Home /News /national /

ਟੀਵੀ-ਪੱਖਾ ਸਭ ਚਲਾਉਂਦਾ ਹੈ ਇਹ ਛੋਟੂ ਜਨਰੇਟਰ , ਚਾਰਜਿੰਗ ਲਈ ਨਾ ਬਿਜਲੀ ਤੇ ਨਾ ਹੀ ਤੇਲ ਦੀ ਲੋੜ

Sarrvad Portable Solar Power Generator: ਇਹ ਇੱਕ ਪੋਰਟੇਬਲ ਜਨਰੇਟਰ ਹੈ, ਅਤੇ ਇਸ ਵਿਚ ਗਾਹਕਾਂ ਨੂੰ 150W AC ਆਉਟਪੁੱਟ ਮਿਲਦਾ ਹੈ। ਇਸ ਦਾ ਭਾਰ ਸਿਰਫ 1.89 ਕਿਲੋਗ੍ਰਾਮ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਛੋਟੇ ਆਕਾਰ ਦਾ ਹੈ।

  • Share this:

ਬਿਜਲੀ ਜਾਣਾ ਆਮ ਗੱਲ ਹੈ। ਸਰਦੀਆਂ ਦੇ ਮੌਸਮ ਵਿੱਚ ਤਾਂ ਇੰਨਾ ਜ਼ਿਆਦਾ ਮਹਿਸੂਸ ਨਹੀਂ ਹੁੰਦਾ ਪਰ ਗਰਮੀਆਂ ਵਿਚ ਜੇਕਰ ਲਾਈਟ ਚਲੀ ਜਾਵੇ ਤਾਂ ਥੋੜ੍ਹੇ ਸਮੇਂ ਵਿੱਚ ਹੀ ਪਰੇਸ਼ਾਨੀ ਹੋ ਜਾਂਦੀ ਹੈ। ਕੁਝ ਲੋਕ ਘਰ ਵਿੱਚ ਇਨਵਰਟਰ ਰੱਖਦੇ ਹਨ, ਪਰ ਇਸ ਤੋਂ ਵੱਡੇ ਉਪਕਰਣ ਨਹੀਂ ਚਲਾਏ ਜਾ ਸਕਦੇ ਹਨ।

ਇਸ ਦੇ ਨਾਲ ਹੀ ਕੁਝ ਘਰਾਂ ਵਿੱਚ ਜਨਰੇਟਰ ਵੀ ਵਰਤੇ ਜਾਂਦੇ ਹਨ। ਹਾਲਾਂਕਿ, ਜਨਰੇਟਰ ਖਰੀਦਣਾ ਸਭ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਇਹ ਕੀਮਤ ਵਿੱਚ ਮਹਿੰਗੇ ਹਨ ਅਤੇ ਤੇਲ ਵੀ ਖਾਂਦੇ ਹਨ।

ਇਸ ਲਈ ਜੇਕਰ ਤੁਸੀਂ ਘੱਟ ਕੀਮਤ ਉਤੇ ਜਨਰੇਟ ਖਰੀਦਣਾ ਚਾਹੁੰਦੇ ਹੋ, ਤਾਂ ਈ-ਕਾਮਰਸ ਵੈੱਬਸਾਈਟ ਉਤੇ ਤੁਹਾਡੇ ਲਈ ਕਈ ਵਿਕਲਪ ਹਨ। ਇਨ੍ਹਾਂ ਵਿਚੋਂ ਇੱਕ ਪੋਰਟੇਬਲ ਸੋਲਰ ਪਾਵਰ ਜਨਰੇਟਰ ਵੀ ਹੈ। ਇਹ ਜਨਰੇਟਰ ਬਹੁਤ ਹੀ ਕੰਪੈਕਟ ਡਿਜ਼ਾਈਨ ਦੇ ਨਾਲ ਆਉਂਦਾ ਹੈ। ਐਮਾਜ਼ਾਨ 'ਤੇ ਕਈ ਤਰ੍ਹਾਂ ਦੇ ਪੋਰਟੇਬਲ ਜਨਰੇਟਰ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…

Sarrvad Portable Solar Power Generator: ਇਹ ਇੱਕ ਪੋਰਟੇਬਲ ਜਨਰੇਟਰ ਹੈ, ਅਤੇ ਇਸ ਵਿਚ ਗਾਹਕਾਂ ਨੂੰ 150W AC ਆਉਟਪੁੱਟ ਮਿਲਦਾ ਹੈ। ਇਸ ਦਾ ਭਾਰ ਸਿਰਫ 1.89 ਕਿਲੋਗ੍ਰਾਮ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਛੋਟੇ ਆਕਾਰ ਦਾ ਹੈ।

ਤੁਸੀਂ ਇਸ ਨੂੰ ਕਿਤੇ ਵੀ ਲੈ ਜਾ ਸਕਦੇ ਹੋ, ਅਤੇ ਇਹ ਤੁਹਾਡੇ ਬੈਗ ਵਿੱਚ ਆਸਾਨੀ ਨਾਲ ਫਿੱਟ ਹੋ ਜਾਵੇਗਾ। ਇਸ ਵਿੱਚ 2 DC ਪੋਰਟ ਹਨ ਅਤੇ 3 USB ਪੋਰਟ ਉਪਲਬਧ ਹਨ। ਇਸ ਦੇ ਨਾਲ ਹੀ ਇਸ 'ਚ LED ਫਲੈਸ਼ਲਾਈਟ ਵੀ ਦਿੱਤੀ ਗਈ ਹੈ।

ਕੀਮਤ ਦੀ ਗੱਲ ਕਰੀਏ ਤਾਂ ਗਾਹਕ ਇਸ ਨੂੰ ਐਮਾਜ਼ਾਨ ਤੋਂ 16,000 ਰੁਪਏ 'ਚ ਖਰੀਦ ਸਕਦੇ ਹਨ। ਇਸ ਦੀ ਕੀਮਤ ਵੱਡੇ ਜਨਰੇਟਰਾਂ ਦੇ ਮੁਕਾਬਲੇ ਬਹੁਤ ਘੱਟ ਹੈ। ਪਰ ਜੇਕਰ ਤੁਹਾਡੀ ਬਿਜਲੀ ਦੀ ਖਪਤ ਜ਼ਿਆਦਾ ਹੈ, ਤਾਂ ਤੁਹਾਨੂੰ ਜ਼ਿਆਦਾ ਸਮਰੱਥਾ ਵਾਲੀ ਬੈਟਰੀ ਵਾਲਾ ਸੋਲਰ ਜਨਰੇਟਰ ਖਰੀਦਣ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ।

ਸੂਰਜ ਦੀ ਰੌਸ਼ਨੀ ਨਾਲ ਚਾਰਜ

ਇਹ ਇੱਕ ਸੰਖੇਪ ਡਿਜ਼ਾਈਨ ਦੇ ਨਾਲ ਆਉਂਦਾ ਹੈ, ਤੁਸੀਂ ਇਸ ਨੂੰ ਵਾਲ ਆਉਟਲੈਟ ਜਾਂ ਸਿੱਧੀ ਧੁੱਪ ਵਿੱਚ ਰੱਖ ਕੇ ਚਾਰਜ ਕਰ ਸਕਦੇ ਹੋ। ਯਾਨੀ ਬਿਜਲੀ ਨਾਲ ਚਾਰਜ ਕਰਨ ਦੀ ਲੋੜ ਨਹੀਂ ਪਵੇਗੀ।

ਇਸ ਵਿੱਚ ਇੱਕ LED ਲਾਈਟ ਦਿੱਤੀ ਗਈ ਹੈ ਜੋ ਕੈਂਪਿੰਗ ਜਾਂ ਯਾਤਰਾ ਕਰਨ ਵੇਲੇ ਤੁਹਾਡੀ ਮਦਦ ਕਰ ਸਕਦੀ ਹੈ, ਇਸ ਨੂੰ ਫੁੱਲ ਚਾਰਜ ਕਰਨ ਵਿੱਚ 6 ਤੋਂ 7 ਘੰਟੇ ਲੱਗਦੇ ਹਨ, ਅਤੇ ਇਸ ਦੀ ਵਰਤੋਂ ਫੋਨ, ਟੈਬਲੇਟ, ਲੈਪਟਾਪ, ਰੌਸ਼ਨੀ, ਰੇਡੀਓ, ਮਿੰਨੀ ਫੈਨ ਅਤੇ ਟੀਵੀ ਲਈ ਕੀਤੀ ਜਾ ਸਕਦੀ ਹੈ।

Published by:Gurwinder Singh
First published:

Tags: Generator, Solar energy, Solar power