Home /News /national /

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਨਸੀਸੀ ਦੇ 75ਵੇਂ ਸਥਾਪਨਾ ਦਿਹਾੜੇ 'ਤੇ ਜਾਰੀ ਕਰਨਗੇ ਸਿੱਕਾ,ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ 'ਚ ਹੋਵੇਗਾ ਸਮਾਗਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਨਸੀਸੀ ਦੇ 75ਵੇਂ ਸਥਾਪਨਾ ਦਿਹਾੜੇ 'ਤੇ ਜਾਰੀ ਕਰਨਗੇ ਸਿੱਕਾ,ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ 'ਚ ਹੋਵੇਗਾ ਸਮਾਗਮ

ਐਨਸੀਸੀ ਦੇ 75ਵੇਂ ਸਥਾਪਨਾ ਦਿਹਾੜੇ ਮੌਕੇ ਪੀਐਮ ਮੋਦੀ ਕਰਨਗੇ ਰੈਲੀ ਨੂੰ ਸੰਬੋਧਨ

ਐਨਸੀਸੀ ਦੇ 75ਵੇਂ ਸਥਾਪਨਾ ਦਿਹਾੜੇ ਮੌਕੇ ਪੀਐਮ ਮੋਦੀ ਕਰਨਗੇ ਰੈਲੀ ਨੂੰ ਸੰਬੋਧਨ

ਐਨਸੀਸੀ ਦਾ ਆਜ 75ਵਾਂ ਸਥਾਪਨਾ ਦਿਹਾੜਾ ਹੈ। ਜਿਸ ਨੂੰ ਲੈ ਕੇ ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ ਦੇ ਵਿੱਚ ਰੈਲੀ ਕੀਤੀ ਜਾਵੇਗੀ। ਇਸ ਰੈਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਬੋਧਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੌਕੇ 75ਰੁਪਏ ਦਾ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕਰਨਗੇ ।

ਹੋਰ ਪੜ੍ਹੋ ...
  • Last Updated :
  • Share this:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਕਰਿਅੱਪਾ ਪਰੇਡ ਮੈਦਾਨ ਵਿਖੇ ਨੈਸ਼ਨਲ ਕੈਡੇਟ ਕੋਰ ਯਾਨੀ ਐੱਨ.ਸੀ.ਸੀ. ਦੇ 75ਵੇਂ ਸਥਾਪਨਾ ਦਿਹਾੜੇ ਮੌਕੇ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ।ਅੱਜ ਸ਼ਾਮ ਨੂੰ ਪੀਐਮ ਮੋਦੀ ਐਨਸੀਸੀ ਦੀ ਰੈਲੀ ਨੂੰ ਸੰਬੋਧਨ ਕਰਨਗੇ ।

ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਐਨਸੀਸੀ ਦੇ 75 ਸਫਲ ਸਾਲਾਂ ਦੀ ਯਾਦ ਵਿੱਚ 75 ਰੁਪਏ ਦਾ ਇੱਕ ਯਾਦਗਾਰੀ ਸਿੱਕਾ ਜਾਰੀ ਕੀਤਾ ਜਾਵੇਗਾ। ਇਸ ਰੈਲੀ ਦਾ ਹਾਈਬ੍ਰਿਡ ਡੇਅ ਐਂਡ ਨਾਈਟ ਈਵੈਂਟ ਵਜੋਂ ਆਯੋਜਨ ਕੀਤਾ ਜਾਵੇਗਾ। ਇਸ ਦੇ ਨਾਲ ਹੀ 'ਏਕ ਭਾਰਤ, ਸ੍ਰੇਸ਼ਠ ਭਾਰਤ' ਵਿਸ਼ੇ 'ਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ 'ਵਸੁਧੈਵ ਕੁਟੁੰਬਕਮ' ਦੀ ਭਾਵਨਾ ਨੂੰ ਮੁੱਖ ਰੱਖਦਿਆਂ 19 ਦੇਸ਼ਾਂ ਦੇ 196 ਅਧਿਕਾਰੀਆਂ ਅਤੇ ਕੈਡਿਟਾਂ ਨੂੰ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਜਨਵਰੀ ਨੂੰ ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਵਿੱਚ ਵਿ ਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਸਨ। ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿ ਦਿਆਰਥੀਆਂ ਨੂੰ ਵਧੀਆ ਕਾਰਗੁਜ਼ਾਰੀ ਦੇ ਲਈ ਟਿਪਸ ਵੀ ਦਿੱਤੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿ ਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਸਿਰਫ ਇਮਤਿਹਾਨਾਂ ਲਈ ਹੀ ਨਹੀਂ ਬਲਕਿ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਸਮੇ ਦਾ ਸਹੀ ਇਸਤੇਮਾਲ ਕਰਨਾ ਬੇਹੱਦ ਜ਼ਰੂਰੀ ਹੈ,ਇਸ ਲਈ ਸਿਰਫ ਸਾਨੂੰ ਆਪਣੇ ਕੰਮ ਨੂੰ ਪਹਿਲ ਦੇਣ ਦੀ ਲੋੜ ਹੈ । ਤੁਸੀਂ ਆਪਣੀ ਮਾਂ ਨੂੰ ਘਰ ਵਿੱਚ ਕੰਮ ਕਰਦੇ ਦੇਖਦੇ ਹੋ, ਉਸ ਦਾ ਸਮਾਂ ਪ੍ਰਬੰਧਨ ਬਿਲਕੁਲ ਸਹੀ ਹੈ। ਤੁਹਾਨੂੰ ਮਾਈਕ੍ਰੋ ਮੈਨੇਜਮੈਂਟ ਕਰਨਾ ਹੋਵੇਗਾ ਕਿ ਕਿਸ ਵਿਸ਼ੇ ਨੂੰ ਕਿੰਨਾ ਸਮਾਂ ਦੇਣਾ ਹੈ।

Published by:Shiv Kumar
First published:

Tags: Coins, NCC foundation day, Prime minister Narendra Modi, Rally