ਦਿੱਲੀ ਪੁਲਿਸ ਨੇ ਜਾਰੀ ਕੀਤੇ ਅੱਤਵਾਦੀਆਂ ਦੇ ਪੋਸਟਰ

News18 Punjabi | News18 Punjab
Updated: January 16, 2020, 4:07 PM IST
share image
ਦਿੱਲੀ ਪੁਲਿਸ ਨੇ ਜਾਰੀ ਕੀਤੇ ਅੱਤਵਾਦੀਆਂ ਦੇ ਪੋਸਟਰ
ਦਿੱਲੀ ਪੁਲਿਸ ਨੇ ਜਾਰੀ ਕੀਤੇ ਅੱਤਵਾਦੀਆਂ ਦੇ ਪੋਸਟਰ

ਦਿੱਲੀ ਪੁਲਿਸ ਨੇ 26 ਜਨਵਰੀ 2020 ਗਣਤੰਤਰ ਦਿਹਾੜੇ ਦੀ ਸੁਰੱਖਿਆ ਦੇ ਮੱਦੇਨਜ਼ਰ ਕਈ ਅੱਤਵਾਦੀਆਂ ਦੇ ਪੋਸਟਰ ਜਾਰੀ ਕੀਤੇ ਹਨ। ਇਨ੍ਹਾਂ ਵਿਚ ਕੁਝ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਵੀ ਸ਼ਾਮਿਲ ਹਨ।

  • Share this:
  • Facebook share img
  • Twitter share img
  • Linkedin share img
ਦਿੱਲੀ ਪੁਲਿਸ ਨੇ 26 ਜਨਵਰੀ 2020 ਗਣਤੰਤਰ ਦਿਹਾੜੇ ਦੀ ਸੁਰੱਖਿਆ ਦੇ ਮੱਦੇਨਜ਼ਰ ਕਈ ਅੱਤਵਾਦੀਆਂ ਦੇ ਪੋਸਟਰ ਜਾਰੀ ਕੀਤੇ ਹਨ। ਇਨ੍ਹਾਂ ਪੋਸਟਰਾਂ ਵਿਚ ਕੁਝ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਵੀ ਸ਼ਾਮਿਲ ਹਨ। ਦਿੱਲੀ ਪੁਲਿਸ ਨੇ ਇਨ੍ਹਾਂ ਅੱਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਪੁਲਿਸ ਵੱਲੋਂ ਜਾਰੀ ਪੋਸਟਰ ਵਿਚ ਯੂਪੀ, ਅਹਿਮਦਾਬਾਦ, ਮਹਾਰਾਸ਼ਟਰ, ਕਰਨਾਟਕਾ ਦੇ ਕਈ ਅੱਤਵਾਦੀਆਂ ਦੇ ਨਾਂ ਸ਼ਾਮਿਲ ਹਨ। ਪੋਸਟਰ ਵਿਚ ਯੂਪੀ ਦੇ ਆਜਮਗੜ੍ਹ ਦੇ ਰਹਿਣ ਵਾਲੇ ਮੁਹੰਮਦ ਖਾਲਿਦ ਦਾ ਨਾਂ ਵੀ ਸ਼ਾਮਿਲ ਹੈ।



ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਮੁਹੰਮਦ ਖਾਲਿਦ ਦਾ ਸਬੰਧ ਅੱਤਵਾਦੀ ਸੰਗਠਨ ਇੰਡੀਅਨ ਮੁਜ਼ਾਹੀਦੀਨ ਨਾਲ ਹੈ। ਇਸ ਤੋਂ ਇਲਾਵਾ ਜਾਰੀ ਪੋਸਟਰ ਵਿਚ ਗੁਜਰਾਤ ਮੂਲ ਦੇ ਅੱਤਵਾਦੀ ਮੁਹੰਮਦ ਸੂਫੀਆਨ ਅਹਿਮਦਭਾਈ,ਮਹਾਰਾਸ਼ਟਰਾ ਮੋਡਿਊਲ ਨਾਲ ਜੁੜੇ ਅੱਤਵਾਦੀ ਸੰਗਠਨ ਇੰਡੀਅਨ ਮੁਜ਼ਾਹੀਦੀਨ ਦੇ ਅੱਤਵਾਦੀ ਮੋਹਸਿਨ ਚੌਧਰੀ, ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਵਧਾਵਾ ਸਿੰਘ ਬੱਬਰ, ਗੁਰਿੰਦਰ ਸਿੰਘ ਦਲ ਖਾਲਸਾ, ਜਗਤਾਰ ਸਿੰਘ ਪੰਜੋਕਾ (ਬੀਕੇਆਈ), ਪ੍ਰਸ਼ੋਤਮ ਸਿੰਘ ਪੰਮਾ (ਬੀਕੇਆਈ) ਦੇ ਨਾਂ ਸ਼ਾਮਿਲ ਹਨ।
Published by: Ashish Sharma
First published: January 16, 2020, 4:07 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading