ਲੱਖਾਂ ਰੁਪਏ ਨਾਲ ਭਰਿਆ ਬੈਗ ਵੇਖ ਵੀ ਨਾ ਡੋਲਿਆ ਇਸ ਆਟੋ ਵਾਲੇ ਦਾ ਇਮਾਨ


Updated: January 4, 2019, 7:46 PM IST
ਲੱਖਾਂ ਰੁਪਏ ਨਾਲ ਭਰਿਆ ਬੈਗ ਵੇਖ ਵੀ ਨਾ ਡੋਲਿਆ ਇਸ ਆਟੋ ਵਾਲੇ ਦਾ ਇਮਾਨ

Updated: January 4, 2019, 7:46 PM IST
ਲੱਖਾਂ ਰੁਪਏ ਨਾਲ ਭਰਿਆ ਬੈਗ ਵੇਖ ਕੇ ਵੀ ਇਕ ਗਰੀਬ ਆਟੋ ਵਾਲੇ ਦੀ ਇਮਾਨਦਾਰੀ ਡੋਲੀ ਨਹੀਂ ਤੇ ਉਹ ਇਨ੍ਹਾਂ ਪੈਸਿਆਂ ਨੂੰ ਆਪਣੇ ਕੋਲ ਰੱਖਣ ਦੀ ਥਾਂ ਪੁਲਿਸ ਹਵਾਲੇ ਕਰਨ ਪਹੁੰਚ ਗਿਆ। ਇਹ ਘਟਨਾ ਤਾਮਿਲਨਾਡੂ ਦੇ ਚੇਨਈ ਦੀ ਹੈ। ਦਰਅਸਲ, ਇਕ ਸਵਾਰੀ ਉਸ ਦੇ ਆਟੋ ਵਿਚ 3.8 ਲੱਖ ਰੁਪਏ ਨਾਲ ਭਰਿਆ ਬੈਗ ਭੁੱਲ ਗਈ। ਇਹ ਯਾਤਰੀ ਕਾਰ ਖਰੀਦਣ ਜਾ ਰਿਹਾ ਸੀ। ਗਲਤੀ ਨਾਲ ਆਪਣਾ ਬੈਗ ਆਟੋ ਵਿਚ ਹੀ ਭੁੱਲ ਗਿਆ। ਪੁਲਿਸ ਨੇ ਇਸ ਆਟੋ ਵਾਲੇ ਨੂੰ ਸ਼ਾਬਾਸ਼ ਦਿੱਤੀ ਤੇ ਸਨਮਾਨਤ ਵੀ ਕੀਤਾ।

ਦਰਅਸਲ, ਮੁਹੰਮਦ ਅਜਹਰੁਦੀਨ (27) ਨੇ ਆਪਣੇ ਇਕ ਦੋਸਤ ਨਾਲ ਚਿੰਮਿਆ ਨਗਰ ਤੋਂ ਸ਼ਾਮ ਨੂੰ ਆਟੋ ਕੀਤਾ ਸੀ। ਉਹ ਇਕ ਕਾਰ ਸ਼ੋਅਰੂਮ ਵਿਚ ਜਾ ਕੇ ਉਤਰ ਗਿਆ, ਪਰ ਬੈਗ ਆਟੋ ਵਿਚ ਹੀ ਭੁੱਲ ਗਿਆ। ਆਟੋ ਵਾਲੇ ਪ੍ਰਿਥੀਬਾਨ ਨੇ ਦੱਸਿਆ ਕਿ ਸਵਾਰੀ ਨੂੰ ਉਤਾਰਨ ਤੋਂ ਬਾਅਦ ਉਹ ਉਥੋਂ ਚਲਾ ਗਿਆ। ਕੁਝ ਦੇਰ ਬਾਅਦ ਉਸ ਨੇ ਆਟੋ ਵਿਚ ਇਕ ਬੈਗ ਦੇਖਿਆ। ਜਦੋਂ ਬੈਗ ਖੋਲਿਆ ਤਾਂ ਉਹ ਪੈਸਿਆਂ ਨਾਲ ਭਰਿਆ ਸੀ। ਉਸ ਨੇ ਝਟ ਆਟੋ ਮੋੜਿਆ ਤੇ ਵਾਪਸ ਉਸੇ ਸ਼ੋਅਰੂਮ ਵਿਚ ਚਲਾ ਗਿਆ ਪਰ ਪਤਾ ਲੱਗਾ ਕਿ ਉਹ ਸਵਾਰੀ ਉਥੋਂ ਚਲੀ ਗਈ ਸੀ। ਇਸ ਤੋਂ ਬਾਅਦ ਉਹ ਬੈਗ ਲੈ ਕੇ ਪੁਲਿਸ ਸਟੇਸ਼ਨ ਚਲਾ ਗਿਆ। ਹਾਲਾਂਕਿ ਆਟੋ ਵਾਲੇ ਦੇ ਪਹੁੰਚਣ ਤੋਂ ਪਹਿਲਾਂ ਹੀ ਸਵਾਰੀ ਨੇ ਆਪਣਾ ਬੈਗ ਗੁਆਚਣ ਦੀ ਰਿਪੋਰਟ ਦਰਜ ਕਰਵਾ ਦਿੱਤੀ ਸੀ। ਪੁਲਿਸ ਨੇ ਬਾਅਦ ਵਿਚ ਇਹ ਬੈਗ ਵਾਰਸ ਹਲਾਕੇ ਕਰ ਦਿੱਤਾ ਤੇ ਆਟੋ ਵਾਲੇ ਨੂੰ ਸਨਮਾਨਤ ਕੀਤਾ।

 

 

 
First published: January 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ