Home /News /national /

ਹੁਣ ਦਿੱਲੀ ਨੂੰ ਝਟਕਾ! ਕੇਂਦਰ ਨੇ ਦਿੱਲੀ ਦੀ 700 MW ਬਿਜਲੀ ਹਰਿਆਣਾ ਨੂੰ ਕੀਤੀ ਅਲਾਟ

ਹੁਣ ਦਿੱਲੀ ਨੂੰ ਝਟਕਾ! ਕੇਂਦਰ ਨੇ ਦਿੱਲੀ ਦੀ 700 MW ਬਿਜਲੀ ਹਰਿਆਣਾ ਨੂੰ ਕੀਤੀ ਅਲਾਟ

(ਫਾਇਲ ਫੋਟੋ)

(ਫਾਇਲ ਫੋਟੋ)

 • Share this:
  ਇਕ ਪਾਸੇ ਜਿੱਥੇ ਦਿੱਲੀ 'ਚ ਵਧਦੇ ਤਾਪਮਾਨ (Delhi Weather) ਅਤੇ ਗਰਮੀ ਕਾਰਨ ਬਿਜਲੀ ਦੀ ਮੰਗ ਵਧ (Delhi Power Demand) ਰਹੀ ਹੈ, ਉਥੇ ਹੀ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ NTPC ਦੇ ਦਾਦਰੀ ਸਟੇਸ਼ਨ- II ਪਾਵਰ ਸਟੇਸ਼ਨ ਦੀ ਪੂਰੀ 728 ਮੈਗਾਵਾਟ ਸਮਰੱਥਾ 1 ਅਪ੍ਰੈਲ ਤੋਂ ਹਰਿਆਣਾ ਨੂੰ ਅਲਾਟ ਕਰ ਦਿੱਤੀ ਹੈ।

  ਅਜਿਹੇ 'ਚ ਦਿੱਲੀ 'ਚ ਬਿਜਲੀ ਕੱਟ ਦਾ ਖਤਰਾ ਗੰਭੀਰ ਹੋ ਗਿਆ ਹੈ। ਇੰਨੀ ਵੱਡੀ ਸਮਰੱਥਾ ਦਾ ਅਚਾਨਕ ਨੁਕਸਾਨ ਦਿੱਲੀ ਵਿੱਚ ਬਿਜਲੀ ਸੰਕਟ ਪੈਦਾ ਕਰ ਸਕਦਾ ਹੈ। ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਕੇਂਦਰੀ ਬਿਜਲੀ ਮੰਤਰਾਲੇ ਨੇ ਜੁਲਾਈ ਵਿੱਚ ਦਿੱਲੀ ਦੇ ਬਿਜਲੀ ਮੰਤਰੀ ਸਤੇਂਦਰ ਜੈਨ ਦੁਆਰਾ ਜੁਲਾਈ 2015 ਵਿਚ ਲਿਖੇ ਇੱਕ ਪੱਤਰ ਦਾ ਹਵਾਲਾ ਦਿੰਦੇ ਹੋਏ 1 ਅਪ੍ਰੈਲ ਤੋਂ ਦਾਦਰੀ ਵਿੱਚ ਇੱਕ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਪਲਾਂਟ ਤੋਂ ਦਿੱਲੀ ਨੂੰ ਮਿਲਦੀ 728 ਮੈਗਾਵਾਟ ਬਿਜਲੀ ਨੂੰ ਗੁਆਂਢੀ ਹਰਿਆਣਾ ਵਿਚ ਬਦਲਣ ਦਾ ਫੈਸਲਾ ਕੀਤਾ ਹੈ।

  ਰਿਪੋਰਟ ਦੀ ਮੰਨੀਏ ਤਾਂ ਦਿੱਲੀ ਵਿੱਚ ਪਾਵਰ ਯੂਟਿਲਿਟੀਜ਼ ਨੇ ਕਿਹਾ ਕਿ ਕੇਂਦਰੀ ਬਿਜਲੀ ਅਥਾਰਟੀ (ਸੀਈਏ) ਨੂੰ ਬਿਜਲੀ ਮੰਤਰਾਲੇ ਦੇ ਨਿਰਦੇਸ਼ ਬਿਨਾਂ ਕਿਸੇ ਪੂਰਵ ਸੂਚਨਾ ਦੇ ਜਾਰੀ ਕੀਤੇ ਗਏ ਸਨ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਬਿਜਲੀ ਦੀ ਕਟੌਤੀ ਹੋ ਸਕਦੀ ਹੈ।

  ਦਿੱਲੀ ਵਿੱਚ ਮੰਗਲਵਾਰ ਨੂੰ ਸਭ ਤੋਂ ਵੱਧ ਬਿਜਲੀ ਦੀ ਮੰਗ 4,332 ਮੈਗਾਵਾਟ ਸੀ ਅਤੇ ਇਸ ਗਰਮੀ ਵਿੱਚ 8,000 ਮੈਗਾਵਾਟ ਨੂੰ ਪਾਰ ਕਰਨ ਦੀ ਉਮੀਦ ਹੈ। ਪਿਛਲੇ ਸਾਲ ਦਿੱਲੀ ਵਿੱਚ ਸਭ ਤੋਂ ਵੱਧ 7,323 ਮੈਗਾਵਾਟ ਬਿਜਲੀ ਦੀ ਮੰਗ ਸੀ। ਦੱਸ ਦੇਈਏ ਕਿ ਰਾਜਧਾਨੀ ਦਿੱਲੀ ਨੂੰ ਐਨਟੀਪੀਸੀ ਦਾਦਰੀ-2 (728 ਮੈਗਾਵਾਟ) ਤੋਂ ਸਭ ਤੋਂ ਵੱਧ ਬਿਜਲੀ ਮਿਲਦੀ ਹੈ।

  ਬਿਜਲੀ ਮੰਤਰਾਲੇ ਦੇ ਅੰਡਰ ਸੈਕਟਰੀ ਰਾਜਾ ਰਾਮਾਸਵਾਮੀ ਨੇ 28 ਮਾਰਚ, 2022 ਨੂੰ ਸੀਈਏ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਐਨਟੀਪੀਸੀ ਦੇ ਦਾਦਰੀ-2 ਸਟੇਸ਼ਨ ’ਤੇ ਬਿਜਲੀ ਸਪੁਰਦ ਕਰਨ ਦੀ ਦਿੱਲੀ ਦੀ ਇੱਛਾ ਅਤੇ ਹਰਿਆਣਾ ਸਰਕਾਰ ਦੀ ਪ੍ਰਾਪਤ ਕਰਨ ਇੱਛਾ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

  ਹਾਲਾਂਕਿ ਹੁਣ ਤੱਕ ਮੰਤਰੀ ਜੈਨ ਵੱਲੋਂ ਇਸ ਫੈਸਲੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਰ ਦਿੱਲੀ ਦੀਆਂ ਬਿਜਲੀ ਇਕਾਈਆਂ ਨੇ ਕਿਹਾ ਕਿ ਬਿਜਲੀ ਮੰਤਰਾਲੇ ਦਾ ਸੰਚਾਰ ਗਲਤ ਸੀ। ਇਸ ਦੇ ਨਾਲ ਹੀ ਡਿਸਕੌਮ ਦੇ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਦਿੱਲੀ ਨੇ ਦਾਦਰੀ-1 ਪਲਾਂਟ ਤੋਂ ਸਿਰਫ 750 ਮੈਗਾਵਾਟ ਬਿਜਲੀ ਸਮਰਪਣ ਕੀਤੀ ਹੈ। ਦਰਅਸਲ, ਦਿੱਲੀ ਨੇ ਹਮੇਸ਼ਾ ਇਹ ਗੱਲ ਰੱਖੀ ਹੈ ਕਿ ਉਸ ਨੂੰ ਆਪਣੀ ਵਧਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਦਾਦਰੀ-2 ਤੋਂ ਲੋੜੀਂਦੀ ਬਿਜਲੀ ਦੀ ਲੋੜ ਹੈ। ਪਰ ਤਾਜ਼ਾ ਆਦੇਸ਼ ਵਿੱਚ, ਕੇਂਦਰ ਨੇ ਦਾਦਰੀ-2 ਸਟੇਸ਼ਨ ਤੋਂ ਦਿੱਲੀ ਦੀ ਕੁੱਲ ਅਲਾਟਮੈਂਟ ਨੂੰ ਵੀ ਬਦਲ ਦਿੱਤਾ।
  Published by:Gurwinder Singh
  First published:

  Tags: Arvind Kejriwal, Power, Powercom, Powercut, Solar power

  ਅਗਲੀ ਖਬਰ