• Home
 • »
 • News
 • »
 • national
 • »
 • POLICE SOLVED THE MYSTERY OF 4 MURDERS IN ROHTAK SON TURNED OUT TO BE THE MURDERER OF PARENTS SISTER AND GRANDMOTHER

ਪੁਲਿਸ ਨੇ 4 ਕਤਲਾਂ ਦਾ ਭੇਤ ਸੁਲਝਾਇਆ, ਪੁੱਤ ਨਿਕਲਿਆ ਮਾਂ-ਪਿਓ, ਭੈਣ ਤੇ ਨਾਨੀ ਦਾ ਕਾਤਲ

Rohtak Murder Case: ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਚਾਰ ਲੋਕਾਂ ਦੇ ਕਤਲ ਦੇ ਭੇਤ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਨੇ 4 ਕਤਲਾਂ ਦਾ ਭੇਤ ਸੁਲਝਾਇਆ, ਪੁੱਤ ਨਿਕਲਿਆ ਮਾਂ-ਪਿਓ, ਭੈਣ ਤੇ ਨਾਨੀ ਦਾ ਕਾਤਲ

ਪੁਲਿਸ ਨੇ 4 ਕਤਲਾਂ ਦਾ ਭੇਤ ਸੁਲਝਾਇਆ, ਪੁੱਤ ਨਿਕਲਿਆ ਮਾਂ-ਪਿਓ, ਭੈਣ ਤੇ ਨਾਨੀ ਦਾ ਕਾਤਲ

 • Share this:
  ਰੋਹਤਕ : ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਵਿਜੇ ਨਗਰ ਕਲੋਨੀ ਵਿੱਚ ਸ਼ੁੱਕਰਵਾਰ ਨੂੰ 4 ਲੋਕਾਂ ਦੇ ਕਤਲ (Murder) ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। 20 ਸਾਲਾ ਬੇਟੇ ਨੇ ਆਪਣੇ ਮਾਂ-ਪਿਓ, ਭੈਣ ਅਤੇ ਨਾਨੀ ਨੂੰ ਮਾਰ ਦਿੱਤਾ ਸੀ। ਦੋਸ਼ੀ ਅਭਿਸ਼ੇਕ ਉਰਫ ਮੋਨੂੰ ਨੂੰ ਪੁਲਿਸ ਨੇ ਗ੍ਰਿਫਤਾਰ (Arrest) ਕਰ ਲਿਆ ਹੈ। ਪੁਲਿਸ ਪੁੱਛਗਿੱਛ ਦੌਰਾਨ ਦੋਸ਼ੀ ਪੁੱਤਰ ਦੇ ਕਤਲ ਦਾ ਰਾਜ਼ ਦਾ ਖੁਲਾਸਾ ਹੋਇਆ। ਰੋਹਤਕ ਦੇ ਐਸਪੀ ਰਾਹੁਲ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦਾ ਖੁਲਾਸਾ ਕੀਤਾ।

  ਐਸਪੀ ਨੇ ਦੱਸਿਆ ਕਿ ਅਪਰਾਧ ਦਾ ਕਾਰਨ ਜਾਇਦਾਦ ਵਿਵਾਦ ਅਤੇ ਆਪਸੀ ਵਿਵਾਦ ਸੀ। ਪੁਲਿਸ ਮੁਤਾਬਕ ਇਹ ਸੰਪਤੀ ਭੈਣ ਦੇ ਨਾਂ 'ਤੇ ਸੀ, ਜਿਸ ਕਾਰਨ ਅਭਿਸ਼ੇਕ ਗੁੱਸੇ 'ਚ ਸੀ। ਇਸੇ ਕਾਰਨ ਉਸਨੇ ਕਤਲ ਨੂੰ ਅੰਜਾਮ ਦਿੱਤਾ। ਚਾਰ ਦਿਨਾਂ ਤੱਕ ਸ਼ੱਕੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਪੁਲਿਸ ਨੇ ਸੋਮਵਾਰ ਨੂੰ ਮੁੱਖ ਦੋਸ਼ੀ ਨੂੰ ਪੁੱਛਗਿੱਛ ਲਈ ਚੁੱਕਿਆ ਅਤੇ ਫਿਰ ਸੱਚਾਈ ਸਾਹਮਣੇ ਆਈ।

  ਇਹ ਹੈ ਮਾਮਲਾ-

  ਦੱਸ ਦਈਏ ਕਿ ਸ਼ੁੱਕਰਵਾਰ ਦੁਪਹਿਰ ਨੂੰ ਵਿਜੇ ਨਗਰ ਦੇ ਵਸਨੀਕ ਪ੍ਰਦੀਪ ਮਲਿਕ ਅਤੇ ਉਸਦੀ ਪਤਨੀ, ਧੀ ਅਤੇ ਸੱਸ ਉੱਤੇ ਘਰ ਵਿੱਚ ਦਾਖਲ ਹੋਣ ਦੇ ਬਾਅਦ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ। ਇਸ ਵਿੱਚ ਪ੍ਰਦੀਪ, ਉਸਦੀ ਪਤਨੀ ਅਤੇ ਉਸਦੀ ਸੱਸ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਪ੍ਰਦੀਪ ਦੀ ਬੇਟੀ ਨੇਹਾ ਮਲਿਕ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੂਜੇ ਪਾਸੇ, ਕਤਲ ਕੇਸ ਦੇ ਮੁੱਖ ਦੋਸ਼ੀ ਅਭਿਸ਼ੇਕ ਉਰਫ਼ ਮੋਨੂੰ, ਮ੍ਰਿਤਕ ਬਬਲੂ ਦਾ ਇਕਲੌਤਾ ਪੁੱਤਰ ਹੈ ਅਤੇ ਜਾਟ ਕਾਲਜ ਦਾ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਹੈ।

  ਸਿਰ ਤੇ ਗੋਲੀਆਂ

  ਪੁਲਿਸ ਅਤੇ ਐਫਐਸਐਲ ਦੀ ਸਾਂਝੀ ਜਾਂਚ ਦੇ ਦੌਰਾਨ, ਟੀਮ ਨੂੰ ਉਪਰਲੇ ਕਮਰੇ ਵਿੱਚੋਂ ਦੋ ਖਾਲੀ ਖੋਲ ਅਤੇ ਹੇਠਲੇ ਕਮਰੇ ਵਿੱਚੋਂ ਤਿੰਨ ਖਾਲੀ ਖੋਲ ਮਿਲੇ ਹਨ। ਹੇਠਲੇ ਕਮਰੇ ਵਿੱਚ, ਬਬਲੂ ਮੰਜੇ 'ਤੇ ਪਿਆ ਸੀ ਅਤੇ ਉਹ ਮੋਬਾਈਲ ਫ਼ੋਨ' ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਜਦੋਂ ਉਸਨੂੰ ਗੋਲੀ ਮਾਰੀ ਗਈ ਸੀ, ਉਸਦਾ ਫੋਨ ਉਸਦੇ ਕੰਨ ਅਤੇ ਮੋਢੇ ਦੇ ਵਿਚਕਾਰ ਫਸਿਆ ਹੋਇਆ ਸੀ। ਦੋਵੇਂ ਕਮਰਿਆਂ ਵਿੱਚ ਜੁਰਮ ਕਰਨ ਤੋਂ ਬਾਅਦ ਬਦਮਾਸ਼ ਕਮਰਿਆਂ ਨੂੰ ਤਾਲਾ ਲਗਾ ਕੇ ਚਾਬੀ ਆਪਣੇ ਨਾਲ ਲੈ ਗਏ। ਪੁਲਿਸ ਨੇ ਬਬਲੂ ਦੇ ਕਰੀਬੀ ਦੋਸਤ ਤੋਂ ਉਹ ਚਾਬੀ ਵੀ ਬਰਾਮਦ ਕਰ ਲਈ ਹੈ।
  Published by:Sukhwinder Singh
  First published: