ਘਰ ਦੀ ਕੰਧ ਟੱਪ ਕੇ ਚਿਦੰਬਰਮ ਨੂੰ ਗ੍ਰਿਫਤਾਰ ਕਰਨ ਵਾਲੇ ਅਫਸਰ ਨੂੰ ਰਾਸ਼ਟਰਪਤੀ ਮੈਡਲ

News18 Punjabi | News18 Punjab
Updated: January 26, 2020, 12:10 PM IST
share image
ਘਰ ਦੀ ਕੰਧ ਟੱਪ ਕੇ ਚਿਦੰਬਰਮ ਨੂੰ ਗ੍ਰਿਫਤਾਰ ਕਰਨ ਵਾਲੇ ਅਫਸਰ ਨੂੰ ਰਾਸ਼ਟਰਪਤੀ ਮੈਡਲ
ਘਰ ਦੀ ਕੰਧ ਟੱਪ ਕੇ ਚਿਦੰਬਰਮ ਨੂੰ ਗ੍ਰਿਫਤਾਰ ਕਰਨ ਵਾਲੇ ਅਫਸਰ ਨੂੰ ਰਾਸ਼ਟਰਪਤੀ ਮੈਡਲ

  • Share this:
  • Facebook share img
  • Twitter share img
  • Linkedin share img
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ (P Chidambaram) ਦੇ ਘਰ ਦੀ ਕੰਧ ਟੱਪ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਾਲੇ ਅਧਿਕਾਰੀ ਰਾਮਾ ਸਵਾਮੀ ਪਾਰਥਸਾਰਥੀ ਸਮੇਤ 28 ਸੀਬੀਆਈ ਅਧਿਕਾਰੀਆਂ (28 CBI Officers) ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਹੈ। ਪਾਰਥਸਾਰਥੀ ਨੇ ਹੀ ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਵੀ ਗ੍ਰਿਫਤਾਰ ਕੀਤਾ ਸੀ। ਦੱਸ ਦਈਏ ਕਿ ਚਿਦੰਬਰਮ ਨੂੰ ਗ੍ਰਿਫਤਾਰ ਕਰਨ ਸੀਬੀਆਈ ਦੀ ਟੀਮ ਉਨ੍ਹਾਂ ਦੇ ਘਰ ਗਈ ਸੀ ਪਰ ਘਰ ਦਾ ਗੇਟ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਹ ਅਫਸਰ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਿਆ।

ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਦੇ ਸੰਯੁਕਤ ਡਾਇਰੈਕਟਰ ਧੀਰੇਂਦਰ ਸ਼ੰਕਰ ਸ਼ੁਕਲਾ ਨੂੰ ਵੀ ਚੰਗੀ ਸੇਵਾ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ ਦਿੱਤਾ ਗਿਆ ਹੈ। ਉਨ੍ਹਾਂ ਮੁੰਬਈ ਦੇ ਪੱਤਰਕਾਰ ਜੇਡੇ ਕਤਲ ਮਾਮਲੇ ਦੀ ਸਫਲਤਾ ਨਾਲ ਜਾਂਚ ਕੀਤੀ ਅਤੇ ਸੰਯੂਕਤ ਅਰਬ ਅਮੀਰਾਤ ਤੋਂ ਭਾਰਤੀ ਨਾਗਰਿਕ ਰੋਸ਼ਨ ਅੰਸਾਰੀ ਨੂੰ ਭਾਰਤ ਲਿਆਉਣ ਵਾਲੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਗੁਰਮੀਤ ਰਾਮ ਰਹੀਮ ਦੇ ਫਾਲੋਵਰਸ ਨਾਲ ਜੁੜੇ ਮਾਮਲੇ ਦੀ ਵੀ ਜਾਂਚ ਕੀਤੀ ਸੀ।

ਇਹ ਹਨ ਨਾਮ
ਚੰਗੀ ਸੇਵਾ ਲਈ ਪੁਲਿਸ ਮੈਡਲ ਨਾਲ ਸਨਮਾਨਤ ਹੋਣ ਵਾਲੇ ਅਧਿਕਾਰੀਆਂ ‘ਚ ਬਿਨੈ ਕੁਮਾਰ, ਮਨੋਜ ਵਰਮਾ, ਨਿਰਭੈ ਕੁਮਾਰ, ਰਵੀ ਨਰਾਇਣ ਤ੍ਰਿਪਾਠੀ, ਮੁਕੇਸ਼ ਵਰਮਾ, ਨਿਤੇਸ਼ ਕੁਮਾਰ, ਵਰੁਣ ਕੁਮਾਰ, ਨਰਾਇਣ ਚੰਦਰ ਸਾਹੂ, ਨੰਦ ਕਿਸ਼ੋਰ, ਨੂਰ ਅਲੀ ਸ਼ੇਖ ਅਤੇ ਰੋਹਿਤਾਸ਼ ਕੁਮਾਰ ਧਿਨਵਾ ਸ਼ਾਮਿਲ ਹਨ।
First published: January 26, 2020
ਹੋਰ ਪੜ੍ਹੋ
ਅਗਲੀ ਖ਼ਬਰ