ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ News18India ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੀ ਜਾਤ ਨੂੰ ਲੈ ਕੇ ਹੋ ਰਹੇ ਹਮਲਿਆਂ ਦਾ ਖੁੱਲ੍ਹ ਕੇ ਜਵਾਬ ਦਿੱਤਾ ਹੈ। ਮੋਦੀ ਨੇ ਕਿਹਾ ਕਿ ਮੈਂ ਗ਼ਰੀਬ ਦੀ ਜਾਤ ਤੋਂ ਹਾਂ ਤੇ ਹਰ ਗ਼ਰੀਬ ਮੇਰੀ ਜਾਤ ਤੋਂ ਹੈ। ਪੀਐਮ ਨੇ ਕਿਹਾ ਕਿ ਕਿਸੇ ਨੇ ਗੁਜਰਾਤ ਵਿਚ ਮੇਰੀ ਜਾਤ ਨਹੀਂ ਪੁੱਛੀ, ਉਥੇ ਕਿਸੇ ਨੂੰ ਮੇਰੀ ਜਾਤ ਦਾ ਪਤਾ ਨਹੀਂ। ਮੋਦੀ ਨੇ ਕਿਹਾ ਕਿ ਮੇਰਾ ਜਾਤ ਨਾਲ ਕੋਈ ਲੈਣਾ-ਦੇਣਾ ਨਹੀਂ।
ਮੇਰੀ ਜਾਤੀ ਗ਼ਰੀਬ ਦੀ ਜਾਤੀ ਹੈ, ਮੈਂ ਹਰ ਗ਼ਰੀਬ ਦੀ ਜਾਤੀ ਦਾ ਹਾਂ ਤੇ ਹਰ ਗ਼ਰੀਬ ਮੇਰੀ ਜਾਤ ਦਾ ਹੈ। ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਗ਼ਰੀਬਾਂ ਦੀ ਇਹ ਹਾਲਤ ਵੇਖ ਕੇ ਬੜਾ ਦਰਦ ਹੁੰਦਾ ਹੈ। ਕਾਂਗਰਸ ਉਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ 10 ਸਾਲ ਦੇ ਕਾਰਜਕਾਲ ਵਿਚ 25 ਲੱਖ ਘਰ ਬਣਦੇ ਹਨ, ਜਦ ਕਿ ਮੇਰੇ 5 ਸਾਲ ਦੇ ਕਾਰਜਕਾਲ ਦੌਰਾਨ ਡੇਢ ਕਰੋੜ ਘਰ ਬਣੇ ਹਨ।
ਜੇਕਰ ਇਹ ਕੰਮ ਪਹਿਲਾਂ ਹੋਏ ਹੁੰਦੇ ਤਾਂ ਗ਼ਰੀਬ ਦੀ ਅੱਜ ਇਹ ਸਥਿਤੀ ਨਾ ਹੁੰਦੀ । ਜੇਕਰ ਇਹ ਕੰਮ ਪਹਿਲਾਂ ਹੋਏ ਹੁੰਦੇ ਤਾਂ ਮੈਨੂੰ ਅੱਜ ਪਖਾਨੇ ਬਣਵਾਉਣ ਦੀ ਲੋੜ ਨਾ ਪੈਂਦੀ। ਇਹ ਕੰਮ ਆਜ਼ਾਦੀ ਦੇ ਸ਼ੁਰੂਆਤੀ 25 ਸਾਲਾਂ ਵਿਚ ਹੋ ਜਾਣੇ ਚਾਹੀਦੇ ਸਨ ਪਰ ਪਿੰਡਾਂ ਤੱਕ ਸੜਕਾਂ ਪਹੁੰਚਾਉਣ ਲਈ ਵੀ ਮੈਨੂੰ ਹੀ ਮਿਹਨਤ ਕਰਨੀ ਪਈ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lok Sabha Election 2019, Lok Sabha Polls 2019