ਪਿਆਜ਼ ਤੋਂ ਬਾਅਦ ਹੁਣ ਦੁਗਣੀ ਹੋ ਗਈ ਆਲੂਆਂ ਦੀ ਕੀਮਤ, 10 ਦਿਨਾਂ ਵਿਚ 100% ਵਧੇ ਭਾਅ

News18 Punjabi | News18 Punjab
Updated: December 16, 2019, 3:26 PM IST
share image
ਪਿਆਜ਼ ਤੋਂ ਬਾਅਦ ਹੁਣ ਦੁਗਣੀ ਹੋ ਗਈ ਆਲੂਆਂ ਦੀ ਕੀਮਤ, 10 ਦਿਨਾਂ ਵਿਚ 100% ਵਧੇ ਭਾਅ
ਪਿਆਜ਼ ਤੋਂ ਬਾਅਦ ਹੁਣ ਦੁਗਣੀ ਹੋ ਗਈ ਆਲੂਆਂ ਦੀ ਕੀਮਤ, 10 ਦਿਨਾਂ ਵਿਚ 100% ਵਧੇ ਭਾਅ

  • Share this:
  • Facebook share img
  • Twitter share img
  • Linkedin share img
ਮਹਿੰਗੀਆਂ ਸਬਜ਼ੀਆਂ ਆਮ ਆਦਮੀ ਦੀ ਜੇਬ ਉਤੇ ਹੋਣ ਭਾਰੀ ਪੈਣ ਵਾਲੀਆਂ ਹਨ, ਕਿਉਂਕਿ ਪਿਆਜ਼ ਅਤੇ ਦਾਲਾਂ ਦੀਆਂ ਕੀਮਤਾਂ ਤੋਂ ਬਾਅਦ ਆਲੂਆਂ ਦੀਆਂ ਕੀਮਤ ਅਸਮਾਨ ਨੂੰ ਛੂਹਣ ਲੱਗੀਆਂ ਹਨ। ਪਿਛਲੇ 10 ਦਿਨਾਂ ਵਿਚ ਆਲੂਆਂ ਦਾ ਰਿਟੇਲ ਭਾਅ 100 ਫੀਸਦੀ ਤੋਂ ਜਿਆਦਾ ਵਧ ਗਿਆ ਹੈ। ਆਲੂਆਂ ਦੀ ਕੀਮਤ 40-50 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਦਸੰਬਰ ਵਿਚ ਇਸ ਦੀਆਂ ਕੀਮਤਾਂ ਵਿੱਚ ਦੋ ਤੋਂ ਤਿੰਨ ਗੁਣਾ ਵਾਧਾ ਹੋਇਆ ਹੈ।

ਹਾਲਾਂਕਿ, ਮਾਹਰ ਮੰਨਦੇ ਹਨ ਕਿ ਕੁਝ ਦਿਨਾਂ ਵਿਚ ਆਲੂ ਦੀਆਂ ਕੀਮਤਾਂ ਆਮ ਵਾਂਗ ਹੋ ਜਾਣਗੀਆਂ। ਸ਼ਨੀਵਾਰ ਨੂੰ ਦਿੱਲੀ ਦੇ ਪ੍ਰਚੂਨ ਬਾਜ਼ਾਰਾਂ ਵਿਚ ਆਲੂਆਂ ਦੀ ਔਸਤ ਕੀਮਤ 40 ਰੁਪਏ ਪ੍ਰਤੀ ਕਿੱਲੋ ਸੀ ਜੋ ਅਗਲੇ ਦਿਨ 50 ਰੁਪਏ ਤੱਕ ਵਿਕਿਆ। ਪਿਛਲੇ ਹਫਤੇ ਇਹ 20 ਤੋਂ 25 ਰੁਪਏ ਦੇ ਦਾਇਰੇ ਵਿੱਚ ਸੀ। ਆਜ਼ਾਦਪੁਰ ਮੰਡੀ ਵਿੱਚ ਸਭ ਤੋਂ ਵੱਧ ਥੋਕ ਕੀਮਤ 21 ਰੁਪਏ ਸੀ ਜੋ ਕਿ ਦਸੰਬਰ 2018 ਵਿੱਚ 6-10 ਰੁਪਏ ਕਿੱਲੋ ਸੀ। ਇਸ ਦਾ ਕਾਰਨ ਪੰਜਾਬ ਤੋਂ ਨਵੇਂ ਆਲੂਆਂ ਦੀ ਆਮਦ ਘਟਣ ਅਤੇ ਮੀਂਹ ਕਾਰਨ ਨਿਕਾਸੀ ਪ੍ਰਭਾਵਿਤ ਹੋਣਾ ਦੱਸਿਆ ਜਾ ਰਿਹਾ ਹੈ। ਆਲੂਆਂ ਦੀਆਂ ਕੀਮਤਾਂ ਦਾ ਟ੍ਰੈਂਡ ਪਿਆਜ਼ ਨਾਲੋਂ ਬਿਲਕੁਲ ਵੱਖਰਾ ਹੈ। ਇਹ ਵਾਧਾ ਤਕਨੀਕੀ ਹੈ, ਜੋ ਜਲਦੀ ਹੀ ਆਮ ਹੋ ਜਾਵੇਗਾ, ਹਾਲਾਂਕਿ ਪ੍ਰਚੂਨ ਦੀਆਂ ਕੀਮਤਾਂ 20-25 ਰੁਪਏ 'ਤੇ ਰਹਿਣਗੀਆਂ।

ਯੂਪੀ ਤੋਂ ਨਵੇਂ ਆਲੂਆਂ ਦੀ ਸਪਲਾਈ ਜਨਵਰੀ-ਫਰਵਰੀ ਵਿਚ ਸ਼ੁਰੂ ਹੁੰਦੀ ਹੈ। ਆਲੂ ਤੋਂ ਇਲਾਵਾ ਬਹੁਤੀਆਂ ਹਰੀਆਂ ਸਬਜ਼ੀਆਂ ਵੀ ਮੀਂਹ ਅਤੇ ਗੜ੍ਹੇ ਕਾਰਨ ਮਹਿੰਗੀਆਂ ਹੋ ਗਈਆਂ ਹਨ। ਗੋਭੀ, ਪਾਲਕ, ਟਮਾਟਰ ਦੀਆਂ ਕੀਮਤਾਂ ਪਿਛਲੇ ਦਸੰਬਰ ਦੇ ਮੁਕਾਬਲੇ 50-60% ਵੱਧ ਹਨ। ਦਾਲਾਂ, ਚਾਵਲ, ਕਣਕ ਅਤੇ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਉਪਭੋਗਤਾ ਮੁੱਲ ਸੂਚਕ ਅੰਕ ਨਵੰਬਰ ਵਿੱਚ ਤਿੰਨ ਸਾਲਾਂ ਦੇ ਉੱਚੇ ਪੱਧਰ 5.54% ‘ਤੇ ਪਹੁੰਚ ਗਿਆ ਹੈ, ਜੋ ਪਿਛਲੇ ਨਵੰਬਰ ਦੇ 2.33 ਸੀ।
Published by: Gurwinder Singh
First published: December 16, 2019, 3:20 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading