Home /News /national /

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਨੂੰ ਪੁਲਿਸ ਵੱਲੋਂ ਕਲੀਨ ਚਿੱਟ, ਨਹੀਂ ਮਿਲਿਆ ਅੰਧਵਿਸ਼ਵਾਸ ਫੈਲਾਉਣ ਦਾ ਕੋਈ ਸਬੂਤ

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਨੂੰ ਪੁਲਿਸ ਵੱਲੋਂ ਕਲੀਨ ਚਿੱਟ, ਨਹੀਂ ਮਿਲਿਆ ਅੰਧਵਿਸ਼ਵਾਸ ਫੈਲਾਉਣ ਦਾ ਕੋਈ ਸਬੂਤ

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਨੂੰ ਪੁਲਿਸ ਵੱਲੋਂ ਕਲੀਨ ਚਿੱਟ, ਨਹੀਂ ਮਿਲਿਆ ਅੰਧਵਿਸ਼ਵਾਸ ਫੈਲਾਉਣ ਦਾ ਕੋਈ ਸਬੂਤ

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਨੂੰ ਪੁਲਿਸ ਵੱਲੋਂ ਕਲੀਨ ਚਿੱਟ, ਨਹੀਂ ਮਿਲਿਆ ਅੰਧਵਿਸ਼ਵਾਸ ਫੈਲਾਉਣ ਦਾ ਕੋਈ ਸਬੂਤ

ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਵੀ ਸਪੱਸ਼ਟ ਕੀਤਾ ਕਿ ਪੁਲਿਸ ਨੇ ਨਾਗਪੁਰ ਪ੍ਰੋਗਰਾਮ ਦੇ ਵੀਡੀਓ ਦੀ ਹੀ ਜਾਂਚ ਕੀਤੀ ਹੈ।

  • Share this:

ਨਾਗਪੁਰ ਪੁਲਿਸ ਨੇ ਬਾਗੇਸ਼ਵਰ ਧਾਮ ਮਹਾਰਾਜ ਦੇ ਨਾਮ ਨਾਲ ਮਸ਼ਹੂਰ ਧੀਰੇਂਦਰ ਸ਼ਾਸਤਰੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਪੁਲਿਸ ਮੁਤਾਬਕ ਧੀਰੇਂਦਰ ਸ਼ਾਸਤਰੀ ਖਿਲਾਫ ਅੰਧਵਿਸ਼ਵਾਸ ਫੈਲਾਉਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਮਹਾਰਾਸ਼ਟਰ ਅੰਧਸ਼ਰਧਾ ਨਿਰਮੂਲਨ ਸਮਿਤੀ ਨਾਲ ਜੁੜੇ ਸ਼ਿਆਮ ਮਾਨਵ ਦੀ ਸ਼ਿਕਾਇਤ 'ਤੇ ਨਾਗਪੁਰ ਪੁਲਿਸ ਨੇ ਬਾਬਾ ਧੀਰੇਂਦਰ ਸ਼ਾਸਤਰੀ ਦੇ ਨਾਗਪੁਰ 'ਚ ਪ੍ਰੋਗਰਾਮ ਦੇ ਵੀਡੀਓ ਦੀ ਜਾਂਚ ਕੀਤੀ ਸੀ। ਜਾਂਚ ਤੋਂ ਬਾਅਦ ਨਾਗਪੁਰ ਪੁਲਿਸ ਦਾ ਕਹਿਣਾ ਹੈ ਕਿ ਧੀਰੇਂਦਰ ਸ਼ਾਸਤਰੀ ਵੀਡੀਓ ਵਿੱਚ ਕਿਤੇ ਵੀ ਅੰਧਵਿਸ਼ਵਾਸ ਫੈਲਾਉਂਦੇ ਨਹੀਂ ਪਾਏ ਗਏ।

ਇਹ ਜਾਣਕਾਰੀ ਦਿੰਦੇ ਹੋਏ ਨਾਗਪੁਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਵੀ ਸਪੱਸ਼ਟ ਕੀਤਾ ਕਿ ਪੁਲਿਸ ਨੇ ਨਾਗਪੁਰ ਪ੍ਰੋਗਰਾਮ ਦੇ ਵੀਡੀਓ ਦੀ ਹੀ ਜਾਂਚ ਕੀਤੀ ਹੈ।

ਕੀ ਹੈ ਪੂਰਾ ਮਾਮਲਾ

ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ 5 ਤੋਂ 13 ਜਨਵਰੀ ਤੱਕ ਨਾਗਪੁਰ 'ਚ ਰਾਮਕਥਾ ਦਾ ਪ੍ਰਵਚਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦਾ ਵੀਡੀਓ ਦੇਖ ਕੇ ਮਹਾਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸਮਿਤੀ ਦੇ ਮੁਖੀ ਸ਼ਿਆਮ ਮਾਨਵ ਨੇ ਉਨ੍ਹਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਸ਼ਾਸਤਰੀ 10 'ਚੋਂ 9 ਲੋਕਾਂ ਦੇ ਨਾਂ ਸਹੀ ਦੱਸ ਸਕਦੇ ਹਨ ਤਾਂ ਉਹ ਉਨ੍ਹਾਂ ਨੂੰ 30 ਲੱਖ ਰੁਪਏ ਦੇਣਗੇ ਅਤੇ ਉਨ੍ਹਾਂ ਦਾ ਵਿਰੋਧ ਵੀ ਕਰਨਾ ਵੀ ਛੱਡ ਦੇਣਗੇ।

ਅੰਧ ਸ਼ਰਧਾ ਨਿਰਮੂਲਨ ਸਮਿਤੀ ਦਾ ਇਲਜ਼ਾਮ ਹੈ ਕਿ ਬਾਬਾ ਆਪਣੇ ਸਮਰਥਕਾਂ ਨੂੰ ਭੀੜ ਵਿੱਚ ਬਿਠਾਉਂਦਾ ਹੈ। ਕਮੇਟੀ ਦਾ ਕਹਿਣਾ ਹੈ ਕਿ ਬਾਬਾ ਆਪਣੀ ਗੱਲ ਨੂੰ ਸਾਬਤ ਕਰਨ ਲਈ ਸ਼ਿਆਮ ਮਾਨਵ ਨੂੰ ਆਪਣੇ ਘਰ ਬੁਲਾਵੇ ਜਾਂ ਕਿਸੇ ਹੋਰ ਥਾਂ ਬੁਲਾਉਣ ਦੀ ਤਰੀਕ ਦੇਵੇ।


ਦੂਜੇ ਪਾਸੇ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਕਿਹਾ ਸੀ ਕਿ ਮੈਂ ਕੋਈ ਚਮਤਕਾਰੀ ਵਿਅਕਤੀ ਨਹੀਂ ਹਾਂ ਅਤੇ ਨਾ ਹੀ ਮੇਰੇ ਅੰਦਰ ਕਿਸੇ ਦਾ ਮਨ ਜਾਣਨ ਦੀ ਤਾਕਤ ਹੈ। ਮੈਂ ਬਾਗੇਸ਼ਵਰ ਸਰਕਾਰ ਵੀ ਨਹੀਂ ਹਾਂ, ਮੈਂ ਧੀਰੇਂਦਰ ਕ੍ਰਿਸ਼ਨ ਗਰਗ ਹਾਂ। ਬਾਗੇਸ਼ਵਰ ਸਰਕਾਰ ਬਾਲਾਜੀ ਮਹਾਰਾਜ ਹਨ, ਜਿਨ੍ਹਾਂ ਦੀ ਪ੍ਰੇਰਨਾ ਨਾਲ ਮੈਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦਾ ਹਾਂ।

Published by:Ashish Sharma
First published:

Tags: Nagpur, Police