Home /News /national /

PNB ਸਕੈਮ: ਨੀਰਵ ਮੋਦੀ-ਮਹਿਲ ਚੋਕਸੀ ਦੇ ਪਾਸਪੋਰਟ ਰੱਦ, 523 ਕਰੋੜ ਦੀ ਜਾਇਦਾਦ ਕੁਰਕ

PNB ਸਕੈਮ: ਨੀਰਵ ਮੋਦੀ-ਮਹਿਲ ਚੋਕਸੀ ਦੇ ਪਾਸਪੋਰਟ ਰੱਦ, 523 ਕਰੋੜ ਦੀ ਜਾਇਦਾਦ ਕੁਰਕ

  • Share this:








    PNB ਸਕੈਮ ਦੇ ਆਰੋਪੀ ਨੀਰਵ ਮੋਦੀ ਦੀ 523 ਕਰੋੜ ਦੀ ਜਾਇਦਾਦ ਈ ਡੀ ਵੱਲੋਂ ਜ਼ਬਤ ਵਿਦੇਸ਼ ਮੰਤਰਾਲਾ ਨੇ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦਾ ਪਾਸਪੋਰਟ ਰੱਦ ਕਰ ਦਿੱਤਾ ਹੈ। ਦੋਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸੀ ਪਰ ਜਵਾਬ ਨਾ ਦੇਣ 'ਤੇ ਇਹ ਕਾਰਵਾਈ ਕੀਤੀ ਗਈ ਹੈ। ਈ.ਡੀ ਨੇ ਸ਼ਨੀਵਾਰ ਨੂੰ ਮਨੀ ਲਾਂਡਰਿੰਗ ਕਾਨੂੰਨ ਅੰਦਰ ਪੰਜਾਬ ਨੈਸ਼ਨਲ ਬੈਂਕ ਸਕੈਮ ਦੇ ਦੋਸ਼ੀ ਨੀਰਵ ਮੋਦੀ ਦੀ 21 ਜਾਇਦਾਦਾਂ ਨੂੰ ਕੁਰਕ ਕੀਤਾ ਹੈ। ਇਸ ਵਿੱਚ ਨੀਰਵ ਮੋਦੀ ਦੇ ਅਲੀਬਾਗ਼ ਵਿੱਚ ਫਾਰਮਹਾਉਸ, ਸੋਲਰ ਪਾਵਰ ਪਲਾਂਟ, ਅਹਿਮਦਨਗਰ ਵਿੱਚ 135 ਏਕੜ ਜ਼ਮੀਨ, ਅਤੇ ਮੁੰਬਈ ਤੇ ਪੁਣੇ ਵਿੱਚ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂ ਸ਼ਾਮਲ ਹਨ। ਈ.ਡੀ. ਵੱਲੋਂ ਜ਼ਬਤ ਕੀਤੀਆਂ ਗਈਆਂ 21 ਜਾਇਦਾਦਾਂ ਦੀ ਕੀਮਤ 523.72 ਕਰੋੜ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਈ ਡੀ ਨੇ ਸ਼ੁਕਰਵਾਰ ਨੂੰ ਨੀਰਵ ਮੋਦੀ ਦੇ 44 ਕਰੋੜ ਰੁਪਏ ਦੇ ਬੈਂਕ ਵਿੱਚ ਜਮਾ ਪੈਸੇ ਤੇ ਸ਼ੇਅਰ ਜ਼ਬਤ ਕੀਤੇ ਸਨ। ਨੀਰਵ ਮੋਦੀ ਨੇ ਵੀਰਵਾਰ ਨੂੰ ਇੱਕ ਈ-ਮੇਲ ਰਾਹੀਂ ਬੈਂਕ ਨੂੰ ਕਿਹਾ ਸੀ ਕਿ ਉਹ ਨਾ ਤਾਂ ਭਾਰਤ ਪਰਤੇਗਾ ਨਾ ਹੀ ਕਰਜ਼ ਪਸ ਕਰੇਗਾ। ਪੰਜਾਬ ਨੈਸ਼ਨਲ ਬੈਂਕ ਨੀਰਵ ਮੋਦੀ ਤੋਂ ਕਰਜ਼ ਦੀ ਰਕਮ ਵਸੂਲਣਾ ਚਾਹੁੰਦਾ ਹੈ ਪਰ ਨੀਰਵ ਮੋਦੀ ਪਹਿਲਾਂ ਹੀ ਨਾ ਕਰ ਚੁੱਕਾ ਹੈ ਕਿ ਉਸਦੀ ਜਾਇਦਾਦਾਂ ਸੀਲ ਕਰ ਦਿੱਤੀਆਂ ਗਈਆਂ ਨੇ ਜਿਸ ਕਰਕੇ ਉਹ ਕਰਜ਼ ਨਹੀਂ ਚੁਕਾ ਸਕਦਾ।








    First published:

    Tags: Neerav, Pnb, Property, Scam, Sealed

    ਅਗਲੀ ਖਬਰ