਗੰਢ 'ਤੇ ਮਨਾਏ ਜਾਣ ਵਾਲੇ ਕੌਮੀ ਤਕਨਾਲੋਜੀ ਦਿਵਸ (National Technology Day) ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਬੁੱਧਵਾਰ ਨੂੰ ਦੇਸ਼ ਦੇ ਵਿਗਿਆਨੀਆਂ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (Atal Bihari Vajpayee) ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਦੇ ਸਿਆਸੀ ਸਾਹਸ ਦੀ ਤਾਰੀਫ਼ ਕੀਤੀ। ਮੋਦੀ (PM Modi) ਨੇ ਟਵੀਟ ਕੀਤਾ, 'ਅੱਜ ਕੌਮੀ ਤਕਨਾਲੋਜੀ ਦਿਵਸ 'ਤੇ, ਅਸੀਂ ਆਪਣੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਅਤੇ ਉਨ੍ਹਾਂ ਦੇ ਯਤਨਾਂ ਦਾ ਧੰਨਵਾਦ ਕਰਦੇ ਹਾਂ। ਉਨ੍ਹਾਂ ਦੇ ਯਤਨਾਂ ਸਦਕਾ ਸਾਨੂੰ 1998 ਵਿੱਚ ਪੋਖਰਣ ਪਰਮਾਣੂ ਪ੍ਰੀਖਣ ਵਿੱਚ ਸਫ਼ਲਤਾ ਮਿਲੀ।

  ਪੀਐਮ ਮੋਦੀ ਨੇ ਆਪਣੇ ਟਵੀਟ ਵਿੱਚ ਇਹ ਵੀ ਕਿਹਾ, ‘ਅਸੀਂ ਅਟਲ ਜੀ ਦੀ ਕੁਸ਼ਲ ਲੀਡਰਸ਼ਿਪ ਨੂੰ ਵੀ ਮਾਣ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸ਼ਾਨਦਾਰ ਸਿਆਸੀ ਸਾਹਸ ਅਤੇ ਰਾਜਨੀਤਿਕ ਸੂਝ ਦਾ ਪ੍ਰਦਰਸ਼ਨ ਕੀਤਾ।’ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ। ਇਸ ਵੀਡੀਓ ਕਲਿੱਪ ਵਿੱਚ ਅਟਲ ਬਿਹਾਰੀ ਵਾਜਪਾਈ ਪੋਖਰਨ ਪਰਮਾਣੂ ਪ੍ਰੀਖਣ ਦਾ ਐਲਾਨ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਨਰਿੰਦਰ ਮੋਦੀ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ, ਜਿਸ 'ਚ ਉਹ ਪੋਖਰਨ ਪ੍ਰਮਾਣੂ ਪ੍ਰੀਖਣ ਦਾ ਜ਼ਿਕਰ ਕਰ ਰਹੇ ਹਨ। ਇਸ ਤੋਂ ਬਾਅਦ ਅਟਲ ਬਿਹਾਰੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਭਾਰਤ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਵਾਲਾ ਪਹਿਲਾ ਦੇਸ਼ ਨਹੀਂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਉਸ ਸਮੇਂ ਅਟਲ ਬਿਹਾਰੀ ਨੇ ਕਿਹਾ ਸੀ, 'ਪਰਮਾਣੂ ਹਥਿਆਰਾਂ ਦੀ ਵਰਤੋਂ ਰੱਖਿਆ ਲਈ ਵੀ ਕੀਤੀ ਜਾ ਸਕਦੀ ਹੈ।'

  ਰਾਸ਼ਟਰੀ ਤਕਨਾਲੋਜੀ ਦਿਵਸ 1999 ਤੋਂ ਮਨਾਇਆ ਜਾਂਦਾ ਹੈ
  ਦੱਸਣਯੋਗ ਹੈ ਕਿ ਭਾਰਤ ਦੀ ਵਿਗਿਆਨਕ ਸ਼ਕਤੀ ਅਤੇ ਤਕਨੀਕੀ ਤਰੱਕੀ ਨੂੰ ਦਰਸਾਉਣ ਲਈ 1999 ਤੋਂ 11 ਮਈ ਨੂੰ ਰਾਸ਼ਟਰੀ ਤਕਨਾਲੋਜੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਦਿਨ 1998 ਵਿੱਚ ਭਾਰਤ ਨੇ ਵਾਜਪਾਈ ਦੀ ਅਗਵਾਈ ਵਿੱਚ ਪੋਖਰਣ ਵਿੱਚ ਪੰਜ ਪ੍ਰਮਾਣੂ ਪ੍ਰੀਖਣਾਂ ਵਿੱਚੋਂ ਪਹਿਲਾ ਟੈਸਟ ਕੀਤਾ ਸੀ। ਇਹ ਉਪਲਬਧੀ ਹਾਸਲ ਕਰਕੇ ਭਾਰਤ ਪਰਮਾਣੂ ਸੰਪੱਤੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋਣ ਵਾਲਾ ਛੇਵਾਂ ਦੇਸ਼ ਬਣ ਗਿਆ।

  ਤ੍ਰਿਸ਼ੂਲ ਦੀ ਜਾਂਚ ਵੀ ਕੀਤੀ ਗਈ
  ਭਾਰਤ ਨੇ ਇਸ ਦਿਨ ਸਵਦੇਸ਼ੀ ਤੌਰ 'ਤੇ ਬਣਾਏ ਹੰਸ-3 ਜਹਾਜ਼ ਅਤੇ ਘੱਟ ਦੂਰੀ ਦੀ ਮਿਜ਼ਾਈਲ 'ਤ੍ਰਿਸ਼ੂਲ' ਦਾ ਵੀ ਸਫਲ ਪ੍ਰੀਖਣ ਕੀਤਾ ਸੀ, ਜੋ ਦੇਸ਼ ਲਈ ਇੱਕ ਰਿਕਾਰਡ ਸਾਬਤ ਹੋਇਆ। ਇਨ੍ਹਾਂ ਟੈਸਟਾਂ ਨਾਲ ਭਾਰਤ ਨੇ ਪੂਰੀ ਦੁਨੀਆ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।
  Published by:Krishan Sharma
  First published:

  Tags: Atal Bihari vajpayee, Modi, Narendra modi, Technology

  ਅਗਲੀ ਖਬਰ