PM ਮੋਦੀ ਦਾ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਨਾਲ ਸਨਮਾਨ

News18 Punjabi | News18 Punjab
Updated: March 5, 2021, 8:56 PM IST
share image
PM ਮੋਦੀ ਦਾ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਨਾਲ ਸਨਮਾਨ
  PM ਮੋਦੀ ਦਾ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਪੁਰਸਕਾਰ ਨਾਲ ਸਨਮਾਨ

ਪੀਐਮ ਨੇ ਕਿਹਾ, ਮੈਂ ਸੇਰਾਵਿਕ ਗਲੋਬਲ ਊਰਜਾ ਅਤੇ ਵਾਤਾਵਰਣਕ ਲੀਡਰਸ਼ਿਪ ਐਵਾਰਡ ਨੂੰ ਬਹੁਤ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਮੈਂ ਇਹ ਪੁਰਸਕਾਰ ਆਪਣੇ ਮਹਾਨ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕਰਦਾ ਹਾਂ। ਮੈਂ ਇਹ ਪੁਰਸਕਾਰ ਸਾਡੀ ਧਰਤੀ ਦੀ ਮਹਾਨ ਪਰੰਪਰਾ ਨੂੰ ਸਮਰਪਿਤ ਕਰਦਾ ਹਾਂ, ਜਿਸ ਨੇ ਹਮੇਸ਼ਾਂ ਵਾਤਾਵਰਣ ਦਾ ਰਾਹ ਦਿਖਾਇਆ ਹੈ।

  • Share this:
  • Facebook share img
  • Twitter share img
  • Linkedin share img


ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁੱਕਰਵਾਰ ਨੂੰ ਕੈਂਬਰਿਜ ਐਨਰਜੀ ਰਿਸਰਚ ਐਸੋਸੀਏਟਸ ਵੀਕ ਦੇ ਗਲੋਬਲ ਐਨਰਜੀ ਐਂਡ ਇਨਵਾਇਰਮੈਂਟਲ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਇਕ ਸਮਾਗਮ ਵਿਚ ਪ੍ਰਧਾਨ ਮੰਤਰੀ ਨੇ ਇਸ ਸਨਮਾਨ ਨੂੰ ਸਵੀਕਾਰ ਕੀਤਾ ਅਤੇ ਇਸ ਨੂੰ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ।

ਇਸ ਮੌਕੇ ਆਪਣੇ ਸੰਖੇਪ ਭਾਸ਼ਣ ਵਿਚ ਪੀਐਮ ਨੇ  ਕਿਹਾ ਕਿ ਮੈਂ ਸੇਰਾਵਿਕ ਗਲੋਬਲ ਊਰਜਾ ਅਤੇ ਵਾਤਾਵਰਣਕ ਲੀਡਰਸ਼ਿਪ ਐਵਾਰਡ ਨੂੰ ਬਹੁਤ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਮੈਂ ਇਹ ਪੁਰਸਕਾਰ ਆਪਣੇ ਮਹਾਨ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕਰਦਾ ਹਾਂ। ਮੈਂ ਇਹ ਪੁਰਸਕਾਰ ਸਾਡੀ ਧਰਤੀ ਦੀ ਮਹਾਨ ਪਰੰਪਰਾ ਨੂੰ ਸਮਰਪਿਤ ਕਰਦਾ ਹਾਂ, ਜਿਸ ਨੇ ਹਮੇਸ਼ਾਂ ਵਾਤਾਵਰਣ ਦਾ ਰਾਹ ਦਿਖਾਇਆ ਹੈ। ”
ਦੱਸਣਯੋਗ ਹੈ ਕਿ ਸੇਰਾਵਿਕ ਗਲੋਬਲ ਊਰਜਾ ਅਤੇ ਵਾਤਾਵਰਣ ਲੀਡਰਸ਼ਿਪ ਅਵਾਰਡ 2016 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਪੁਰਸਕਾਰ ਗਲੋਬਲ ਊਰਜਾ ਅਤੇ ਵਾਤਾਵਰਣ ਦੇ ਖੇਤਰ ਵਿਚ ਵਚਨਬੱਧ ਅਗਵਾਈ ਲਈ ਦਿੱਤਾ ਜਾਂਦਾ ਹੈ।

ਸੇਰਾਵਿਕ ਦੀ ਸਥਾਪਨਾ ਡਾ. ਡੈਨੀਅਲ ਯਰਗਿਨ ਨੇ 1983 ਵਿਚ ਕੀਤੀ ਸੀ। ਸਥਾਪਨਾ ਤੋਂ ਬਾਅਦ ਹਰ ਸਾਲ ਮਾਰਚ ਮਹੀਨੇ ਵਿਚ ਹਾਰੂਸਟਨ ਵਿਚ ਸੇਰਾਵੀਕ ਆਯੋਜਿਤ ਕੀਤੀ ਜਾਂਦੀ ਹੈ। ਇਹ ਦੁਨੀਆ ਦੇ ਪ੍ਰਮੁੱਖ ਊਰਜਾ ਫੋਰਮਾਂ ਵਿੱਚ ਗਿਣਿਆ ਜਾਂਦਾ ਹੈ। ਇਸ ਸਾਲ, ਇਹ ਪ੍ਰੋਗਰਾਮ 1 ਤੋਂ 5 ਮਾਰਚ ਤੱਕ ਡਿਜੀਟਲ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
Published by: Ashish Sharma
First published: March 5, 2021, 8:55 PM IST
ਹੋਰ ਪੜ੍ਹੋ
ਅਗਲੀ ਖ਼ਬਰ