ਦਿੱਲੀ 'ਚ ਲਵ-ਕੁਸ਼ ਰਾਮਲੀਲਾ ਕਮੇਟੀ ਦੇ ਕਲਾਕਾਰਾਂ ਵੱਲੋਂ ਰਾਮਲੀਲਾ ਦੌਰਾਨ ਮੂਲ ਮੰਤਰ ਦੇ ਜਾਪ 'ਤੇ ਕੀਤੀ ਗਈ ਇੱਕ ਪੇਸ਼ਕਾਰੀ ਦੀ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ 'ਚ ਕਲਾਕਾਰ ਮੂਲ ਮੰਤਰ ਦੇ ਜਾਪ 'ਤੇ ਇੱਕ ਪੇਸ਼ਕਾਰੀ ਕਰ ਰਹੇ ਹਨ ਅਤੇ ਇੱਕ ਕਲਾਕਾਰ ਇੱਕ ਬਾਬੇ ਦਾ ਰੂਪ ਬਣਾ ਕੇ ਬੈਠਾ ਹੈ ਅਤੇ ਬਾਕੀ ਕਲਾਕਾਰ ਉਸ ਦੁਆਲੇ ਕਲਾਕਾਰੀ ਪੇਸ਼ ਕਰ ਰਹੇ ਹਨ।
ਜਿਸ ਤੋਂ ਬਾਅਦ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਲਾਕਾਰਾਂ ਅਤੇ ਕਮੇਟੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਜਦੋਂ ਵਿਵਾਦ ਵਧਣ ਲੱਗਿਆ ਤਾਂ ਲਵਕੁਸ਼ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਲਿਖਤੀ 'ਚ ਮੁਆਫੀ ਮੰਗ ਲਈ ਗਈ ਅਤੇ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਸਭ ਕੁੱਝ ਅਣਜਾਣੇ 'ਚ ਹੋਇਆ ਜਿਸ ਤੋਂ ਉਹ ਜਾਣੂ ਨਹੀਂ ਸਨ ਅਤੇ ਕਿਹਾ ਕਿ ਭਵਿੱਖ 'ਚ ਅਜਿਹੀ ਗਲਤੀ ਨਹੀਂ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।