ਪੁਲਿਸ ਨੇ ਟਿਕਰੀ ਬਾਰਡਰ 'ਤੇ ਲਾਏ ਧਰਨਾ ਚੁੱਕਣ ਦੇ ਚਿਤਾਵਨੀ ਬੋਰਡ, ਧਰਨੇ ਨੂੰ ਦੱਸਿਆ ਗੈਰ ਕਾਨੂੰਨੀ

ਪੁਲਿਸ ਨੇ ਟਿਕਰੀ ਬਾਰਡਰ 'ਤੇ ਲਾਏ ਧਰਨਾ ਚੁੱਕਣ ਦੇ ਚਿਤਾਵਨੀ ਬੋਰਡ, ਧਰਨੇ ਨੂੰ ਦੱਸਿਆ ਗੈਰ ਕਾਨੂੰਨੀ
- news18-Punjabi
- Last Updated: February 22, 2021, 4:26 PM IST
ਪੁਲਿਸ ਨੇ ਦਿੱਲੀ ਦੇ ਬਾਰਡਰਾਂ ਉਤੇ ਧਰਨਾ ਦੇ ਰਹੇ ਕਿਸਾਨਾਂ ਖਿਲਾਫ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਟਿਕਰੀ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਕਿਹਾ ਹੈ। ਇਸ ਸਬੰਧੀ ਪੁਲਿਸ ਨੇ ਚਿਤਾਵਨੀ ਬੋਰਡ ਲਗਾ ਦਿੱਤੇ ਹਨ। ਪੁਲਿਸ ਨੇ ਧਰਨੇ ਨੂੰ ਗੈਰ ਕਾਨੂੰਨੀ ਦੱਸਿਆ ਹੈ।
ਬੋਰਡਾਂ ਉਤੇ ਦਿੱਤੀ ਚਿਤਾਵਨੀ ਵਿਚ ਆਖਿਆ ਗਿਆ ਹੈ ਕਿ ਧਰਨਾ ਗੈਰ ਕਾਨੂੰਨੀ ਹੈ ਤੇ ਇਸ ਨੂੰ ਜਲਦੀ ਤੋਂ ਜਲਦੀ ਚੁੱਕ ਲਿਆ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਬੋਰਡ ਧਰਨਾ ਸਥਾਨ ਉਤੇ ਲਾਏ ਗਏ ਹਨ। ਜਿਸ ਵਿਚ ਆਖਿਆ ਗਿਆ ਹੈ ਕਿ ਇਹ ਜਗ੍ਹਾ ਖਾਲੀ ਕੀਤੀ ਜਾਵੇ। ਅਜਿਹਾ ਨਾ ਕਰਨ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਬੋਰਡਾਂ ਉਤੇ ਦਿੱਤੀ ਚਿਤਾਵਨੀ ਵਿਚ ਆਖਿਆ ਗਿਆ ਹੈ ਕਿ ਧਰਨਾ ਗੈਰ ਕਾਨੂੰਨੀ ਹੈ ਤੇ ਇਸ ਨੂੰ ਜਲਦੀ ਤੋਂ ਜਲਦੀ ਚੁੱਕ ਲਿਆ ਜਾਵੇ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।