ਪੁਲਿਸ ਚੌਕੀ 'ਤੇ ਬੰਬ ਸੁੱਟਣ ਦੇ ਇਲਜ਼ਾਮ 'ਚ RSS ਵਰਕਰ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

News18 Punjabi | News18 Punjab
Updated: January 23, 2020, 4:54 PM IST
share image
ਪੁਲਿਸ ਚੌਕੀ 'ਤੇ ਬੰਬ ਸੁੱਟਣ ਦੇ ਇਲਜ਼ਾਮ 'ਚ RSS ਵਰਕਰ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਪੁਲਿਸ ਚੌਕੀ 'ਤੇ ਬੰਬ ਸੁੱਟਣ ਦੇ ਇਲਜ਼ਾਮ 'ਚ RSS ਵਰਕਰ ਗ੍ਰਿਫਤਾਰ, ਜਾਣੋ ਪੂਰਾ ਮਾਮਲਾ

ਕੇਰਲ ’ਚ ਪੁਲਿਸ ਨੇ ਆਰਐੱਸਐੱਸ ਦੇ ਵਰਕਰ ਪ੍ਰਬੇਸ਼ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ RSS ਵਰਕਰ ਤੇ ਪੁਲਿਸ ਚੌਕੀ ਤੇ ਬੰਬ ਸੁੱਟਣ ਦੇ ਇਲਜ਼ਾਮ ਹੈ।

  • Share this:
  • Facebook share img
  • Twitter share img
  • Linkedin share img
ਕੇਰਲ ਪੁਲਿਸ ਨੇ ਆਰਐੱਸਐੱਸ ਦੇ ਵਰਕਰ ਪ੍ਰਬੇਸ਼ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਆਰਐੱਸਐੱਸ ਵਰਕਰ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਆਰਐੱਸਐੱਸ ਵਰਕਰ ’ਤੇ ਕੰਨੂਰ ’ਚ ਆਰਐੱਸਐੱਸ ਦਫਤਰ ਕੋਲ ਪੁਲਿਸ ਚੌਕੀ ਤੇ ਬੰਬ ਸੁੱਟਣ ਦਾ ਇਲਜ਼ਾਮ ਹੋਣ ਦੇ ਚੱਲਦੇ ਇਹ ਗ੍ਰਿਫਤਾਰੀ ਕੀਤੀ ਗਈ ਹੈ।

ਦੱਸ ਦਈਏ ਕਿ ਇਹ ਘਟਨਾ 16 ਜਨਵਰੀ ਨੂੰ ਵਾਪਰੀ ਸੀ। ਪੁਲਿਸ ਅਨੁਸਾਰ ਪ੍ਰਬੇਸ਼ ਨੇ ਕਥਿਤ ਰੂਪ ਤੇ ਆਰਐੱਸਐੱਸ ਦਫਤਰ ਕਾਠਿਰੂਰ ਮਨੋਜ ਸਮ੍ਰਤੀ ਕੇਂਦਰਮ ਦੇ ਸਾਹਮਣੇ ਪੁਲਿਸ ਚੌਕੀ ਵੱਲ ਨੂੰ ਸਟੀਲ ਬੰਬ ਸੁੱਟਿਆ ਸੀ। ਉਸਦੀ ਪਹਿਚਾਣ ਸੀਸੀਟੀਵੀ ਫੁਟੇਜ ਰਾਹੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੇ ਬਾਅਦ ਆਰਐੱਸਐੱਸ ਵਰਕਰ ਕੋਇੰਬਟੂਰ ਭੱਜ ਗਿਆ ਸੀ। ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰ ਆਰਐੱਸਐੱਸ ਵਰਕਰ ਕਈ ਹੋਰ ਅਪਰਾਧਿਕ ਮਾਮਲੇ ’ਚ ਦੋਸ਼ੀ ਸੀ।
First published: January 23, 2020
ਹੋਰ ਪੜ੍ਹੋ
ਅਗਲੀ ਖ਼ਬਰ