• Home
 • »
 • News
 • »
 • national
 • »
 • PRESIDENT RAM NATH KOVIND DISMISSES PLEA OF CONVICTED MUKESH IN NIRBHAYA GANG RAPE CASE

ਨਿਰਭਿਆ ਗੈਂਗਰੇਪ ਤੇ ਕਤਲ ਮਾਮਲਾ: ਰਾਸ਼ਟਰਪਤੀ ਨੇ ਕੀਤੀ ਮੁਲਜ਼ਮ ਮੁਕੇਸ਼ ਦੀ ਰਹਿਮ ਪਟੀਸ਼ਨ ਖਾਰਿਜ

ਰਾਸ਼ਟਰਪਤੀ ਨੇ ਨਿਰਭਿਆ ਗੈਂਗਰੇਪ ਕਤਲ ਮਾਮਲੇ ’ਚ ਮੁਲਜ਼ਮ ਮੁਕੇਸ਼ ਦੀ ਰਹਿਮ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ।

ਨਿਰਭਿਆ ਗੈਂਗਰੇਪ ਤੇ ਕਤਲ ਮਾਮਲਾ: ਰਾਸ਼ਟਰਪਤੀ ਨੇ ਕੀਤੀ ਮੁਲਜ਼ਮ ਮੁਕੇਸ਼ ਦੀ ਰਹਿਮ ਪਟੀਸ਼ਨ ਖਾਰਿਜ

 • Share this:
  ਨਿਰਭਿਆ ਗੈਂਗਰੇਪ ਮਾਮਲੇ ਨੇ ਪੂਰੇ ਦੇਸ਼ ਨੂੰ ਹਿੱਲਾ ਕੇ ਰੱਖ ਦਿੱਤਾ ਸੀ। ਮੁਲਜ਼ਮ ਇਸ ਮਾਮਲੇ ਤੋਂ ਬੱਚਣ ਦੇ ਲਈ ਹਰ ਇਕ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਸ ਮਾਮਲੇ ਚ ਹੁਣ ਤੱਕ ਇਕ ਮੁਲਜ਼ਮ ਮੁਕੇਸ਼ ਨੇ ਆਪਣੀ ਰਹਿਮ ਪਟੀਸ਼ਨ ਦਾਖਿਲ ਕੀਤੀ ਹੈ। ਜਿਸਨੂੰ ਗ੍ਰਹਿ ਮੰਤਰਾਲੇ ਨੇ ਰਾਸ਼ਟਪਤਰੀ ਭਵਨ ਚ ਪਹੁੰਚਾ ਦਿੱਤੀ ਗਈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੁਲਜ਼ਮ ਮੁਕੇਸ਼ ਦੀ ਰਹਿਮ ਦੀ ਅਰਜੀ ਨੂੰ ਖਾਰਿਜ ਕਰ ਦਿੱਤਾ ਗਿਆ ਹੈ।

   22 ਜਵਨਰੀ ਨੂੰ ਦਿੱਤੀ ਜਾ ਸਕੇਗੀ ਫਾਂਸੀ


  ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ ਨਿਰਭਿਆ ਗੈਂਰਰੇਪ ਮਾਮਲੇ ਦੇ ਮੁਲਜ਼ਮਾਂ ਨੂੰ 22 ਜਨਵਰੀ ਨੂੰ ਫਾਂਸੀ ਹੋਣੀ ਸੀ ਪਰ ਮੁਕੇਸ਼ ਦੀ ਰਹਿਮ ਦੀ ਪਟੀਸ਼ਨ ਤੋਂ ਬਾਅਦ ਤਰੀਕ ਵਿੱਚ ਬਦਲਾਅ ਸੰਬੰਧੀ ਕਿਆਸਰਾਈਆਂ ਆ ਰਹੀਆਂ ਸਨ ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ 22 ਜਨਵਰੀ ਨੂੰ ਹੀ ਫਾਂਸੀ ਦਿੱਤੀ ਜਾਵੇਗੀ।

  ਰੋਂਦੀ ਹੋਈ ਨਿਰਭਿਆ ਦੀ ਮਾਂ ਨੇ ਜਤਾਇਆ ਦੁਖ


  ਦੂਜੇ ਪਾਸੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਇਸ ਗੱਲ ਤੇ ਦੁਖ ਜਤਾਉਂਦੇ ਹੋਏ ਕਿਹਾ ਕਿ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਚ ਦੇਰੀ ਹੋ ਰਹੀ ਹੈ। ਉਹਨਾਂ ਨੇ ਰੋਂਦੇ ਹੋਏ ਕਿਹਾ ਕਿ ਲਗਦਾ ਹੈ ਕਿ ਸਜ਼ਾਂ ਉਹਨਾਂ ਨੂੰ ਹੀ ਮਿਲ ਰਹੀ ਹੈ। ਜਿਸ ਦਾ ਦੋਸੀ ਉਹਨਾਂ ਨੇ ਦਿੱਲੀ ਸਰਕਾਰ ਅਤੇ ਕੋਰਟ ਨੂੰ ਕਿਹਾ ਹੈ।
  Published by:Sukhwinder Singh
  First published: