Home /News /national /

ਪਟਨਾ ਅੱਤਵਾਦੀ ਮਾਡਿਊਲ ਦੇ ਨਿਸ਼ਾਨੇ 'ਤੇ ਸੀ PM ਮੋਦੀ, ਬਿਹਾਰ ਪੁਲਿਸ ਦਾ ਵੱਡਾ ਖੁਲਾਸਾ

ਪਟਨਾ ਅੱਤਵਾਦੀ ਮਾਡਿਊਲ ਦੇ ਨਿਸ਼ਾਨੇ 'ਤੇ ਸੀ PM ਮੋਦੀ, ਬਿਹਾਰ ਪੁਲਿਸ ਦਾ ਵੱਡਾ ਖੁਲਾਸਾ

ਪਟਨਾ ਅੱਤਵਾਦੀ ਮਾਡਿਊਲ ਦੇ ਨਿਸ਼ਾਨੇ 'ਤੇ ਸੀ PM ਮੋਦੀ, ਬਿਹਾਰ ਪੁਲਿਸ ਦਾ ਵੱਡਾ ਖੁਲਾਸਾ (pic-news18hindi)

ਪਟਨਾ ਅੱਤਵਾਦੀ ਮਾਡਿਊਲ ਦੇ ਨਿਸ਼ਾਨੇ 'ਤੇ ਸੀ PM ਮੋਦੀ, ਬਿਹਾਰ ਪੁਲਿਸ ਦਾ ਵੱਡਾ ਖੁਲਾਸਾ (pic-news18hindi)

Shatabdi Samaroh: ਪੀਐਮ ਮੋਦੀ ਦੇ ਪ੍ਰੋਗਰਾਮ ਦੌਰਾਨ ਦਹਿਸ਼ਤਗਰਦ ਮਾਡਿਊਲ ਦੇ ਮੈਂਬਰ ਗੜਬੜੀ ਪੈਦਾ ਕਰਨਾ ਚਾਹੁੰਦੇ ਸਨ, ਇਸ ਗੱਲ ਦਾ ਖੁਲਾਸਾ ਪਟਨਾ ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਹੋਇਆ ਹੈ, ਜੋ ਕਿ ਫੁਲਵਾੜੀ ਸ਼ਰੀਫ਼ ਪੁਲਿਸ ਵੱਲੋਂ 12 ਜੁਲਾਈ ਨੂੰ ਦਰਜ ਕੀਤੀ ਗਈ ਸੀ।

  • Share this:

ਪਟਨਾ- ਪਟਨਾ ਦੀ ਵਿਧਾਨ ਸਭਾ 'ਚ 12 ਜੁਲਾਈ ਨੂੰ ਸ਼ਤਾਬਦੀ ਸਮਾਰੋਹ ਦੌਰਾਨ ਪੀਐੱਮ ਨਰਿੰਦਰ ਮੋਦੀ ਅੱਤਵਾਦੀ ਸੰਗਠਨ PFI ਦੇ ਨਿਸ਼ਾਨੇ 'ਤੇ ਸਨ। ਪੀਐਮ ਮੋਦੀ ਦੇ ਪ੍ਰੋਗਰਾਮ ਦੌਰਾਨ ਦਹਿਸ਼ਤਗਰਦ ਮਾਡਿਊਲ ਦੇ ਮੈਂਬਰ ਗੜਬੜੀ ਪੈਦਾ ਕਰਨਾ ਚਾਹੁੰਦੇ ਸਨ, ਇਸ ਗੱਲ ਦਾ ਖੁਲਾਸਾ ਪਟਨਾ ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਹੋਇਆ ਹੈ, ਜੋ ਕਿ ਫੁਲਵਾੜੀ ਸ਼ਰੀਫ਼ ਪੁਲਿਸ ਵੱਲੋਂ 12 ਜੁਲਾਈ ਨੂੰ ਦਰਜ ਕੀਤੀ ਗਈ ਸੀ।

ਦੱਸ ਦੇਈਏ ਕਿ ਪੁਲਿਸ ਨੂੰ ਇੱਕ ਦਿਨ ਪਹਿਲਾਂ ਅੱਤਵਾਦੀਆਂ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਇਸ ਸਿਲਸਿਲੇ ਵਿੱਚ ਅਤਹਰ ਪਰਵੇਜ਼ ਅਤੇ ਮੁਹੰਮਦ ਜਲਾਲੂਦੀਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੋਵਾਂ ਤੋਂ ਲੰਬੀ ਪੁੱਛਗਿੱਛ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਪੀਐੱਮ ਦੀ ਮੀਟਿੰਗ ਇਨ੍ਹਾਂ ਲੋਕਾਂ ਦੇ ਨਿਸ਼ਾਨੇ 'ਤੇ ਸੀ। ਐਫਆਈਆਰ ਮੁਤਾਬਕ 6-7 ਜੁਲਾਈ ਨੂੰ ਪਟਨਾ ਤੋਂ ਕੁਝ ਸ਼ੱਕੀ ਫੁਲਵਾੜੀ ਸ਼ਰੀਫ਼ ਸਥਿਤ ਅਹਿਮਦ ਪੈਲੇਸ ਵਿੱਚ ਆਏ ਸਨ। ਇਨ੍ਹਾਂ ਸ਼ੱਕੀਆਂ ਨੇ ਗੁਪਤ ਮੀਟਿੰਗ ਕੀਤੀ। ਮੀਟਿੰਗ ਵਿੱਚ ਪੀਐਮ ਮੋਦੀ ਦੇ ਪ੍ਰੋਗਰਾਮ ਵਿੱਚ ਵਿਘਨ ਪਾਉਣ ਦੀ ਸਾਜ਼ਿਸ਼ ਰਚੀ ਗਈ। ਹਾਲਾਂਕਿ ਪੁਲਿਸ ਨੂੰ ਇਸ ਬਾਰੇ 11 ਜੁਲਾਈ ਦੀ ਸ਼ਾਮ ਨੂੰ ਪਤਾ ਲੱਗਾ। ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਅਥਰ ਪਰਵੇਜ਼ ਅਤੇ ਮੁਹੰਮਦ ਜਲਾਲੂਦੀਨ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸਲਾਮੀ ਰਾਸ਼ਟਰ ਦੀ ਇੱਛਾ

ਐਫਆਈਆਰ ਵਿੱਚ ਪੁਲਿਸ ਨੇ ਕਿਹਾ ਹੈ ਕਿ ਪੀਐਮ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਕੱਠਾ ਕਰਨ ਲਈ ਇੱਕ ਕਾਲ ਕੀਤੀ ਗਈ ਸੀ। ਦੱਸ ਦਈਏ ਕਿ ਅਤਹਰ ਪਰਵੇਜ਼ ਅਤੇ ਮੁਹੰਮਦ ਜਲਾਲੂਦੀਨ ਦੇ ਕਬਜ਼ੇ 'ਚੋਂ ਬਰਾਮਦ ਹੋਏ ਦਸਤਾਵੇਜ਼ਾਂ ਨਾਲ ਉਨ੍ਹਾਂ ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਦੀ ਜਥੇਬੰਦੀ ਭਾਰਤ ਵਿਰੋਧੀ ਅਤੇ ਹਿੰਦੂ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਪਾਈ ਗਈ ਹੈ। ਉਹ 2047 ਤੱਕ ਭਾਰਤ ਵਿੱਚ ਇੱਕ ਇਸਲਾਮੀ ਰਾਸ਼ਟਰ ਦੀ ਸਥਾਪਨਾ ਦੇ ਉਦੇਸ਼ ਨਾਲ ਕੰਮ ਕਰ ਰਹੇ ਸਨ। ਉਨ੍ਹਾਂ ਦੀ ਹਿੰਦੂ ਕੌਮ ਪ੍ਰਤੀ ਜ਼ਹਿਰੀਲੀ ਸੋਚ ਦਸਤਾਵੇਜ਼ ਵਿੱਚ ਸਾਹਮਣੇ ਆਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਜਧਾਨੀ ਪਟਨਾ ਦੇ ਫੁਲਵਾੜੀ ਸ਼ਰੀਫ ਤੋਂ ਗ੍ਰਿਫਤਾਰ ਕੀਤੇ ਗਏ ਅਤਹਰ ਪਰਵੇਜ਼ ਅਤੇ ਜਲਾਲੁਦੀਨ ਦਾ ਅੱਤਵਾਦੀ ਸੰਗਠਨਾਂ ਨਾਲ ਗਠਜੋੜ ਸੀ। ਅਥਰ ਪਰਵੇਜ਼ ਅਤੇ ਜਲਾਲੂਦੀਨ ਨੂੰ ਪਟਨਾ ਪੁਲਿਸ ਨੇ ਆਈਬੀ ਦੇ ਇਨਪੁਟ ਤੋਂ ਬਾਅਦ ਹੀ ਗ੍ਰਿਫਤਾਰ ਕੀਤਾ ਸੀ।


ਵਿਦੇਸ਼ਾਂ ਤੋਂ 3 ਵਾਰ ਫੰਡ ਆਇਆ

ਪੁਲਿਸ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਤਹਰ ਪਰਵੇਜ਼ ਅਤੇ ਜਲਾਲੂਦੀਨ ਨੂੰ ਪਟਨਾ ਦੀ ਬੇਉਰ ਜੇਲ੍ਹ ਦੇ ਵਿਸ਼ੇਸ਼ ਸੈੱਲ ਵਿੱਚ ਰੱਖਿਆ ਗਿਆ ਹੈ। ਪਟਨਾ ਪੁਲਿਸ ਨੂੰ ਵਿਦੇਸ਼ ਤੋਂ ਫੰਡ ਮਿਲਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਕੋਲੋਂ ਮਿਲੇ ਸਬੂਤਾਂ ਅਨੁਸਾਰ ਕੁੱਲ 3 ਵਾਰ ਰਕਮ ਉਨ੍ਹਾਂ ਕੋਲ ਆਈ। ਪਹਿਲਾ ਲੈਣ-ਦੇਣ 14 ਲੱਖ ਰੁਪਏ ਦਾ ਹੈ, ਜਦੋਂ ਕਿ ਦੂਜਾ 30 ਲੱਖ ਰੁਪਏ ਦਾ ਅਤੇ ਤੀਜਾ 40 ਲੱਖ ਰੁਪਏ ਦਾ ਹੈ। ਇਨ੍ਹਾਂ ਸਾਰੇ ਪੁਆਇੰਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਇਸ ਮਾਮਲੇ ਦੀ ਜਾਂਚ ਵਿੱਚ ਈਡੀ ਵੀ ਸ਼ਾਮਲ ਹੋਵੇਗੀ। ਇਹ ਲੋਕ ਸਥਾਨਕ, ਜ਼ਿਲ੍ਹਾ ਪੱਧਰ, ਰਾਜ ਪੱਧਰੀ ਅਤੇ ਰਾਸ਼ਟਰੀ ਪੱਧਰ ਦੀਆਂ ਪੀਐਫਆਈ-ਆਰਐਸਡੀਪੀਆਈ ਮੀਟਿੰਗਾਂ ਵਿੱਚ ਸਰਗਰਮ ਮੈਂਬਰਾਂ ਵਜੋਂ ਹਿੱਸਾ ਲੈਂਦੇ ਸਨ। ਇਹ ਦੋਵੇਂ ਫਿਰਕੂ ਅਤੇ ਦੇਸ਼ ਵਿਰੋਧੀ ਸਾਜ਼ਿਸ਼ਾਂ ਰਚਣ ਦੇ ਕੰਮ ਵਿਚ ਸ਼ਾਮਲ ਸਨ।

Published by:Ashish Sharma
First published:

Tags: Bihar, Narendra modi, PM Modi, Terror, Terrorist