ਹੋਟਲ 'ਚੋ 4 ਮੁੰਡਿਆਂ ਨਾਲ ਮਿਲਿਆਂ 5 ਕਾਲਜ ਵਿਦਿਆਰਥਣਾਂ, ਕਮਰੇ ਬਿਨਾਂ ID ਦੇ ਲੈ ਰੱਖੇ ਸਨ....

News18 Punjabi | News18 Punjab
Updated: January 24, 2020, 3:25 PM IST
share image
ਹੋਟਲ 'ਚੋ 4 ਮੁੰਡਿਆਂ ਨਾਲ ਮਿਲਿਆਂ 5 ਕਾਲਜ ਵਿਦਿਆਰਥਣਾਂ, ਕਮਰੇ ਬਿਨਾਂ ID ਦੇ ਲੈ ਰੱਖੇ ਸਨ....
ਹੋਟਲ 'ਚੋ 4 ਮੁੰਡਿਆਂ ਨਾਲ ਮਿਲਿਆਂ 5 ਕਾਲਜ ਵਿਦਿਆਰਥਣਾਂ, ਕਮਰੇ ਬਿਨਾਂ ID ਦੇ ਲੈ ਰੱਖੇ ਸਨ....

  • Share this:
  • Facebook share img
  • Twitter share img
  • Linkedin share img
ਰਾਜਸਥਾਨ ਦੇ ਸ਼ਹਿਰ ਧੌਲਾਪੁਰ ਵਿੱਚ ਵੀਰਵਾਰ ਨੂੰ ਨੈਸ਼ਨਲ ਹਾਈਵੇਅ 'ਤੇ ਨਿਹਾਲਗੰਜ ਪੁਲਿਸ ਵੱਲੋਂ ਕਰਨ ਪੈਲੇਸ 'ਤੇ ਛਾਪਾ ਮਾਰਿਆ ਗਿਆ। ਕਾਰਵਾਈ ਦੌਰਾਨ, ਪੁਲਿਸ ਨੂੰ ਪੈਲੇਸ ਦੇ ਕਮਰਿਆਂ ਵਿੱਚ ਇਤਰਾਜਯੋਗ ਹਾਲਤ ਵਿੱਚ ਲੜਕਿਆਂ ਦੇ ਨਾਲ ਕਾਲਜਾਂ ਵਿੱਚ ਪੜ੍ਹਦੀਆਂ ਲੜਕੀਆਂ ਮਿਲੀਆਂ। ਜਦੋਂ ਪੁਲਿਸ ਨੇ ਪੈਲੇਸ ਦੇ ਰਜਿਸਟਰ ਦੀ ਜਾਂਚ ਕੀਤੀ ਤਾਂ ਨਾ ਤਾਂ ਮੁੰਡਿਆਂ ਅਤੇ ਕੁੜੀਆਂ ਦੀ ਐਂਟਰੀ ਸੀ ਅਤੇ ਨਾ ਹੀ ਉਨ੍ਹਾਂ ਤੋਂ ਆਈ ਡੀ ਲਈ ਗਈ ਸੀ।

ਪੁਲਿਸ ਦੀ ਕਾਰਵਾਈ ਨੂੰ ਵੇਖਦਿਆਂ ਪੈਲੇਸ ਦੇ ਕਮਰਿਆਂ ਵਿੱਚ ਫੜੀਆਂ ਕੁੜੀਆਂ ਰੋਣ ਲੱਗ ਪਈਆਂ। ਜਿਸ ਤੋਂ ਬਾਅਦ ਜ਼ਿਲ੍ਹਾ ਸਪੈਸ਼ਲ ਫੋਰਸਿਜ਼ ਅਤੇ ਨਿਹਾਲਗੰਜ ਪੁਲਿਸ ਨੇ ਲੜਕੀਆਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਅਤੇ ਹੋਟਲ ਤੋਂ ਹਾਰਡ ਡਿਸਕ ਵੀ ਜ਼ਬਤ ਕਰ ਲਈ।

ਧੌਲਪੁਰ ਦੇ  ਐਸ.ਪੀ.  ਮ੍ਰਿਦੁਲ ਕਛਵਾ ਨੇ ਕਿਹਾ ਕਿ  ਜ਼ਿਲ੍ਹਾ ਸਪੈਸ਼ਲ ਫੋਰਸਿਜ਼ ਅਤੇ ਨਿਹਾਲਗੰਜ ਪੁਲਿਸ ਨੇ ਹਾਈਵੇਅ 'ਤੇ ਕਰਨ ਪੈਲੇਸ ਵਿਖੇ ਸਾਂਝੀ ਕਾਰਵਾਈ ਕੀਤੀ ਹੈ। ਜਿੱਥੇ ਕਈ ਮੁੰਡਿਆਂ ਅਤੇ ਕੁੜੀਆਂ ਬਿਨਾਂ ID ਦੇ ਕਮਰਿਆਂ ਵਿਚ ਮਿਲ ਚੁੱਕੇ ਹਨ। ਇਸ ਸਬੰਧ ਵਿਚ ਜ਼ਿਲ੍ਹਾ ਕੁਲੈਕਟਰ ਨੂੰ ਪੈਲੇਸ ਦਾ ਲਾਇਸੈਂਸ ਰੱਦ ਕਰਨ ਲਈ ਲਿਖਿਆ ਜਾਵੇਗਾ।
ਮੀਡੀਆ  ਰਿਪੋਰਟ ਮੁਤਾਬਿਕ ਪਿਛਲੇ ਦਿਨੀਂ ਕਰਨ ਪੈਲੇਸ ਵਿਚ ਮੁੰਡਿਆਂ ਅਤੇ ਕੁੜੀਆਂ ਨੂੰ ਕਮਰਾ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਸਾਲ ਪਹਿਲਾਂ ਡਿਪਟੀ ਚੇਅਰਮੈਨ ਦੇ ਬੇਟੇ ਅਤੇ ਉਸਦੇ ਦੋਸਤਾਂ 'ਤੇ ਵੀ ਉਸੇ ਹੋਟਲ ਦੇ ਕਮਰੇ ਵਿਚ ਇਕ ਲੜਕੀ ਨੂੰ ਸ਼ਰਾਬ ਦੇਣ ਦਾ ਦੋਸ਼ ਲਾਇਆ ਗਿਆ ਸੀ। ਜਿਸ ਤੋਂ ਬਾਅਦ ਲੜਕੀ ਨੇ ਖੁਦਕੁਸ਼ੀ ਕਰ ਲਈ।
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ