Home /News /national /

ਪੁਲਿਸ ਥਾਣੇ 'ਤੇ 200 ਤੋਂ ਵੱਧ ਲੋਕਾਂ ਦੀ 'ਹਥਿਆਰਬੰਦ' ਭੀੜ ਨੇ ਕਰ ਦਿੱਤਾ ਹਮਲਾ, ਕਈ ਮੁਲਾਜ਼ਮ ਜ਼ਖਮੀ

ਪੁਲਿਸ ਥਾਣੇ 'ਤੇ 200 ਤੋਂ ਵੱਧ ਲੋਕਾਂ ਦੀ 'ਹਥਿਆਰਬੰਦ' ਭੀੜ ਨੇ ਕਰ ਦਿੱਤਾ ਹਮਲਾ, ਕਈ ਮੁਲਾਜ਼ਮ ਜ਼ਖਮੀ

ਪੁਲਿਸ ਥਾਣੇ 'ਤੇ 200 ਤੋਂ ਵੱਧ ਲੋਕਾਂ ਦੀ 'ਹਥਿਆਰਬੰਦ' ਭੀੜ ਨੇ ਕਰ ਦਿੱਤਾ ਹਮਲਾ, ਕਈ ਮੁਲਾਜ਼ਮ ਜ਼ਖਮੀ (ਸੰਕੇਤਕ ਫੋਟੋ)

ਪੁਲਿਸ ਥਾਣੇ 'ਤੇ 200 ਤੋਂ ਵੱਧ ਲੋਕਾਂ ਦੀ 'ਹਥਿਆਰਬੰਦ' ਭੀੜ ਨੇ ਕਰ ਦਿੱਤਾ ਹਮਲਾ, ਕਈ ਮੁਲਾਜ਼ਮ ਜ਼ਖਮੀ (ਸੰਕੇਤਕ ਫੋਟੋ)

ਦਰਅਸਲ, ਗਾਂਜੇ ਦੀ ਤਸਕਰੀ ਦੇ ਦੋਸ਼ ਵਿੱਚ ਇੱਕ ਸਥਾਨਕ ਨੌਜਵਾਨ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ, ਲਗਭਗ 200 ਲੋਕਾਂ ਦੀ ਭੀੜ ਨੇ ਮੰਗਲਵਾਰ ਨੂੰ ਗਜਪਤੀ ਜ਼ਿਲ੍ਹੇ ਵਿੱਚ ਇੱਕ ਪੁਲਿਸ ਸਟੇਸ਼ਨ 'ਤੇ ਹਮਲਾ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਘੇਰ ਲਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਅੱਠ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਦੋ ਨੂੰ ਨਜ਼ਦੀਕ ਦੇ ਸਰਕਾਰੀ ਹਸਪਤਾਲ 'ਚ ਲਿਜਾਣਾ ਪਿਆ।

ਹੋਰ ਪੜ੍ਹੋ ...
 • Share this:

  ਉੜੀਸਾ ਦੇ ਗਜਪਤੀ ਜ਼ਿਲ੍ਹੇ 'ਚ ਸਥਿਤ ਇਕ ਪੁਲਿਸ ਸਟੇਸ਼ਨ 'ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ 200 ਲੋਕਾਂ ਦੀ ਭੀੜ ਨੇ ਅਚਾਨਕ ਹਮਲਾ ਬੋਲ ਦਿੱਤਾ।

  ਦਰਅਸਲ, ਗਾਂਜੇ ਦੀ ਤਸਕਰੀ ਦੇ ਦੋਸ਼ ਵਿੱਚ ਇੱਕ ਸਥਾਨਕ ਨੌਜਵਾਨ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ, ਲਗਭਗ 200 ਲੋਕਾਂ ਦੀ ਭੀੜ ਨੇ ਮੰਗਲਵਾਰ ਨੂੰ ਗਜਪਤੀ ਜ਼ਿਲ੍ਹੇ ਵਿੱਚ ਇੱਕ ਪੁਲਿਸ ਸਟੇਸ਼ਨ 'ਤੇ ਹਮਲਾ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਘੇਰ ਲਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ 'ਚ ਅੱਠ ਪੁਲਿਸ ਕਰਮਚਾਰੀ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਦੋ ਨੂੰ ਨਜ਼ਦੀਕ ਦੇ ਸਰਕਾਰੀ ਹਸਪਤਾਲ 'ਚ ਲਿਜਾਣਾ ਪਿਆ।

  ਮੌਕੇ 'ਤੇ ਮੌਜੂਦ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਥਾਣੇ ਦਾ ਗੇਟ ਤੋੜ ਦਿੱਤਾ, ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਸਰਕਾਰੀ ਜਾਇਦਾਦਾਂ ਦੀ ਭੰਨਤੋੜ ਕੀਤੀ। ਅਧਿਕਾਰੀ ਨੇ ਦੱਸਿਆ ਕਿ ਭੀੜ ਵਿੱਚ ਮੌਜੂਦ ਹਰ ਵਿਅਕਤੀ ਕੋਲ ਹਥਿਆਰ ਸਨ। ਹਮਲੇ 'ਚ ਘੱਟੋ-ਘੱਟ ਸੱਤ ਤੋਂ ਅੱਠ ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

  ਅਧਿਕਾਰੀ ਨੇ ਅੱਗੇ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਫਿਲਹਾਲ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਔਰਤਾਂ ਸਮੇਤ ਅੰਦੋਲਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸੋਮਵਾਰ ਰਾਤ ਪਿੰਡ ਝਰਨਾਪੁਰ ਦੇ ਇੱਕ ਨੌਜਵਾਨ ਨੂੰ ਝੂਠੇ ਦੋਸ਼ਾਂ ਤਹਿਤ ਚੁੱਕ ਲਿਆ ਅਤੇ ਨੌਜਵਾਨ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਹਮਲਾਵਰਾਂ ਖਿਲਾਫ ਕਾਰਵਾਈ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰੇਗੀ।

  Published by:Gurwinder Singh
  First published:

  Tags: Crime news, Viral news, Viral video