• Home
 • »
 • News
 • »
 • national
 • »
 • POCSO COURT SAYS HOLDING MINORS HAND PROFESSING LOVE IS NOT SEXUAL HARASSMENT

ਨਾਬਾਲਗ ਦਾ ਹੱਥ ਫੜਨਾ ਤੇ ਪਿਆਰ ਦਾ ਇਜ਼ਹਾਰ ਕਰਨਾ ਜਿਨਸੀ ਸ਼ੋਸ਼ਣ ਨਹੀਂ, ਅਦਾਲਤ ਨੇ ਮੁਲਜ਼ਮ ਨੂੰ ਕੀਤਾ ਬਰੀ

ਨਾਬਾਲਗ ਦਾ ਹੱਥ ਫੜਨਾ ਤੇ ਪਿਆਰ ਦਾ ਇਜ਼ਹਾਰ ਕਰਨਾ ਜਿਨਸੀ ਸ਼ੋਸਣ ਨਹੀਂ, ਅਦਾਲਤ ਨੇ ਮੁਲਜ਼ਮ ਨੂੰ ਕੀਤਾ ਬਰੀ( Representational image)

 • Share this:
  ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੀ ਇੱਕ ਅਦਾਲਤ (POCSO Court) ਨੇ ਕਿਹਾ ਹੈ ਕਿ ਨਾਬਾਲਗ ਦਾ ਹੱਥ ਫੜਨਾ ਅਤੇ ਫਿਰ ਉਸ ਨਾਲ ਪਿਆਰ ਦਾ ਇਜ਼ਹਾਰ ਕਰਨਾ ਜਿਨਸੀ ਸ਼ੋਸ਼ਣ (Sexual Harassment) ਦੇ ਬਰਾਬਰ ਨਹੀਂ ਮੰਨਿਆ ਜਾਵੇਗਾ।

  ਅਦਾਲਤ ਨੇ ਇਸ ਮਾਮਲੇ ਵਿੱਚ ਇੱਕ 28 ਸਾਲਾ ਵਿਅਕਤੀ ਨੂੰ ਬਰੀ ਵੀ ਕਰ ਦਿੱਤਾ ਹੈ। ਸਾਲ 2017 ਵਿਚ ਇਸ ਸ਼ਖਸ ਨੇ ਇੱਕ ਨਾਬਾਲਗ ਲੜਕੀ ਨੂੰ ਪ੍ਰਪੋਜ਼ ਕੀਤਾ ਸੀ। ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਕਾਨੂੰਨ ਨੂੰ ਪੋਕਸੋ ਕਿਹਾ ਜਾਂਦਾ ਹੈ।

  ਪੋਕਸੋ ਕੋਰਟ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਅਪਰਾਧਾਂ ਨਾਲ ਸਬੰਧਤ ਸੁਣਵਾਈ ਕੀਤੀ ਜਾਂਦੀ ਹੈ। 2012 ਵਿਚ ਬਣਾਏ ਗਏ ਇਸ ਕਾਨੂੰਨ ਦੇ ਤਹਿਤ, ਵੱਖ -ਵੱਖ ਅਪਰਾਧਾਂ ਲਈ ਵੱਖਰੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।

  ਸਾਲ 2018 ਵਿੱਚ ਸਰਕਾਰ ਨੇ ਇਸ ਕਾਨੂੰਨ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ।

  ਅਦਾਲਤ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਮੁਲਜ਼ਮ ਦਾ ਜਿਨਸੀ ਸ਼ੋਸ਼ਣ ਕਰਨ ਦਾ ਕੋਈ ਇਰਾਦਾ ਸੀ। ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਮੁਲਜ਼ਮ ਲਗਾਤਾਰ ਉਸ ਦਾ ਪਿੱਛਾ ਕਰ ਰਿਹਾ ਸੀ, ਉਸ ਨੂੰ ਇਕਾਂਤ ਜਗ੍ਹਾ ਲੈ ਗਿਆ।

  ਅਦਾਲਤ ਨੇ ਕਿਹਾ, "ਮੈਂ ਸਮਝਦਾ ਹਾਂ ਕਿ ਇਸਤਗਾਸਾ ਪੱਖ ਇਸ ਗੱਲ ਦੇ ਸਬੂਤ ਨਹੀਂ ਲਿਆ ਸਕਿਆ ਹੈ ਕਿ ਮੁਲਜ਼ਮ ਨੇ ਕਥਿਤ ਤੌਰ 'ਤੇ ਯੌਨ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਸੀ।" ਯਾਨੀ ਦੋਸ਼ੀ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਉਹ ਬਰੀ ਹੋ ਜਾਂਦਾ ਹੈ।
  Published by:Gurwinder Singh
  First published:
  Advertisement
  Advertisement