PM ਮੋਦੀ ਨੇ US ਰਾਸ਼ਟਰਪਤੀ ਬਾਇਡੇਨ ਨਾਲ ਖੇਤਰੀ ਸਬੰਧਾਂ ਸਮੇਤ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀ

News18 Punjabi | News18 Punjab
Updated: February 9, 2021, 1:10 PM IST
share image
PM ਮੋਦੀ ਨੇ US ਰਾਸ਼ਟਰਪਤੀ ਬਾਇਡੇਨ ਨਾਲ ਖੇਤਰੀ ਸਬੰਧਾਂ ਸਮੇਤ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀ
PM ਮੋਦੀ ਨੇ US ਰਾਸ਼ਟਰਪਤੀ ਜੌਅ ਬਾਇਡੇਨ ਨਾਲ ਫੋਨ ‘ਤੇ ਕੀਤੀ ਗੱਲਬਾਤ

ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ, ‘ਮੈਂ ਰਾਸ਼ਟਰਪਤੀ ਬਾਇਡੇਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ। ਅਸੀਂ ਦੋਵਾਂ ਨੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਆਪਣੀਆਂ ਤਰਜੀਹਾਂ ਬਾਰੇ ਗੱਲ ਕੀਤੀ। ਅਸੀਂ ਮੌਸਮੀ ਤਬਦੀਲੀ ਦੇ ਮੁੱਦਿਆਂ 'ਤੇ ਭਾਈਵਾਲੀ ਵਧਾਉਣ ਲਈ ਸਹਿਮਤ ਹੋਏ ਹਾਂ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੌਅ ਬਾਇਡੇਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਅਤੇ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਗੱਲਬਾਤ ਹੋਈ। ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ, ‘ਮੈਂ ਰਾਸ਼ਟਰਪਤੀ ਬਾਇਡੇਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ। ਅਸੀਂ ਦੋਵਾਂ ਨੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ ਅਤੇ ਆਪਣੀਆਂ ਤਰਜੀਹਾਂ ਬਾਰੇ ਗੱਲ ਕੀਤੀ। ਅਸੀਂ ਮੌਸਮੀ ਤਬਦੀਲੀ ਦੇ ਮੁੱਦਿਆਂ 'ਤੇ ਭਾਈਵਾਲੀ ਵਧਾਉਣ ਲਈ ਸਹਿਮਤ ਹੋਏ ਹਾਂ।

ਪੀਐਮ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਰਾਸ਼ਟਰਪਤੀ ਬਾਇਡੇਨ ਅਤੇ ਮੈਂ ਅੰਤਰਰਾਸ਼ਟਰੀ ਪ੍ਰਣਾਲੀ ਪ੍ਰਤੀ ਵਚਨਬੱਧ ਹਾਂ, ਜੋ ਨਿਯਮਾਂ ਤਹਿਤ ਚੱਲਦੀ ਹੈ। ਦੋਵੇਂ ਦੇਸ਼ ਇਡੋ-ਪ੍ਰਸ਼ਾਂਤ ਖੇਤਰ ਅਤੇ ਇਸ ਤੋਂ ਵੀ ਅੱਗੇ ਸ਼ਾਂਤੀ ਅਤੇ ਸੁਰੱਖਿਆ ਅਤੇ ਰਣਨੀਤਕ ਸਾਂਝੇਦਾਰੀ ਦੀ ਉਮੀਦ ਕਰ ਰਹੇ ਹਨ।

ਬਾਇਡੇਨ ਨੇ ਸੱਤਾ ਵਿਚ ਆਉਣ ਤੋਂ ਬਾਅਦ ਚੀਨ ਵਿਰੁੱਧ ਸਖਤ ਰੁਖ ਦਿਖਾਇਆ ਹੈ। ਉਨ੍ਹਾਂ ਨੇ ਅਮਰੀਕੀ ਜੰਗੀ ਜਹਾਜ਼ਾਂ ਨੂੰ ਦੱਖਣੀ ਚੀਨ ਸਾਗਰ ਭੇਜਿਆ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਭਾਰਤ ਅਤੇ ਚੀਨ ਵਿਚਾਲੇ ਟਕਰਾਅ ‘ਤੇ ਨਜ਼ਰ ਰੱਖਣ ਦੀ ਗੱਲ ਵੀ ਕੀਤੀ। ਕੁਝ ਦਿਨ ਪਹਿਲਾਂ ਹੀ, ਯੂਐਸ ਦੇ ਰਾਸ਼ਟਰਪਤੀ ਜੌਅ ਬਾਇਡੇਨ ਨੇ ਚੀਨ ਨੂੰ ਸਭ ਤੋਂ ਵੱਧ 'ਹਮਲਾਵਰ ਵਿਰੋਧੀ' ਦੱਸਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਨਾ ਸਿਰਫ ਬੀਜਿੰਗ ਦੁਆਰਾ ਪੇਸ਼ ਕੀਤੀਆਂ ਚੁਣੌਤੀਆਂ ਨਾਲ ਸਿੱਧੇ ਤੌਰ 'ਤੇ ਨਜਿੱਠੇਗਾ, ਬਲਕਿ ਜਦੋਂ ਅਮਰੀਕਾ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਉਹ ਕੰਮ ਕਰਨ ਤੋਂ ਸੰਕੋਚ ਨਹੀਂ ਕਰੇਗੀ। ਬਾਇਡੇਨ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸਹਿਯੋਗੀ ਦੇਸ਼ਾਂ ਨੂੰ ਬੀਜਿੰਗ ਦੁਆਰਾ ਰਚੀਆਂ ਗਈਆਂ ਰਣਨੀਤਕ ਮੁਕਾਬਲੇਬਾਜ਼ੀ ਦਾ ਹੁੰਗਾਰਾ ਭਰਨ ਦੀ ਜ਼ਰੂਰਤ ਹੈ। ਬਾਇਡੇਨ ਨੇ ਮੁੱਖ ਦਫ਼ਤਰ ਤੋਂ ਵਿਦੇਸ਼ ਵਿਭਾਗ ਦੇ ਸਟਾਫ ਨੂੰ ਸੰਬੋਧਨ ਕਰਦਿਆਂ ਕਿ ਅਸੀਂ ਆਰਥਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਮਨੁੱਖੀ ਅਧਿਕਾਰਾਂ, ਬੌਧਿਕ ਜਾਇਦਾਦ ਅਤੇ ਵਿਸ਼ਵਵਿਆਪੀ ਸ਼ਾਸਨ 'ਤੇ ਇਸ ਦੇ ਘਾਣ ਦੇ ਵਿਰੁੱਧ ਲੜਾਂਗੇ।
Published by: Ashish Sharma
First published: February 9, 2021, 1:10 PM IST
ਹੋਰ ਪੜ੍ਹੋ
ਅਗਲੀ ਖ਼ਬਰ