ਸਿਰਫ ਇਕ ਰੁਪਏ ਸ਼ਗਨ ਨਾਲ ਹੋਇਆ ਵਿਆਹ, ਹੈਲੀਕਾਪਟਰ ਵਿਚ ਵਿਦਿਆ ਹੋਈ ਮਜ਼ਦੂਰ ਦੀ ਧੀ


Updated: February 11, 2019, 3:34 PM IST
ਸਿਰਫ ਇਕ ਰੁਪਏ ਸ਼ਗਨ ਨਾਲ ਹੋਇਆ ਵਿਆਹ, ਹੈਲੀਕਾਪਟਰ ਵਿਚ ਵਿਦਿਆ ਹੋਈ ਮਜ਼ਦੂਰ ਦੀ ਧੀ

Updated: February 11, 2019, 3:34 PM IST
ਹਿਸਾਰ ਦੇ ਸੰਜੈ ਨੇ ਮਜ਼ਦੂਰ ਦੀ ਧੀ ਸੰਤੋਸ਼ ਨਾਲ ਬਿਨਾ ਦਾਜ ਤੋਂ ਸਿਰਫ ਇਕ ਰੁਪਏ ਸ਼ਗਨ ਦੇ ਕੇ ਵਿਆਹ ਕਰਵਾਇਆ। ਇਹ ਨੌਜਵਾਨ ਹੈਲੀਕਾਪਟਰ ਉਤੇ ਸੰਤੋਸ਼ ਨੂੰ ਵਿਆਹ ਕੇ ਲਿਆਇਆ। ਸੰਜੇ ਦੇ ਪਿਤਾ ਸਤਬੀਰ ਦਾ ਕਹਿਣਾ ਹੈ ਕਿ ਬਿਨਾਂ ਦਾਜ ਵਿਆਹ ਕਰਨ ਪਿੱਛੇ ਇਹੀ ਉਦੇਸ਼ ਹੈ ਕਿ ਲੋਕ ਧੀ ਨੂੰ ਬੋਝ ਨਾ ਸਮਝਣ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਪਹਿਲੀ ਵਾਰ ਅਜਿਹਾ ਵਿਆਹ ਹੋਇਆ ਹੈ। ਜਿਸ ਵਿਚ ਨਾ ਤਾਂ ਦਾਜ ਲਿਆ ਤੇ ਪਿੰਡ ਦੀ ਕੁੜੀ ਹੈਲੀਕਾਪਟਰ ਉਤੇ ਵਿਦਿਆ ਹੋਈ।

ਲੜਕੇ ਵਾਲਿਆਂ ਨੇ ਲੜਕੀ ਦੇ ਪਿਤਾ ਸਾਹਮਣੇ ਇਕ ਹੀ ਸ਼ਰਤ ਰੱਖੀ ਸੀ ਕਿ ਉਹ ਦਾਜ ਨਹੀਂ ਲੈਣਗੇ ਤੇ ਸ਼ਗਨ ਵੀ ਇਕ ਰੁਪਏ ਹੀ ਹੋਵੇਗਾ। ਲੜਕੀ ਦੇ ਮਾਪਿਆਂ ਦੀ ਸਹਿਮਤੀ ਤੋਂ ਬਾਅਦ ਹੀ ਵਿਆਹ ਹੋਇਆ। ਸੰਜੈ ਮਾਪਿਆਂ ਦਾ ਇਕਲੌਤਾ ਲੜਕਾ ਹੈ। ਇਸ ਲਈ ਉਸ ਦੀ ਇੱਛਾ ਸੀ ਕਿ ਉਹ ਹੈਲੀਕਾਪਟਰ ਵਿਚ ਵਿਆਹ ਕਰਵਾਉਣ ਜਾਵੇਗਾ। ਲੜਕੀ ਸੰਤੋਸ਼ ਬੀਏ ਪਾਸ ਹੈ ਤੇ ਸੰਜੈ ਬੀਏ ਫਾਇਨਲ ਵਿਚ ਪੜ੍ਹਦਾ ਹੈ। ਹਸਨਗੜ੍ਹ ਵਾਸੀ ਸਤਬੀਰ ਨੇ ਦੱਸਿਆ ਕਿ ਉਹ ਮਜਦੂਰੀ ਕਰਦਾ ਹੈ ਤੇ ਉਸ ਦੇ ਤਿੰਨ ਬੱਚੇ ਹਨ। ਸੰਤੋਸ਼ ਉਸ ਦੀ ਵੱਡੀ ਧੀ ਹੈ। ਧੀ ਦੇ ਵਿਆਹ ਨੂੰ ਲੈ ਕੇ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ। ਹੁਣ ਰੱਬ ਦੀ ਕ੍ਰਿਪਾ ਨਾਲ ਸਭ ਕੁਝ ਠੀਕ ਹੋ ਗਿਆ ਹੈ। ਇਹ ਕਿਸਮਤ ਦੀ ਹੀ ਖੇਡ ਹੈ ਕਿ ਮਜ਼ਦੂਰ ਦੇ ਘਰ ਪੈਦਾ ਹੋਈ ਉਸ ਦੀ ਧੀ ਹੈਲੀਕਾਪਟਰ ਵਿਚ ਵਿਦਿਆ ਹੋਈ ਹੈ। ਉਨ੍ਹਾਂ ਨੇ ਅਜਿਹਾ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ।
First published: February 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...