ਅੱਤਵਾਦ ਨਾਲੋਂ ਵੱਧ ਖਤਰਨਾਕ ਨੇ ਭਾਰਤੀ ਸੜਕਾਂ! ਸੁਪਰੀਮ ਕੋਰਟ ਦੀ ਸਖਤ ਟਿੱਪਣੀ

Gurwinder Singh
Updated: December 7, 2018, 4:38 PM IST
ਅੱਤਵਾਦ ਨਾਲੋਂ ਵੱਧ ਖਤਰਨਾਕ ਨੇ ਭਾਰਤੀ ਸੜਕਾਂ! ਸੁਪਰੀਮ ਕੋਰਟ ਦੀ ਸਖਤ ਟਿੱਪਣੀ
Gurwinder Singh
Updated: December 7, 2018, 4:38 PM IST
ਭਾਰਤ ਵਿਚ ਸੜਕ ਹਾਦਸਿਆਂ ਵਿਚ ਰੋਜ਼ਾਨਾ ਸੈਂਕੜੇ ਜਾਨਾਂ ਚਲੀਆਂ ਜਾਂਦੀਆਂ ਹਨ। ਜ਼ਿਆਦਾਤਰ ਹਾਦਸੇ ਸੜਕਾਂ ਵਿਚ ਟੋਇਆਂ ਕਾਰਨ ਵਾਪਰਦੇ ਹਨ। ਇਕ ਜਾਣਕਾਰੀ ਮੁਤਾਬਕ 5 ਸਾਲ ਦੌਰਾਨ 15 ਹਜ਼ਾਰ ਦੇ ਕਰੀਬ ਮੌਤਾਂ ਸੜਕਾਂ ਉਤੇ ਪਏ ਟੋਇਆਂ ਕਾਰਨ ਹੋਈਆਂ ਹਨ। ਹੁਣ ਸੁਪਰੀਮ ਕੋਰਟ ਨੇ ਸਰਕਾਰਾਂ ਦੀ ਇਸ ਨਾਲਾਇਕੀ ਕਾਰਨ ਜਾ ਰਹੀਆਂ ਜਾਨਾਂ ਉਤੇ ਸਖਤ ਰੁਖ ਅਪਣਾਇਆ ਹੈ। ਅਦਾਲਤ ਨੇ ਬੜੀ ਸਖਤ ਟਿੱਪਣੀ ਕੀਤੀ ਹੈ ਕਿ ਸੜਕ ਉਤੇ ਖੱਡਿਆਂ ਕਾਰਨ ਜਿੰਨੇ ਲੋਕਾਂ ਦੀ ਜਾਨ ਗਈ, ਉਨੀਆਂ ਮੌਤਾਂ ਤਾਂ ਸ਼ਾਇਦ ਬਾਰਡਰ ਜਾਂ ਅਤਿਵਾਦੀ ਹਮਲਿਆਂ ਵਿਚ ਨਹੀਂ ਹੋਈਆਂ ਹੋਣਗੀਆਂ। ਸੁਪਰੀਮ ਕੋਰਟ ਦੇ ਬੈਂਚ ਨੇ ਆਖਿਆ ਕਿ 2013 ਤੇ 2017 ਦੌਰਾਨ ਸੜਕਾਂ ਉਤੇ ਖੱਡਿਆਂ ਦੀ ਵਜ੍ਹਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਦੱਸਦਾ ਹੈ ਕਿ ਭਾਰਤ ਵਿਚ ਸਰਕਾਰਾਂ ਇਸ ਪਾਸੇ ਕਿੰਨੀਆਂ ਕੁ ਗੰਭੀਰ ਹਨ।

ਸੜਕਾਂ ਉਤੇ ਖੱਡਿਆਂ ਕਾਰਨ ਹੋਣ ਵਾਲੀਆਂ ਮੌਤਾਂ ਬਾਰੇ ਸੁਪਰੀਮ ਕੋਰਟ ਨੂੰ ਰੋਡ ਸੇਫਟੀ ਕਮੇਟੀ ਨੇ ਰਿਪੋਰਟ ਸੌਂਪੀ ਹੈ। ਅਦਾਲਤ ਨੇ ਇਸ ਉਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਸਰਕਾਰ ਕੀ ਕਰ ਰਹੀ ਹੈ। ਇੰਨੀਆਂ ਮੌਤਾਂ ਤਾਂ ਅਤਿਵਾਦੀ ਹਮਲਿਆਂ ਵਿਚ ਵੀ ਨਹੀਂ ਹੋਈਆਂ ਹੋਣਗੀਆਂ। ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਹਰ ਵਾਰ ਸੜਕ ਸੁਰੱਖਿਆ ਨਿਯਮਾਂ ਵਿਚ ਸੋਧ ਸਮੇਂ ਚਲਾਨ ਦੀ ਫੀਸ ਵਧਾਉਣ ਉਤੇ ਵੱਧ ਧਿਆਨ ਦਿੱਤਾ ਜਾਂਦਾ ਹੈ। ਹਰ ਵਾਰ ਸਵਾਲ ਉਠਿਆ ਹੈ ਕਿ ਸਰਕਾਰ ਦਾ ਮਕਸਦ ਜੁਰਮਾਨਾ ਵਧਾ ਕੇ ਸੜਕ ਸੁਰੱਖਿਆ ਨਹੀਂ ਸਗੋਂ ਆਪਣੀ ਆਮਦਨ ਵਧਾਉਣ ਦਾ ਜੁਗਾੜ ਕਰਨਾ ਹੈ। ਕਿਉਂਕਿ ਜ਼ਿਆਦਾਤਰ ਹਾਦਸੇ ਹਾਈਵੇਅ ਉਤੇ ਵਾਪਰਦੇ ਹਨ, ਜਿਥੇ ਨਾ ਤਾਂ ਕੋਈ ਚਲਾਨ ਕੱਟਣ ਵਾਲਾ ਹੁੰਦਾ ਹੈ ਤੇ ਨਿਯਮਾਂ ਦੀ ਪਾਲਣ ਕਰਵਾਉਣ ਵਾਲਾ।ਜ਼ਿਆਦਾਤਰ ਚਲਾਨ ਸ਼ਹਿਰ ਜਾਂ ਵੱਡੇ ਚੌਂਕਾਂ ਉਤੇ ਹੀ ਕੱਟੇ ਜਾਂਦੇ ਹਨ। ਜਿਸੇ 45 ਤੋਂ 50 ਦੀ ਸਪੀਡ ਨਿਰਧਾਰਿਤ ਹੈ, ਪਰ ਪੁਲਿਸ ਇਥੇ ਬੈਲਟ ਜਾਂ ਹੈਲਮਟ ਨਾ ਪਾਉਣ ਦਾ ਝੱਟ ਚਲਾਨ ਕੱਟ ਦਿੰਦੇ ਹੈ। ਪਰ ਵੱਡੀਆਂ ਸੜਕਾਂ ਰੱਬ ਆਸਰੇ ਹਨ। ਸਰਕਾਰ ਨੇ ਕਦੇ ਇਸ ਪਾਸੇ ਧਿਆਨ ਨਹੀਂ ਦਿੱਤਾ ਕਿ ਜੇਕਰ ਜ਼ਿਆਦਾਤਰ ਸੜਕ ਹਾਦਸਿਆਂ ਦੀ ਵਜ੍ਹਾ ਟੁੱਟੀਆਂ ਸੜਕਾਂ ਹਨ ਤਾਂ ਇਸ ਮਸਲੇ ਦਾ ਹੱਲ ਕਰਨ ਦੀ ਥਾਂ ਚਲਾਨ ਫੀਸ ਵਧਾਉਣ ਨਾਲ ਕਦੇ ਵੀ ਇਹ ਮੌਤਾਂ ਨਹੀਂ ਰੁਕਣਗੀਆਂ।
First published: December 7, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...