ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੂੰ ਇਕ ਚਿਤਾਵਨੀ ਭਰੀ ਕਾਲ ਆਈ ਹੈ। ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਵੱਡਾ ਅੱਤਵਾਦੀ ਹਮਲਾ ਹੋ ਸਕਦਾ ਹੈ। ਕਾਲ ਕਰਨ ਵਾਲੇ ਨੇ ਇਸ ਦੌਰਾਨ 26/11 ਵਰਗੀ ਸਾਜਿਸ਼ ਰਚੀ ਜਾਣ ਦੀ ਗੱਲ ਵੀ ਕੀਤੀ ਹੈ। ਫਿਲਹਾਲ ਐਨਆਈਏ ਨੇ ਇਸ ਮਾਮਲੇ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਗਿਆ ਹੈ ਕਿ ਇਹ ਕਾਲ ਪੱਛਮੀ ਬੰਗਾਲ ਦੇ ਰਾਣਾਘਾਟ ਤੋਂ ਆਈ ਸੀ। ਇਨ੍ਹਾਂ ਗਤੀਵਿਧੀਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ।
3 ਜੂਨ ਨੂੰ ਆਈ ਕਾਲ ਦੌਰਾਨ ਸ਼ਖਸ ਨੇ ਜਾਣਕਾਰੀ ਦਿੱਤੀ ਹੈ ਕਿ ਹਮਲੇ ਲਈ ਸਟੀਲ ਦੀ ਬੁਲੇਟ ਅਤੇ ਆਈ.ਈ.ਡੀ. ਨੇਪਾਲ ਅਤੇ ਬੰਗਲਾਦੇਸ਼ ਦੇ ਰਸਤੇ ਤਸਕਰੀ ਕਰ ਲਿਆ ਜਾਵੇਗਾ।
ਕਾਲ ਕਰਨ ਵਾਲੇ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਮਲਾ ਹੋ ਸਕਦਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਤਵਾਦੀ 26/11 ਵਰਗੀ ਸਾਜਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਮੋਬਾਈਲ ਨੰਬਰ ਐਨਆਈਏ ਕੋਲ ਹੈ ਅਤੇ ਅਹਿਮ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੇ ਸਾਲ 20 ਅਕਤੂਬਰ ਨੂੰ ਵੀ ਐਨਆਈਏ ਦੇ ਕੰਟਰੋਲ ਰੂਮ ਵਿੱਚ ਇੱਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਉਹ ਕਰਾਚੀ, ਪਾਕਿਸਤਾਨ ਤੋਂ ਬੋਲ ਰਿਹਾ ਹੈ। ਉਸ ਨੇ ਵੱਡੇ ਹਮਲੇ ਦੀ ਤਿਆਰੀ ਬਾਰੇ ਦੱਸਿਆ ਸੀ। ਉਸ ਨੇ ਦੱਸਿਆ ਸੀ ਕਿ ਜੈਸ਼ ਮੁਖੀ ਮਸੂਦ ਅਜ਼ਹਰ ਅਤੇ ਉਸ ਦੇ ਭਰਾ ਅਬਦੁੱਲ ਰਾਉਫ ਅਸਗਰ ਨੇ ਆਤਮਘਾਤੀ ਹਮਲੇ ਲਈ 22 ਵਿਅਕਤੀਆਂ ਦਾ ਇਕ ਸਮੂਹ ਤਿਆਰ ਕੀਤਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 26/11, Attack, Terrorist, West bengal