Home /News /national /

ਅਜਮੇਰ ਸ਼ਰੀਫ਼ ਦਰਗਾਹ ’ਤੇ PM ਮੋਦੀ ਵੱਲੋਂ ਚਾਦਰ ਪੇਸ਼

ਅਜਮੇਰ ਸ਼ਰੀਫ਼ ਦਰਗਾਹ ’ਤੇ PM ਮੋਦੀ ਵੱਲੋਂ ਚਾਦਰ ਪੇਸ਼

ਅਜਮੇਰ ਸ਼ਰੀਫ਼ ਦਰਗਾਹ ’ਤੇ PM ਮੋਦੀ ਵੱਲੋਂ ਚਾਦਰ ਪੇਸ਼

ਅਜਮੇਰ ਸ਼ਰੀਫ਼ ਦਰਗਾਹ ’ਤੇ PM ਮੋਦੀ ਵੱਲੋਂ ਚਾਦਰ ਪੇਸ਼

  • Share this:
    ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਅਤੇ ਰਾਜ ਸਭਾ ਵਿੱਚ ਸਦਨ ਦੇ ਉਪ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਅਜਮੇਰ ਦੀ ਦਰਗਾਹ ਸ਼ਰੀਫ ਖਵਾਜਾ ਮੋਇਨੂਦੀਨ ਚਿਸ਼ਤੀ ਦੇ 810ਵੇਂ ਸਾਲਾਨਾ ਉਰਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫੋਂ ‘ਚਾਦਰ’ ਪੇਸ਼ ਕੀਤੀ।

    ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੂਫ਼ੀਆਂ ਦੀ ਸੋਚ, ਸੰਤਾਂ ਦੇ ਸੰਸਕਾਰ ਅਤੇ ਸਮਾਜ ਦੇ ਸਰਬਪੱਖੀ ਸਸ਼ਕਤੀਕਰਨ ਦਾ ਸੰਕਲਪ ਹੀ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਪ੍ਰਬਲ ਮੰਤਰ ਹੈ।

    ਨਕਵੀ ਨੇ ਅਜਮੇਰ ਦਰਗਾਹ ਸ਼ਰੀਫ ਵਿਖੇ ਖਵਾਜਾ ਮੋਇਨੂਦੀਨ ਚਿਸ਼ਤੀ ਦੇ 810ਵੇਂ ਸਾਲਾਨਾ ਉਰਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਚਾਦਰ' ਭੇਟ ਕੀਤੀ ਅਤੇ ਵੱਡੀ ਗਿਣਤੀ 'ਚ ਮੌਜੂਦ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਸੰਦੇਸ਼ ਪੜ੍ਹ ਕੇ ਸੁਣਾਇਆ।

    ਪ੍ਰਧਾਨ ਮੰਤਰੀ ਵੱਲੋਂ ਭੇਜੀ ਗਈ ‘ਚਾਦਰ’ ਦਾ ਉੱਥੇ ਮੌਜੂਦ ਲੋਕਾਂ ਵੱਲੋਂ ਪੂਰੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ ਅਤੇ ਖਵਾਜਾ ਗਰੀਬ ਨਵਾਜ਼ ਦੇ ਦਰਬਾਰ ਵਿੱਚ ਪੇਸ਼ ਕੀਤੀ ਗਈ।
    Published by:Gurwinder Singh
    First published:

    Tags: Modi, Modi 2.0, Modi government, Narendra modi

    ਅਗਲੀ ਖਬਰ