• Home
  • »
  • News
  • »
  • national
  • »
  • POLITICS NEVER COMPROMISE ON PUNJAB ISSUES BEFORE HIGH COMMAND MEETING SIDHU SURROUNDED CHANNI GOVERNMENT KS

ਮੁਲਾਕਾਤ ਤੋਂ ਪਹਿਲਾਂ ਵੀ ਸਿੱਧੂ ਬਣਾ ਰਹੇ ਹਾਈਕਮਾਨ 'ਤੇ ਦਬਾਅ, ਕਿਹਾ; ਪੰਜਾਬ ਦੇ ਮੁੱਦਿਆਂ ਨਾਲ ਸਮਝੌਤਾ ਨਹੀਂ ਕਰਾਂਗਾ

ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇੱਕ ਵਾਰੀ ਮੁੜ ਕਾਂਗਰਸ ਹਾਈਕਮਾਂਡ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਮੁੱਦਿਆਂ 'ਤੇ ਸਮਝੌਤਾ ਨਹੀਂ ਕਰੇਗਾ। ਸਿੱਧੂ ਨੇ ਕੈਪਟਨ ਅਮਰਿੰਦਰ ਦੀ ਤਰਜ਼ 'ਤੇ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਵੀ ਘੇਰਨ 'ਚ ਕੋਈ ਕਸਰ ਨਹੀਂ ਛੱਡੀ।

  • Share this:
    ਚੰਡੀਗੜ੍ਹ: ਕਾਂਗਰਸ (Congress) ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ (KC Venugopal) ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨਾਲ ਨਵੀਂ ਦਿੱਲੀ ਵਿੱਚ ਅੱਜ ਸ਼ਾਮ 6 ਵਜੇ ਆਪਣੀ ਬੈਠਕ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇੱਕ ਵਾਰੀ ਮੁੜ ਕਾਂਗਰਸ ਹਾਈਕਮਾਂਡ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਮੁੱਦਿਆਂ 'ਤੇ ਸਮਝੌਤਾ ਨਹੀਂ ਕਰੇਗਾ। ਸਿੱਧੂ ਨੇ ਕੈਪਟਨ ਅਮਰਿੰਦਰ ਦੀ ਤਰਜ਼ 'ਤੇ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਵੀ ਘੇਰਨ 'ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਸੂਰਤ 'ਚ ਸਮਝੌਤਾ ਨਹੀਂ ਕਰੇਗਾ, ਹਾਈਕਮਾਨ ਦਾ ਸ਼ੁਕਰਗੁਜਾਰ ਹਾਂ, ਪਰ ਸਮਝੌਤਾ ਕਰਕੇ ਅੱਗੇ ਨਹੀਂ ਵਧਿਆ ਜਾ ਸਕਦਾ। ਜਾਣਕਾਰਾਂ ਦਾ ਕਹਿਣਾ ਹੈ ਕਿ ਸਿੱਧੂ ਦੀ ਰਾਜਨੀਤੀ ਅਜੇ ਵੀ ਸ਼ਰਤਾਂ 'ਤੇ ਹੀ ਟਿਕੀ ਹੋਈ ਹੈ।

    ਨਵਜੋਤ ਸਿੰਘ ਸਿੱਧੂ ਨੇ ਬੇਦਅਬੀ, ਪੁਲਿਸ ਗੋਲੀਬਾਰੀ ਦੇ ਮਾਮਲਿਆਂ 'ਚ ਛੇਤੀ ਨਿਆਂ ਅਤੇ ਨਸ਼ਾ ਤਸਕਰੀ ਮਾਮਲੇ ਵਿੱਚ ਕਾਰਵਾਈ ਵਰਗੇ ਮੁੱਦਿਆਂ 'ਤੇ ਦ੍ਰਿੜ ਰਹਿਣ ਗੱਲੀ ਕਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੰਜਾਬ ਮਾਡਲ ਵਿੱਚ ਨਿੱਜੀ ਹੱਥਾਂ ਵਿੱਚ ਜਾ ਰਹੇ ਪੰਜਾਬ ਦੇ ਪੈਸੇ ਦੀ ਲੁੱਟ ਨੂੰ ਰੋਕਣਾ, ਪ੍ਰਦੇਸ਼ ਦੀ ਆਰਥਿਕ ਹਾਲਤ ਸੁਧਾਰਨੀ, ਰੁਜ਼ਗਾਰ ਪੈਦਾ ਕਰਨਾ, ਮਾਫੀਆ ਰਾਜ ਖਤਮ ਕਰਨਾ ਅਤੇ ਫਸਲ ਭਿੰਨਤਾ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਕਾਂਗਰਸ ਹਾਈਕਮਾਨ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇੱਕ ਹੀ ਮੰਚ 'ਤੇ ਲਿਆਉਣਾ ਚਾਹੁੰਦੀ ਹੈ।


    ਨਵਜੋਤ ਸਿੰਘ ਸਿੱਧੂ ਨੇ ਚੰਨੀ ਸਰਕਾਰ ਨੂੰ ਟਵਿੱਟਰ ਰਾਹੀਂ 18 ਸੂਤਰੀ ਏਜੰਡੇ ਬਾਰੇ ਯਾਦ ਦਿਵਾਇਆ ਹੈ। ਉਨ੍ਹਾਂ ਰਾਜਨੀਤਕ ਮਾਹਰਾਂ ਨਾਲ ਜੁੜੇ ਕਰੋੜਾਂ ਦੇ ਡਰੱਗ ਰੈਕਟ ਮਾਮਲੇ ਵਿੱਚ ਵਿਸ਼ੇਸ਼ ਕਾਰਜ ਬਲ (ਐਸਟੀਐਫ) ਵੱਲੋਂ ਪੇਸ਼ ਰਿਪੋਰਟ 'ਤੇ ਅਟਕੀ ਕਾਰਵਾਈ ਵੱਲ ਵੀ ਇਸ਼ਾਰਾ ਕੀਤਾ ਹੈ, ਜਿਸ ਵਿੱਚ ਕਾਂਗਰਸ ਹਾਈ ਕਮਾਨ ਦੀਆਂ ਦਿੱਕਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ।

    ਆਪਣੀ ਮੀਡੀਆ ਟੀਮ ਨਾਲ ਗੱਲਬਾਤ ਦੀ ਟਵਿੱਟਰ 'ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਇਨ੍ਹਾਂ ਮੁੱਦਿਆਂ 'ਤੇ ਆਪਣੇ ਰੁਖ਼ 'ਤੇ ਕਾਇਮ ਹੈ। ਉਸ ਦੀ ਮੀਡੀਆ ਟੀਮ ਨੇ ਕਿਹਾ ਕਿ ਸਿੱਧੂ ''ਇਨ੍ਹਾਂ ਮੁੱਦਿਆਂ ਅਤੇ ਆਪਣੀ ਨੈਤਿਕਤਾ ਨਾਲ ਸਮਝੌਤਾ ਕੀਤੇ ਬਿਨਾਂ'' ਪਾਰਟੀ ਦੀ ਸੇਵਾ ਕਰਨੀ ਜਾਰੀ ਰੱਖਣਗੇ। ਹਾਲਾਂਕਿ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਵਿੱਚ ਕਿਹਾ ਸੀ ਕਿ ਸਿੱਧੂ ਨਾਲ ਸਬੰਧਤ ਸੰਗਠਨਾਤਮਕ ਮਾਮਲਿਆਂ 'ਤੇ ਚਰਚਾ ਕੀਤੀ ਜਾਣੀ ਹੈ।

    ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਪਾਰਟੀ ਹਾਈਕਮਾਨ, ਸਿੱਧੂ ਤੋਂ ਇਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਉਹ 28 ਦਸੰਬਰ ਨੂੰ ਟਵਿੱਟਰ 'ਤੇ ਆਪਣੇ ਅਸਤੀਫੇ ਵਾਲੀ ਪੋਸਟ ਤੋਂ ਬਾਅਦ ਅਸਲ ਵਿੱਚ ਕੀ ਚਾਹੁੰਦੇ ਹਨ। ਹਾਈਕਮਾਨ ਉਨ੍ਹਾਂ ਨੂੰ ਸੂਬਾ ਇਕਾਈ ਬਣਾਉਣ ਅਤੇ ਮਜ਼ਬੂਤ ਕਰਨ ਤੋਂ ਇਲਾਵਾ, ਸੂਬਾ ਇਕਾਈ ਨੂੰ ਮਜ਼ਬੂਤ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਕਹਿ ਸਕਦੀ ਹੈ।
    Published by:Krishan Sharma
    First published: