Home /News /national /

ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ: ਸਿੰਧੀਆ ਨੇ ਦਿੱਤਾ ਕਾਂਗਰਸ ਤੋਂ ਅਸਤੀਫਾ

ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ: ਸਿੰਧੀਆ ਨੇ ਦਿੱਤਾ ਕਾਂਗਰਸ ਤੋਂ ਅਸਤੀਫਾ

  • Share this:

ਕਾਂਗਰਸ ਸ਼ਾਸਿਤ ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕਾਂਗਰਸ ਦੇ ਜਨਰਲ ਸੱਕਤਰ ਜਿਓਤਿਰਦਿੱਤਿਆ ਸਿੰਧੀਆ ਨੇ ਅਸਤੀਫਾ ਦੇ ਦਿੱਤਾ। ਚਰਚਾ ਹੈ ਕਿ ਜੋਯੋਰਾਦਿਤਿਆ ਸਿੰਧੀਆ ਅੱਜ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

ਦੱਸ ਦਈਏ ਕਿ ਸਿੰਧੀਆ ਨੇ ਆਪਣਾ ਅਸਤੀਫਾ 9 ਮਾਰਚ ਨੂੰ ਹੀ ਪਾਰਟੀ ਹਾਈ ਕਮਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਸੀ। ਹੁਣ ਸਿੰਧੀਆ ਨੇ ਖੁਦ ਆਪਣੇ ਅਸਤੀਫੇ ਨੂੰ ਟਵਿਟਰ 'ਤੇ ਸ਼ੇਅਰ ਕੀਤਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਕਾਂਗਰਸ ਆਗੂ ਜਿਓਤਿਰਦਿੱਤਿਆ ਸਿੰਧੀਆ ਦੇ ਭਾਜਪਾ ਆਗੂਆਂ ਦੇ ਸੰਪਰਕ ਵਿੱਚ ਹੋਣ ਦੀਆਂ ਕਿਆਸਾਂ ਮਗਰੋਂ ਦੇਰ ਰਾਤ ਨੂੰ ਸੱਦੀ ਕੈਬਨਿਟ ਬੈਠਕ ’ਚ ਮੁੱਖ ਮੰਤਰੀ ਕਮਲ ਨਾਥ ਨੂੰ ਸਾਰੇ ਮੰਤਰੀਆਂ ਨੇ ਆਪਣੇ ਅਸਤੀਫ਼ੇ ਸੌਂਪ ਦਿੱਤੇ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਮਾਫ਼ੀਆ ਦੀ ਸਹਾਇਤਾ ਨਾਲ ਆਪਣੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਦੀ ਇਜਾਜ਼ਤ ਨਹੀਂ ਦੇਣਗੇ। ਨਾਥ ਨੇ ਕਿਹਾ ਕਿ ਉਹ ਸਾਰੀ ਉਮਰ ਲੋਕਾਂ ਨੂੰ ਸਮਰਪਿਤ ਰਹੇ ਹਨ, ਪਰ ਭਾਜਪਾ ਉਨ੍ਹਾਂ ਦੀ ਸਰਕਾਰ ਨੂੰ ਅਨੈਤਿਕ ਤਰੀਕਿਆਂ ਨਾਲ ਅਸਥਿਰ ਕਰਨ ਦੀਆਂ ਵਿਉਂਤਾਂ ਘੜ ਰਹੀ ਹੈ। ਇਸ ਤੋਂ ਪਹਿਲਾਂ ਪਾਰਟੀ ਨਾਲ ਸਬੰਧਤ ਕਈ ਵਿਧਾਇਕ, ਜਿਨ੍ਹਾਂ ਵਿੱਚ ਕੁਝ ਮੰਤਰੀ ਵੀ ਸ਼ਾਮਲ ਹਨ, ਬੰਗਲੂਰੂ ਪੁੱਜ ਗਏ। ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਵਿੱਚ ਜਾਰੀ ਖਾਨਾਜੰਗੀ ਤੇ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਦੇ ਦੋਸ਼ਾਂ ਦੀਆਂ ਰਿਪੋਰਟਾਂ ਦਰਮਿਆਨ ਇਹ ਵਿਧਾਇਕ ਬੰਗਲੂਰੂ ਆਏ ਹਨ।

ਇਹ ਸਾਰਾ ਘਟਨਾਕ੍ਰਮ ਇਸ ਲਈ ਵੀ ਦਿਲਚਸਪ ਹੈ ਕਿਉਂਕਿ ਅਗਾਮੀ ਰਾਜ ਸਭਾ ਚੋਣਾਂ ਤੋਂ ਐਨ ਪਹਿਲਾਂ ਮੱਧ ਪ੍ਰਦੇਸ਼ ਨਾਲ ਸਬੰਧਤ ਸੀਨੀਅਰ ਕਾਂਗਰਸ ਆਗੂ ਜਿਓਤਿਰਦਿੱਤਿਆ ਸਿੰਧੀਆ ਤੇ ਉਨ੍ਹਾਂ ਦੀ ਹਮਾਇਤ ਕਰਨ ਵਾਲੇ 17 ਵਿਧਾਇਕ ਅਚਾਨਕ ‘ਪਹੁੰਚ ਤੋਂ ਬਾਹਰ’ ਹੋ ਗਏ ਹਨ। ਇਸ ਦੌਰਾਨ ਦੇਰ ਸ਼ਾਮ ਮੁੱਖ ਮੰਤਰੀ ਕਮਲ ਨਾਥ ਆਪਣੀ ਦਿੱਲੀ ਫੇਰੀ ਵਿਚਾਲੇ ਛੱਡ ਕੇ ਭੋਪਾਲ ਪਰਤ ਆਏ। ਉਨ੍ਹਾਂ ਆਪਣੀ ਸਰਕਾਰੀ ਰਿਹਾਇਸ਼ ’ਤੇ ਹੰਗਾਮੀ ਮੀਟਿੰਗ ਕੀਤੀ।

Published by:Gurwinder Singh
First published:

Tags: Battle, Madhya Pradesh, Political asylum