ਜੰਮੂ-ਕਸ਼ਮੀਰ ‘ਚ ਸੋਮਵਾਰ ਤੋਂ ਬਹਾਲ ਹੋਵੇਗੀ ਪੋਸਟਪੇਡ ਮੋਬਾਈਲ ਸੇਵਾ

ਘਾਟੀ ਵਿਚ ਧਾਰਾ 370 ਹਟਣ ਤੋਂ ਬਾਅਦ ਬੰਦ ਪਈਆਂ ਸਨ ਪੋਸਟਪੇਡ ਮੋਬਾਈਲ ਸੇਵਾਵਾਂ

News18 Punjab
Updated: October 12, 2019, 2:15 PM IST
ਜੰਮੂ-ਕਸ਼ਮੀਰ ‘ਚ ਸੋਮਵਾਰ ਤੋਂ ਬਹਾਲ ਹੋਵੇਗੀ ਪੋਸਟਪੇਡ ਮੋਬਾਈਲ ਸੇਵਾ
ਜੰਮੂ-ਕਸ਼ਮੀਰ ‘ਚ ਸੋਮਵਾਰ ਤੋਂ ਬਹਾਲ ਹੋਵੇਗੀ ਪੋਸਟਪੇਡ ਮੋਬਾਈਲ ਸੇਵਾ
News18 Punjab
Updated: October 12, 2019, 2:15 PM IST
ਜੰਮੂ ਕਸ਼ਮੀਰ ਪ੍ਰਸ਼ਾਸਨ ਨੇ (Jammu and kashmir) ਅੱਜ ਘਾਟੀ ਵਿਚ ਸੰਚਾਰ ਸੇਵਾਵਾਂ ਬਾਰੇ ਵੱਡਾ ਫੈਸਲਾ ਲਿਆ ਹੈ। ਪ੍ਰਸ਼ਾਸਨ ਨੇ ਘਾਟੀ ਵਿਚ ਬੰਦ ਪੋਸਟਪੇਡ ਮੋਬਾਈਲ ਸੇਵਾਵਾਂ ਨੂੰ ਸੋਮਵਾਰ (14 ਅਕਤੂਬਰ) ਤੋਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਘਾਟੀ ਵਿਚ ਧਾਰਾ 370 ਹਟਣ ਤੋਂ ਬਾਅਦ ਬੰਦ ਪਈਆਂ ਪੋਸਟਪੇਡ ਮੋਬਾਈਲ ਸੇਵਾਵਾਂ ਫਿਰ ਤੋਂ ਬਹਾਲ ਹੋਣ ਜਾ ਰਹੀਆਂ ਹਨ।

ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਕੇਂਦਰ ਨੇ ਮੋਬਾਈਲ ਸੇਵਾ ‘ਤੇ ਰੋਕ ਲੱਗਾ ਦਿੱਤੀ ਸੀ। ਜਦਕਿ ਘਾਟੀ ‘ਚ ਇੰਟਰਨੈੱਟ ਸੇਵਾ ਬਹਾਲ ਹੋਣ ਦਾ ਗਾਹਕਾਂ ਨੂੰ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪਵੇਗਾ।
ਅਧਿਕਾਰੀਆਂ ਨੇ ਕਿਹਾ ਕਿ ਫੈਸਲਾ ਕੀਤਾ ਗਿਆ ਹੈ ਕਿ ਸ਼ੁਰੂ ‘ਚ ਪੋਸਟਪੇਡ ਮੋਬਾਈਲ ਸੇਵਾ ਬਹਾਲ ਕੀਤੀ ਜਾਵੇਗੀ ਅਤੇ ਪ੍ਰੀਪੇਡ ਸੇਵਾ ਬਾਅਦ ‘ਚ ਸ਼ੁਰੂ ਕੀਤੀ ਜਾਵੇਗੀ। ਪੋਸਟਪੇਡ ਮੋਬਾਈਲ ਸੇਵਾ ਲਈ ਖਪਤਕਾਰਾਂ ਨੂੰ ਵੀ ਵੈਰੀਫਿਕੇਸ਼ਨ ਤਸਦੀਕ ਕਰਵਾਉਣੀ ਪਵੇਗੀ।
Loading...
ਘਾਟੀ ‘ਚ 66 ਲੱਖ ਮੋਬਾਈਲ ਗਾਹਕ ਹਨ ਜਿਨ੍ਹਾਂ ‘ਚ ਕਰੀਬ 40 ਲੱਖ ਗਾਹਕ ਪੋਸਟ ਪੇਡ ਸੇਵਾ ਦਾ ਇਸਤੇਮਾਲ ਕਰਦੇ ਹਨ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਹੀ ਸੈਲਾਨੀਆਂ ਨੂੰ ਵੀ ਘਾਟੀ ‘ਚ ਫੇਰ ਤੋਂ ਜਾਣ ਦੇਣ ਦਾ ਫੈਸਲਾ ਕੀਤਾ ਗਿਆ ਹੈ।
First published: October 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...