ਨਵੀਂ ਦਿੱਲੀ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਇੱਕ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਔਰਤ ਇਨਸਾਫ਼ ਦੀ ਗੁਹਾਰ ਲਾਉਂਦੀ ਰਹੀ ਪਰ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਹੁਣ ਇਸ ਔਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਅਤੇ ਸ਼ਰਨ ਦੀ ਅਪੀਲ ਕੀਤੀ ਹੈ। ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਪਣੀ ਸੁਰੱਖਿਆ ਅਤੇ ਸ਼ਰਨ ਦੀ ਮੰਗ ਕੀਤੀ ਹੈ ਕਿਉਂਕਿ ਉਸਨੂੰ ਅਤੇ ਉਸਦੇ ਬੱਚੇ ਨੂੰ ਪਾਕਿਸਤਾਨ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇੱਕ ਭਾਵੁਕ ਵੀਡੀਓ ਵਿੱਚ ਪੀੜਤ ਮਾਰੀਆ ਤਾਹਿਰ ਨੇ ਕਿਹਾ, ਮੈਂ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹਾਂ। ਪਿਛਲੇ ਸੱਤ ਸਾਲਾਂ ਤੋਂ ਅਸੀਂ ਇਨਸਾਫ਼ ਲਈ ਲੜ ਰਹੇ ਹਾਂ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਪੁਲਿਸ, ਸਰਕਾਰਾਂ ਅਤੇ ਨਿਆਂਪਾਲਿਕਾ ਹੁਣ ਤੱਕ ਮੈਨੂੰ ਨਿਆਂ ਦਿਵਾਉਣ ਵਿੱਚ ਅਸਫਲ ਰਹੀ ਹੈ। ਇਸ ਲਈ ਮੈਂ ਤੁਹਾਡੇ ਤੋਂ ਆਸਰਾ ਮੰਗ ਰਹੀ ਹਾਂ।
ਪੀਐਮ ਮੋਦੀ ਤੋਂ ਇਹ ਮੰਗ ਕੀਤੀ ਹੈ
ਉਸਨੇ ਵੀਡੀਓ ਵਿੱਚ ਅੱਗੇ ਕਿਹਾ, "ਇਸ ਵੀਡੀਓ ਦੇ ਜ਼ਰੀਏ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਮੈਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਜਾਵੇ।" ਮੇਰੇ ਬੱਚਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੁਲਿਸ ਅਤੇ ਸਿਆਸਤਦਾਨ ਚੌਧਰੀ ਤਾਰਿਕ ਫਾਰੂਕ ਮੈਨੂੰ ਅਤੇ ਮੇਰੇ ਬੱਚੇ ਨੂੰ ਕਿਸੇ ਵੀ ਸਮੇਂ ਮਾਰ ਦੇਣਗੇ। ਇਸ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦੀ ਹਾਂ ਕਿ ਕਿਰਪਾ ਕਰਕੇ ਮੈਨੂੰ ਭਾਰਤ ਵਿੱਚ ਪਨਾਹ ਅਤੇ ਸੁਰੱਖਿਆ ਦਿਓ। ਮਾਰੀਆ 2015 ਵਿੱਚ ਹੋਏ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਲੋਕਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਤੋਂ ਪਹਿਲਾਂ ਉਹ ਆਪਣੀ ਪਹਿਲੀ ਵੀਡੀਓ ਵਿੱਚ ਇਸ ਦਰਦਨਾਕ ਘਟਨਾ ਬਾਰੇ ਦੱਸ ਚੁੱਕੀ ਹੈ। ਹੁਣ ਉਸ ਨੇ ਵੀਡੀਓ ਵਿਚ ਕਥਿਤ ਅਪਰਾਧ ਕਰਨ ਵਾਲੇ ਲੋਕਾਂ ਦੇ ਨਾਂ ਦੱਸੇ ਹਨ।
ਇਨਸਾਫ ਲਈ ਦਰ ਦਰ ਖਾ ਰਹੀ ਠੁਕਰਾਂ
ਉਹ ਕਹਿੰਦੀ ਹੈ. ਹਾਰੂਨ ਰਸ਼ੀਦ, ਮਾਮੂਨ ਰਸ਼ੀਦ, ਜਮੀਲ ਸ਼ਫੀ, ਵਕਾਸ ਅਸ਼ਰਫ, ਸਨਮ ਹਾਰੂਨ ਅਤੇ ਤਿੰਨ ਹੋਰਾਂ ਨੇ ਮੇਰੇ ਖਿਲਾਫ ਅਪਰਾਧ ਕੀਤਾ ਸੀ। ਘਟਨਾ ਤੋਂ ਬਾਅਦ ਮਾਰੀਆ ਸਥਾਨਕ ਪੁਲਿਸ ਕੋਲ ਗਈ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਪ੍ਰਸ਼ਾਸਨ ਨੂੰ ਕਈ ਪੱਤਰ ਲਿਖੇ। ਇੱਥੋਂ ਤੱਕ ਕਿ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਦੇ ਚੀਫ਼ ਜਸਟਿਸ ਨੂੰ ਵੀ ਇਸ ਬਾਰੇ ਇੱਕ ਪੱਤਰ ਲਿਖਿਆ ਪਰ ਬਦਲੇ ਵਿੱਚ ਉਨ੍ਹਾਂ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪਿਆ। ਉਸ ਨੂੰ ਵਿਆਹੁਤਾ ਹੋਣ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਜ਼ਿਆਦਾਤਰ ਔਰਤਾਂ ਬਲਾਤਕਾਰ ਤੋਂ ਬਾਅਦ ਸ਼ਿਕਾਇਤ ਕਰਨ ਤੋਂ ਡਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸਮਾਜ ਤੋਂ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ।
Published by: Sukhwinder Singh
First published: April 13, 2022, 11:59 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gangrape , Narendra modi , Pakistan , Prime Minister , Rape case