• Home
 • »
 • News
 • »
 • national
 • »
 • POLICE ARRESTS 3 ASSOCIATES OF TERROR OPERATIVES RECOVERS RS 43 LAKH CASH JAMMU

ਪੰਜਾਬ ਤੋਂ ਲੱਖਾਂ ਰੁਪਿਆ ਲੈ ਕੇ ਜਾ ਰਹੇ ਤਿੰਨ ਅਤਿਵਾਦੀਆਂ ਨੂੰ ਜੰਮੂ ਪੁਲਿਸ ਨੇ ਕੀਤਾ ਕਾਬੂ

ਪੁਲਿਸ ਅਨੁਸਾਰ ਇੱਕ ਵਾਹਨ ਨੂੰ ਚੈਕਿੰਗ ਲਈ ਰੋਕਿਆ ਗਿਆ ਸੀ ਅਤੇ ਯਾਤਰਾ ਕਰਨ ਵਾਲੇ ਵਿਅਕਤੀਆਂ ਤੋਂ ਉਨ੍ਹਾਂ ਦੀ ਆਵਾਜਾਈ ਬਾਰੇ ਪੁੱਛਗਿੱਛ ਕੀਤੀ ਗਈ ਸੀ। ਤਸੱਲੀਬਖਸ਼ ਜਵਾਬ ਨਾ ਦੇਣ ਕਾਰਨ ਚੰਗੀ ਤਰ੍ਹਾਂ ਤਲਾਸ਼ੀ ਲੈਣ 'ਤੇ ਦੋ ਬੈਗ ਨਕਦੀ ਬਰਾਮਦ ਹੋਈ।

ਪੰਜਾਬ ਤੋਂ ਲੱਖਾਂ ਰੁਪਿਆ ਲੈ ਕੇ ਜਾ ਰਹੇ ਤਿੰਨ ਅਤਿਵਾਦੀਆਂ ਨੂੰ ਜੰਮੂ ਪੁਲਿਸ ਨੇ ਕੀਤਾ ਕਾਬੂ

 • Share this:
  ਜੰਮੂ : ਜੰਮੂ ਪੁਲਿਸ ਨੇ ਸਿਧਰਾ ਪੁਲ ਖੇਤਰ 'ਤੇ ਜੈਸ਼-ਏ-ਮੁਹੰਮਦ ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਪ੍ਰਦਾਨ ਕਰਨ ਦੇ ਦੋਸ਼ ਵਿਚ ਅੱਤਵਾਦੀ ਕਾਰਕੁਨਾਂ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 43 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਬਰਮਾਦ ਪੈਸੇ ਨੂੰ ਉਹ ਪੰਜਾਬ ਤੋਂ ਦੱਖਣੀ ਕਸ਼ਮੀਰ ਲਿਜਾ ਰਹੇ ਸਨ।

  ਪੁਲਿਸ ਨੇ ਨਗਰੋਟਾ ਵਿਖੇ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਫਯਾਜ਼ ਅਹਿਮਦ ਡਾਰ, ਉਮਰ ਫਾਰੂਕ ਅਤੇ ਮੌਜ਼ਮ ਪਰਵੇਜ਼ ਵਜੋਂ ਹੋਈ ਹੈ। ਜੰਮੂ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨ ਚੰਦਨ ਕੋਹਲੀ ਨੇ ਬੁੱਧਵਾਰ ਨੂੰ ਕਿਹਾ ਕਿ ਇੱਕ ਭਰੋਸੇਯੋਗ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਕਿ ਨਕਦੀ ਦੀ ਇੱਕ ਖੇਪ ਪੰਜਾਬ ਤੋਂ ਦੱਖਣੀ ਕਸ਼ਮੀਰ ਵਿੱਚ ਭੇਜੀ ਜਾ ਰਹੀ ਹੈ।

  ਪੁਲਿਸ ਦੁਆਰਾ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਐਸਡੀਪੀਓ ਨਗਰੋਟਾ ਦੀ ਨਿਗਰਾਨੀ ਹੇਠ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ, ਜਿਸ ਨੇ ਇੱਕ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਨਗਰੋਟਾ ਖੇਤਰ ਦੇ ਸਿੱਧਰਾ ਪੁਲ 'ਤੇ ਸਰਗਰਮ ਨਾਕਾ ਲਾਇਆ।  ”

  ਪ੍ਰੈਸ ਬਿਆਨ ਦੇ ਅਨੁਸਾਰ, ਇੱਕ ਵਾਹਨ ਨੂੰ ਚੈਕਿੰਗ ਲਈ ਰੋਕਿਆ ਗਿਆ ਸੀ ਅਤੇ ਯਾਤਰਾ ਕਰਨ ਵਾਲੇ ਵਿਅਕਤੀਆਂ ਤੋਂ ਉਨ੍ਹਾਂ ਦੀ ਆਵਾਜਾਈ ਬਾਰੇ ਪੁੱਛਗਿੱਛ ਕੀਤੀ ਗਈ ਸੀ। ਤਸੱਲੀਬਖਸ਼ ਜਵਾਬ ਨਾ ਦੇਣ ਕਾਰਨ ਚੰਗੀ ਤਰ੍ਹਾਂ ਤਲਾਸ਼ੀ ਲੈਣ 'ਤੇ ਦੋ ਬੈਗ ਨਕਦੀ ਬਰਾਮਦ ਹੋਈ।
  Published by:Sukhwinder Singh
  First published: