ਦਿੱਲੀ ਪੁਲਿਸ ਨੇ ਕੱਟਿਆ ਸਭ ਤੋਂ ਮਹਿੰਗਾ ਚਲਾਨ, ਟਰੱਕ ਡਰਾਈਵਰ ਦਾ ਨਾਂਅ ਲਿਖਿਆ 'ਭਗਵਾਨ ਰਾਮ'

News18 Punjab
Updated: September 11, 2019, 2:14 PM IST
share image
ਦਿੱਲੀ ਪੁਲਿਸ ਨੇ ਕੱਟਿਆ ਸਭ ਤੋਂ ਮਹਿੰਗਾ ਚਲਾਨ, ਟਰੱਕ ਡਰਾਈਵਰ ਦਾ ਨਾਂਅ ਲਿਖਿਆ 'ਭਗਵਾਨ ਰਾਮ'
ਚਲਾਨਾਂ ਦੇ ਭਾਰੀ ਜੁਰਮਾਨਿਆਂ ਦਾ ਭੈਅ: ਪੁਲਿਸਵਾਲੇ ਕਰਨ ਲੱਗੇ ਇਹ ਕੰਮ ਤਾਂ ਹੋਈ ਵੱਡੀ ਕਾਰਵਾਈ

  • Share this:
  • Facebook share img
  • Twitter share img
  • Linkedin share img
ਨਵੇਂ ਮੋਟਰ ਵਹੀਕਲ ਐਕਟ (new motor vehicle act 2019) ਦੇ ਲਾਗੂ ਹੋਣ ਪਿੱਛੋਂ ਪੁਲਿਸ ਦੀ ਸਖਤੀ ਨੇ ਵਾਹਨ ਚਾਲਕਾਂ ਦੀ ਨੀਂਦ ਉਡਾਈ ਹੋਈ ਹੈ। ਹੁਣ ਖਬਰ ਆਈ ਹੈ ਕਿ ਦਿੱਲੀ ਵਿਚ ਦੇਸ਼ ਦਾ ਸਭ ਤੋਂ ਮਹਿੰਗਾ ਚਲਾਨ ਕੱਟਿਆ ਗਿਆ ਹੈ। ਇਸ ਟਰੱਕ ਡਰਾਈਵਰ ਦਾ ਨਾਂਅ ਹੈ ਹਰਮਨ ਰਾਮ ਪਰ ਪੁਲਿਸ ਨੇ ਜੁਰਮਾਨੇ ਦੀ ਪਰਚੀ ਚ ਗ਼ਲਤੀ ਨਾਲ ਚਲਾਨ 'ਭਗਵਾਨ ਰਾਮ ਦੇ ਨਾਂਅ ਦਾ ਕੱਟ ਦਿੱਤਾ।

ਰਾਜਸਥਾਨ ਦੇ ਇਕ ਟਰੱਕ ਨੂੰ ਓਵਰਲੋਡਿੰਗ ਲਈ 1,41,700 ਰੁਪਏ ਦਾ ਚਲਾਨ ਕੀਤਾ ਗਿਆ ਹੈ। ਟਰੱਕ ਮਾਲਕ ਨੇ 1,41,700 ਰੁਪਏ ਦਾ ਚਲਾਨ ਦਿੱਲੀ ਦੇ ਰੋਹਿਨੀ ਕੋਰਟ ਵਿੱਚ ਦਾਇਰ ਕਰ ਦਿੱਤਾ ਹੈ। ਭਗਵਾਨ ਰਾਮ ਨਾਂ ਦਾ ਟਰੱਕ ਮਾਲਕ ਦੇਸ਼ ਵਿੱਚ ਇੰਨੀ ਵੱਡੀ ਰਕਮ ਵਾਲਾ ਚਲਾਨ ਅਦਾ ਕਰਨ ਵਾਲਾ ਪਹਿਲਾ ਟਰਾਂਸਪੋਰਟਰ ਬਣ ਗਿਆ ਹੈ।

ਇਸ ਤੋਂ ਪਹਿਲਾਂ ਦੇਸ਼ ਵਿੱਚ ਸਭ ਤੋਂ ਮਹਿੰਗਾ ਚਲਾਨ ਹਰਿਆਣਾ ਵਿਚ ਹੋਇਆ ਸੀ। ਉਥੇ ਦਿੱਲੀ ਦੇ ਇੱਕ ਟਰੱਕ ਨੂੰ ਓਵਰਲੋਡ ਕਰਨ ਲਈ 1.16 ਲੱਖ ਰੁਪਏ ਦਾ ਚਲਾਨ ਕੀਤਾ ਗਿਆ ਸੀ।


 
First published: September 11, 2019
ਹੋਰ ਪੜ੍ਹੋ
ਅਗਲੀ ਖ਼ਬਰ