Home /News /national /

Power Crisis: ਦੇਸ਼ ਦੇ ਅੱਧੀ ਦਰਜਨ ਸੂਬਿਆਂ 'ਚ ਬਿਜਲੀ ਸੰਕਟ, ਪੰਜਾਬ 'ਚ 2010 ਮੈਗਾਵਾਟ ਬਿਜਲੀ ਦੀ ਕਮੀ

Power Crisis: ਦੇਸ਼ ਦੇ ਅੱਧੀ ਦਰਜਨ ਸੂਬਿਆਂ 'ਚ ਬਿਜਲੀ ਸੰਕਟ, ਪੰਜਾਬ 'ਚ 2010 ਮੈਗਾਵਾਟ ਬਿਜਲੀ ਦੀ ਕਮੀ

Power Crisis: ਪੰਜਾਬ (Punjab), ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰ, ਝਾਰਖੰਡ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਬਿਜਲੀ ਸੰਕਟ (PowerCut) ਦੇ ਮੱਦੇਨਜ਼ਰ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੀ ਗਰਮੀ ਦੇ ਨਾਲ ਜਿੱਥੇ ਇੱਕ ਪਾਸੇ ਬਿਜਲੀ (electricity) ਦੀ ਮੰਗ ਵੱਧ ਰਹੀ ਹੈ, ਉੱਥੇ ਹੀ ਇਸ ਦੀ ਉਪਲਬਧਤਾ ਵਿੱਚ ਵੀ ਭਾਰੀ ਕਮੀ ਆ ਰਹੀ ਹੈ, ਜਿਸ ਕਾਰਨ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।

Power Crisis: ਪੰਜਾਬ (Punjab), ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰ, ਝਾਰਖੰਡ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਬਿਜਲੀ ਸੰਕਟ (PowerCut) ਦੇ ਮੱਦੇਨਜ਼ਰ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੀ ਗਰਮੀ ਦੇ ਨਾਲ ਜਿੱਥੇ ਇੱਕ ਪਾਸੇ ਬਿਜਲੀ (electricity) ਦੀ ਮੰਗ ਵੱਧ ਰਹੀ ਹੈ, ਉੱਥੇ ਹੀ ਇਸ ਦੀ ਉਪਲਬਧਤਾ ਵਿੱਚ ਵੀ ਭਾਰੀ ਕਮੀ ਆ ਰਹੀ ਹੈ, ਜਿਸ ਕਾਰਨ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।

Power Crisis: ਪੰਜਾਬ (Punjab), ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰ, ਝਾਰਖੰਡ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਬਿਜਲੀ ਸੰਕਟ (PowerCut) ਦੇ ਮੱਦੇਨਜ਼ਰ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੀ ਗਰਮੀ ਦੇ ਨਾਲ ਜਿੱਥੇ ਇੱਕ ਪਾਸੇ ਬਿਜਲੀ (electricity) ਦੀ ਮੰਗ ਵੱਧ ਰਹੀ ਹੈ, ਉੱਥੇ ਹੀ ਇਸ ਦੀ ਉਪਲਬਧਤਾ ਵਿੱਚ ਵੀ ਭਾਰੀ ਕਮੀ ਆ ਰਹੀ ਹੈ, ਜਿਸ ਕਾਰਨ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:
Power Crisis: ਪੰਜਾਬ (Punjab), ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰ, ਝਾਰਖੰਡ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਬਿਜਲੀ ਸੰਕਟ (PowerCut) ਦੇ ਮੱਦੇਨਜ਼ਰ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਧਦੀ ਗਰਮੀ ਦੇ ਨਾਲ ਜਿੱਥੇ ਇੱਕ ਪਾਸੇ ਬਿਜਲੀ (electricity) ਦੀ ਮੰਗ ਵੱਧ ਰਹੀ ਹੈ, ਉੱਥੇ ਹੀ ਇਸ ਦੀ ਉਪਲਬਧਤਾ ਵਿੱਚ ਵੀ ਭਾਰੀ ਕਮੀ ਆ ਰਹੀ ਹੈ, ਜਿਸ ਕਾਰਨ ਬਿਜਲੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਵਿੱਚ ਬਿਜਲੀ ਸੰਕਟ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਰਾਜਪੁਰਾ ਥਰਮਲ ਪਾਵਰ ਪਲਾਂਟ ਦੇ ਬਾਹਰ ਧਰਨਾ ਦਿੱਤਾ। ਪਟਿਆਲਾ ਦੇ ਰਾਜਪੁਰਾ ਥਰਮਲ ਪਾਵਰ ਪਲਾਂਟ ਦੇ ਬਾਹਰ ਧਰਨੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕੇਜਰੀਵਾਲ 24 ਘੰਟੇ ਬਿਜਲੀ ਦੀ ਗੱਲ ਕਰਦਾ ਸੀ, ਹੁਣ ਸਿਰਫ ਤਿੰਨ ਘੰਟੇ ਆਉਂਦੀ ਹੈ। ਛੱਤੀਸਗੜ੍ਹ ਵਿੱਚ ਵੀ ਬਿਜਲੀ ਸੰਕਟ ਡੂੰਘਾ ਹੁੰਦਾ ਨਜ਼ਰ ਆ ਰਿਹਾ ਹੈ।

ਉੱਥੇ ਹੀ ਸਭ ਤੋਂ ਵੱਧ ਆਬਾਦੀ ਵਾਲੇ ਉੱਤਰ ਪ੍ਰਦੇਸ਼ ਵਿੱਚ ਵੀ ਕੋਲੇ ਦਾ ਭੰਡਾਰ ਲੋੜ ਦੇ ਅਨੁਪਾਤ ਵਿੱਚ ਸਿਰਫ਼ 26 ਫ਼ੀਸਦੀ ਹੀ ਬਚਿਆ ਹੈ, ਜਿਸ ਨਾਲ ਬਿਜਲੀ ਸੰਕਟ ਦੇ ਹੋਰ ਡੂੰਘੇ ਹੋਣ ਦਾ ਖਤਰਾ ਵਧ ਗਿਆ ਹੈ। ਯੂਪੀ ਦੀ ਗੱਲ ਕਰੀਏ ਤਾਂ ਬਿਜਲੀ ਸੰਕਟ ਵਿੱਚ ਘਿਰੇ ਸੂਬੇ ਦੇ ਤਾਪ ਬਿਜਲੀ ਘਰਾਂ ਕੋਲ ਲੋੜ ਦੇ ਅਨੁਪਾਤ ਵਿੱਚ ਕੋਲੇ ਦਾ ਸਿਰਫ਼ ਇੱਕ ਚੌਥਾਈ ਹਿੱਸਾ ਬਚਿਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿੱਚ ਕੜਾਕੇ ਦੀ ਗਰਮੀ ਕਾਰਨ ਬਿਜਲੀ ਦੀ ਮੰਗ ਵਧੀ ਹੈ। ਅਪ੍ਰੈਲ ਮਹੀਨੇ 'ਚ ਬਿਜਲੀ ਦੀ ਮੰਗ 38 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ, ਰਾਜ ਸਰਕਾਰ ਦੀ ਮਲਕੀਅਤ ਵਾਲੀ ਯੂਪੀ ਸਟੇਟ ਇਲੈਕਟ੍ਰੀਸਿਟੀ ਜਨਰੇਸ਼ਨ ਕਾਰਪੋਰੇਸ਼ਨ ਕੋਲ ਕੋਲੇ ਦੇ ਭੰਡਾਰ ਦਾ ਸਿਰਫ਼ 26 ਫ਼ੀਸਦੀ ਹੀ ਬਚਿਆ ਹੈ।

ਹਿੰਦੀ ਨਿਊਜ਼ ਚੈਨਲ ਆਜਤੱਕ ਦੀ ਖ਼ਬਰ ਅਨੁਸਾਰ, ਯੂਪੀ ਦੇ ਅਨਪਰਾ ਥਰਮਲ ਪਾਵਰ ਪ੍ਰੋਜੈਕਟ ਦੀ ਸਮਰੱਥਾ 2630 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ। ਆਮ ਤੌਰ 'ਤੇ 17 ਦਿਨਾਂ ਲਈ ਕੋਲੇ ਦਾ ਭੰਡਾਰ ਹੁੰਦਾ ਹੈ। ਹਰਦੁਆਗੰਜ ਦੀ ਸਮਰੱਥਾ 1265 ਮੈਗਾਵਾਟ, ਓਬਰਾ 1094 ਮੈਗਾਵਾਟ ਅਤੇ ਪਰੀਚਾ 1140 ਮੈਗਾਵਾਟ ਹੈ। ਨਿਯਮਾਂ ਮੁਤਾਬਕ 26 ਦਿਨਾਂ ਤੱਕ ਕੋਲੇ ਦਾ ਭੰਡਾਰ ਹੋਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੈ। ਅਨਪਰਾ ਵਿੱਚ 5 ਲੱਖ 96 ਹਜ਼ਾਰ 700 ਟਨ ਕੋਲੇ ਦਾ ਸਟਾਕ ਹੋਣਾ ਚਾਹੀਦਾ ਹੈ ਪਰ ਇੱਥੇ ਸਿਰਫ਼ 3 ਲੱਖ 28 ਹਜ਼ਾਰ 100 ਟਨ ਕੋਲੇ ਦਾ ਸਟਾਕ ਹੈ।

ਹਰਦੁਆਗੰਜ ਵਿਚ ਵੀ 4 ਲੱਖ 97 ਹਜ਼ਾਰ ਟਨ ਦੀ ਬਜਾਏ 65 ਹਜ਼ਾਰ 700 ਟਨ ਕੋਲਾ ਸਟਾਕ ਵਿਚ ਹੈ, ਓਬਰਾ ਵਿਚ 4 ਲੱਖ 45 ਹਜ਼ਾਰ 800 ਟਨ ਦੀ ਬਜਾਏ ਸਿਰਫ ਇਕ ਲੱਖ 500 ਟਨ ਕੋਲਾ ਸਟਾਕ ਵਿਚ ਹੈ। ਪਰੀਚਾ 'ਚ 4 ਲੱਖ 30 ਹਜ਼ਾਰ 800 ਟਨ ਦੀ ਬਜਾਏ ਸਿਰਫ 12 ਹਜ਼ਾਰ 900 ਟਨ ਕੋਲਾ ਮੌਜੂਦ ਹੈ। ਚਾਰੇ ਥਰਮਲ ਪਾਵਰ ਪਲਾਂਟਾਂ ਕੋਲ 19 ਲੱਖ 69 ਹਜ਼ਾਰ 800 ਟਨ ਕੋਲੇ ਦਾ ਸਟਾਕ ਹੋਣਾ ਚਾਹੀਦਾ ਸੀ ਪਰ ਇਹ ਸਿਰਫ਼ 5 ਲੱਖ 11 ਹਜ਼ਾਰ 700 ਟਨ ਹੈ। ਇਸ ਸਬੰਧੀ ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਦੇ ਚੇਅਰਮੈਨ ਸ਼ੈਲੇਂਦਰ ਦੂਬੇ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕੇਂਦਰੀ ਬਿਜਲੀ ਅਥਾਰਟੀ ਦੀ ਤਾਜ਼ਾ ਰਿਪੋਰਟ ਅਨੁਸਾਰ ਦੇਸ਼ ਦੇ ਕੁੱਲ 150 ਥਰਮਲ ਪਾਵਰ ਪਲਾਂਟਾਂ ਵਿੱਚੋਂ 81 ਘਰੇਲੂ ਕੋਲੇ ਦੀ ਵਰਤੋਂ ਕਰ ਰਹੇ ਹਨ। ਇੱਥੇ ਤਾਂ ਹਾਲਾਤ ਖ਼ਰਾਬ ਹਨ। ਨਿੱਜੀ ਖੇਤਰ ਦੇ 54 ਵਿੱਚੋਂ 28 ਪਾਵਰ ਪਲਾਂਟਾਂ ਦੀ ਸਥਿਤੀ ਵੀ ਚਿੰਤਾਜਨਕ ਹੈ।

ਕਿਹਾ ਜਾ ਰਿਹਾ ਹੈ ਕਿ ਯੂਪੀ ਕੋਲ ਸਿਰਫ਼ ਸੱਤ ਦਿਨਾਂ ਦਾ ਸਟਾਕ ਬਚਿਆ ਹੈ। ਹਰਿਆਣਾ ਕੋਲ ਅੱਠ, ਰਾਜਸਥਾਨ ਕੋਲ ਸਿਰਫ਼ 17 ਦਿਨਾਂ ਦਾ ਕੋਲਾ ਬਚਿਆ ਹੈ। ਆਂਧਰਾ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਝਾਰਖੰਡ ਅਤੇ ਛੱਤੀਸਗੜ੍ਹ ਵਿੱਚ ਵੀ ਇਹੀ ਸਥਿਤੀ ਹੈ। ਰੇਲਵੇ ਕੋਲ ਰੈਕ ਦੀ ਘਾਟ ਨੇ ਵੀ ਸੰਕਟ ਵਧਾ ਦਿੱਤਾ ਹੈ। ਰੇਲਵੇ ਕੋਲ ਇਸ ਸਮੇਂ ਸਿਰਫ਼ 412 ਰੈਕ ਹਨ, ਜਿਸ ਕਾਰਨ ਕੋਲੇ ਦੀ ਆਵਾਜਾਈ ਤੇਜ਼ ਨਹੀਂ ਹੋ ਰਹੀ ਹੈ। ਯੂਪੀ ਦੇ ਊਰਜਾ ਮੰਤਰੀ ਏ ਕੇ ਸ਼ਰਮਾ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬਿਜਲੀ ਸੰਕਟ 'ਤੇ ਵਿਚਾਰ ਕੀਤਾ।

ਬਿਜਲੀ ਮੰਤਰਾਲੇ ਨੇ ਕੋਲੇ ਦੀ ਦਰਾਮਦ ਦੀ ਕੀਤੀ ਮੰਗ : ਦੇਸ਼ 'ਚ ਬਿਜਲੀ ਦੀ ਮੰਗ ਵਧਣ 'ਤੇ ਕੋਲੇ ਦੀ ਕਮੀ ਕਾਰਨ ਪੈਦਾ ਹੋਏ ਸੰਕਟ ਨੂੰ ਹੋਰ ਡੂੰਘਾ ਨਾ ਕਰਨ ਲਈ ਬਿਜਲੀ ਮੰਤਰਾਲੇ ਨੇ ਕੋਲੇ ਦੀ ਦਰਾਮਦ ਵਧਾਉਣ ਦੀ ਮੰਗ ਕੀਤੀ ਹੈ। ਯੂਪੀ ਥਰਮਲ ਪਾਵਰ ਪਲਾਂਟ ਲਈ ਵਿਦੇਸ਼ਾਂ ਤੋਂ ਕੋਲੇ ਦੀ ਖਰੀਦ 'ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਟੈਂਡਰ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਿਜਲੀ ਉਤਪਾਦਨ ਨਿਗਮ ਤੋਂ ਜਵਾਬ ਮੰਗਿਆ ਹੈ। ਕਮਿਸ਼ਨ ਨੇ ਇਹ ਜਵਾਬ ਰਾਜ ਬਿਜਲੀ ਖਪਤਕਾਰ ਕੌਂਸਲ ਦੀ ਉਸ ਪਟੀਸ਼ਨ 'ਤੇ ਮੰਗਿਆ ਹੈ, ਜਿਸ 'ਚ ਵਿਦੇਸ਼ੀ ਕੋਲੇ ਦੀ ਦਰਾਮਦ 'ਤੇ ਸਵਾਲ ਚੁੱਕੇ ਗਏ ਹਨ।

ਉੱਤਰਾਖੰਡ ਵਿੱਚ ਵੀ ਬਿਜਲੀ ਦੀ ਕਿੱਲਤ ਵਧੀ : ਊਰਜਾ ਰਾਜ ਵਜੋਂ ਜਾਣੇ ਜਾਂਦੇ ਉਤਰਾਖੰਡ ਵਿੱਚ ਵੀ ਬਿਜਲੀ ਦੀ ਕਮੀ ਵਧ ਗਈ ਹੈ। ਸੂਬੇ ਨੂੰ 15 ਮਿਲੀਅਨ ਯੂਨਿਟ ਦੇ ਮੁਕਾਬਲੇ ਸਿਰਫ਼ ਪੰਜ ਮਿਲੀਅਨ ਯੂਨਿਟ ਬਿਜਲੀ ਮਿਲ ਰਹੀ ਹੈ। ਅਜਿਹੇ 'ਚ ਪੇਂਡੂ ਖੇਤਰਾਂ 'ਚ ਬਿਜਲੀ ਕੱਟ ਜਾਰੀ ਹਨ ਅਤੇ ਹੁਣ ਛੋਟੇ ਸ਼ਹਿਰਾਂ 'ਚ ਵੀ ਬਿਜਲੀ ਕੱਟ ਲੱਗ ਸਕਦੇ ਹਨ। ਕੁੱਲ ਮੰਗ ਫਿਰ ਕਰੀਬ 44 ਮਿਲੀਅਨ ਯੂਨਿਟ ਤੱਕ ਪਹੁੰਚ ਗਈ ਹੈ। ਯੂਪੀਸੀਐਲ ਨੂੰ ਬਾਜ਼ਾਰ ਤੋਂ 15 ਮਿਲੀਅਨ ਯੂਨਿਟ ਬਿਜਲੀ ਦੀ ਲੋੜ ਹੈ। ਬਿਜਲੀ ਸੰਕਟ ਨੂੰ ਲੈ ਕੇ ਕਾਂਗਰਸ ਸੜਕਾਂ 'ਤੇ ਆ ਗਈ ਹੈ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਵੀ ਕੜਾਕੇ ਦੀ ਗਰਮੀ 'ਚ ਧਰਨਾ ਦਿੱਤਾ ਹੈ। ਜਦੋਂ ਇਸ ਮਾਮਲੇ 'ਤੇ ਸਿਆਸਤ ਤੇਜ਼ ਹੋ ਗਈ ਤਾਂ ਸਰਕਾਰ ਹਰਕਤ 'ਚ ਆਈ । ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜਲਦੀ ਮੀਟਿੰਗ ਕਰ ਕੇ ਸਮੱਸਿਆ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ 24 ਘੰਟਿਆਂ ਵਿੱਚ ਬਿਜਲੀ ਸੰਕਟ ਹੱਲ ਕਰਨ ਲਈ ਕਿਹਾ ਹੈ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਕੀਤੀ ਮੀਟਿੰਗ : ਮੁੱਖ ਮੰਤਰੀ ਊਧਵ ਠਾਕਰੇ ਨੇ ਬਿਜਲੀ ਸੰਕਟ ਨੂੰ ਲੈ ਕੇ ਅਧਿਕਾਰੀਆਂ ਨਾਲ ਤਿੰਨ ਘੰਟੇ ਤੱਕ ਮੈਰਾਥਨ ਮੀਟਿੰਗ ਕੀਤੀ। ਮਹਾਰਾਸ਼ਟਰ ਨੂੰ 25 ਹਜ਼ਾਰ ਮੈਗਾਵਾਟ ਬਿਜਲੀ ਦੀ ਲੋੜ ਹੈ, ਜਿਸ ਦੇ ਮੁਕਾਬਲੇ ਸੂਬੇ ਨੂੰ ਸਿਰਫ਼ 21 ਤੋਂ 22 ਹਜ਼ਾਰ ਮੈਗਾਵਾਟ ਹੀ ਮਿਲ ਰਹੀ ਹੈ। ਰਾਜ ਸਰਕਾਰ ਨੇ ਅਡਾਨੀ ਪਾਵਰ (APML) ਅਤੇ JSW ਪਾਵਰ ਨੂੰ ਕੇਂਦਰੀ ਬਿਜਲੀ ਐਕਟ ਅਤੇ MERC ਐਕਟ ਦੇ ਤਹਿਤ ਨੋਟਿਸ ਭੇਜਿਆ ਹੈ। ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਦੇ ਖਿਲਾਫ ਨਾਗਪੁਰ 'ਚ ਲੋਕਾਂ ਨੇ ਲਾਲਟੇਟ ਲੈ ਕੇ ਪ੍ਰਦਰਸ਼ਨ ਕੀਤਾ। ਊਰਜਾ ਮੰਤਰੀ ਨਿਤਿਨ ਰਾਉਤ ਨੇ ਲੋਕਾਂ ਨੂੰ ਸਾਵਧਾਨੀ ਨਾਲ ਬਿਜਲੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਮਹਾਰਾਸ਼ਟਰ ਵਿੱਚ ਬਿਜਲੀ ਸੰਕਟ ਬਾਰੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਹੈ ਕਿ ਦੇਸ਼ ਦੇ ਕਈ ਰਾਜ ਬਿਜਲੀ ਸੰਕਟ ਵਿੱਚੋਂ ਲੰਘ ਰਹੇ ਹਨ।

ਗੁਜਰਾਤ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿੱਚ ਵੀ ਬਿਜਲੀ ਦੀ ਕਮੀ ਹੈ। ਇਸ ਸੰਕਟ ਦੇ ਦੋ ਕਾਰਨ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇੱਕ ਕਾਰਨ ਇਹ ਹੈ ਕਿ ਬਿਜਲੀ ਦੀ ਖਪਤ ਬਹੁਤ ਵਧ ਗਈ ਹੈ। ਇਸ ਸਮੇਂ ਖੇਤੀ ਨਾਲ ਸਬੰਧਤ ਕੰਮਾਂ ਲਈ ਬਿਜਲੀ ਦੀ ਮੰਗ ਹਰ ਰੋਜ਼ ਵਧ ਰਹੀ ਹੈ। ਉਨ੍ਹਾਂ ਨੇ ਦੂਜਾ ਕਾਰਨ ਕੋਲੇ ਦੀ ਕਮੀ ਨੂੰ ਦੱਸਿਆ ਹੈ। ਸ਼ਰਦ ਪਵਾਰ ਨੇ ਕਿਹਾ ਕਿ ਬਿਜਲੀ ਸੰਕਟ ਨਾਲ ਨਜਿੱਠਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਕੋਈ ਰਸਤਾ ਲੱਭਣਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਵੀ ਇਹ ਸੰਕਟ ਕੁਝ ਦਿਨਾਂ ਵਿੱਚ ਹੌਲੀ-ਹੌਲੀ ਬਦਲ ਜਾਵੇਗਾ। ਬਿਜਲੀ ਸੰਕਟ ਦੋ ਮਹੀਨਿਆਂ ਤੋਂ ਵੱਧ ਨਹੀਂ ਰਹੇਗਾ।

ਉੱਥੇ ਹੀ ਝਾਰਖੰਡ ਬਿਜਲੀ ਨਿਗਮ ਲਿਮਟਿਡ ਨੇ ਬਿਜਲੀ ਸੰਕਟ ਦੇ ਮੱਦੇਨਜ਼ਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਮ ਨੂੰ 7 ਤੋਂ 11 ਵਜੇ ਤੱਕ ਏ.ਸੀ ਸਮੇਤ ਬਿਜਲੀ ਖਪਤ ਕਰਨ ਵਾਲੀਆਂ ਹੋਰ ਚੀਜ਼ਾਂ ਦੀ ਵਰਤੋਂ ਨਾ ਕੀਤੀ ਜਾਵੇ। ਜਾਣਕਾਰੀ ਅਨੁਸਾਰ ਸੂਬੇ ਨੂੰ ਦਿਨ ਵੇਲੇ 1200 ਤੋਂ 1400 ਮੈਗਾਵਾਟ ਜਦੋਂਕਿ ਸ਼ਾਮ ਵੇਲੇ 2200 ਤੋਂ 2400 ਮੈਗਾਵਾਟ ਬਿਜਲੀ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਬਿਜਲੀ ਦੀ ਉਪਲਬਧਤਾ ਦੀ ਘਾਟ ਹੈ। ਅੱਜ ਅਸੀਂ ਵਿਭਾਗ ਨੂੰ ਵਾਧੂ ਫੰਡ ਮੁਹੱਈਆ ਕਰਵਾ ਰਹੇ ਹਾਂ ਤਾਂ ਜੋ ਅਗਾਊਂ ਬਿਜਲੀ ਖਰੀਦ ਕੇ ਸਪਲਾਈ ਸ਼ੁਰੂ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬਿਜਲੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬਿਜਲੀ ਕੱਟ ਬਾਰੇ ਸੀਐਮ ਸੋਰੇਨ ਨੇ ਕਿਹਾ ਕਿ ਇਸ ਦੇ ਹੱਲ ਲਈ ਕਦਮ ਚੁੱਕੇ ਜਾ ਰਹੇ ਹਨ।
Published by:Krishan Sharma
First published:

Tags: Bhagwant Mann, Electricity, Power, Powercut

ਅਗਲੀ ਖਬਰ