Home /News /national /

ਪ੍ਰਧਾਨ ਮੰਤਰੀ ਮੋਦੀ ਮਨਾ ਰਹੇ ਹਨ 72ਵਾਂ ਜਨਮ ਦਿਨ, ਵੇਖੋ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿੰਝ ਮਨਾਏ ਜਨਮਦਿਨ

ਪ੍ਰਧਾਨ ਮੰਤਰੀ ਮੋਦੀ ਮਨਾ ਰਹੇ ਹਨ 72ਵਾਂ ਜਨਮ ਦਿਨ, ਵੇਖੋ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਿੰਝ ਮਨਾਏ ਜਨਮਦਿਨ

ਪ੍ਰਧਾਨ ਮੰਤਰੀ ਮੋਦੀ ਮਨਾ ਰਹੇ ਹਨ 72ਵਾਂ ਜਨਮ ਦਿਨ (File photo)

ਪ੍ਰਧਾਨ ਮੰਤਰੀ ਮੋਦੀ ਮਨਾ ਰਹੇ ਹਨ 72ਵਾਂ ਜਨਮ ਦਿਨ (File photo)

ਤੁਹਾਨੂੰ ਦੱਸ ਦੇਈਏ ਕਿ ਪੀਐੱਮ ਮੋਦੀ ਜੀ ਦੇ 2014 ਤੋਂ 2021 ਦੇ ਜਨਮ ਦਿਨ ਕੁੱਝ ਖਾਸ ਤਰੀਕਿਆਂ ਨਾਲ ਮਨਾਏ ਗਏ। ਅਸੀਂ ਤੁਹਾਨੂੰ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇ ਸਾਰੇ ਜਨਮ ਦਿਨ ਦੇ ਕੁੱਝ ਅੰਸ਼ਾਂ ਤੋਂ ਜਾਣੂ ਕਰਾ ਰਹੇ ਹਾਂ ਕਿ ਉਹਨਾਂ ਨੇ ਇਹ ਸਾਰੇ ਜਨਮ ਦਿਨ ਕਿਵੇਂ ਮਨਾਏ।

ਹੋਰ ਪੜ੍ਹੋ ...
  • Share this:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 72ਵਾਂ ਜਨਮ ਦਿਨ ਮਨ ਰਹੇ ਹਨ। ਪੂਰਾ ਦੇਸ਼ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਿਹਾ ਹੈ ਅਤੇ ਦੇਸ਼ ਭਰ ਵਿੱਚ ਭਾਜਪਾ ਕਈ ਪ੍ਰੋਗਰਾਮ ਕਰ ਰਹੀ ਹੈ। ਮੋਦੀ ਜੀ ਦਾ ਵੀ ਅੱਜ ਦਿਨ ਕਾਫ਼ੀ ਵਿਅਸਤ ਰਹਿਣ ਵਾਲਾ ਹੈ। ਉਹਨਾਂ ਨੇ ਮੱਧ ਪ੍ਰਦੇਸ਼ ਵਿੱਚ ਨਾਮੀਬੀਆ ਤੋਂ ਲਿਆਂਦੇ 8 ਚੀਤਿਆਂ ਨੂੰ ਨੈਸ਼ਨਲ ਪਾਰਕ ਵਿੱਚ ਛੱਡਣਾ ਹੈ ਅਤੇ ਫਿਰ ਨੈਸ਼ਨਲ ਲੌਜਿਸਟਿਕਸ ਪਾਲਿਸੀ ਤੋਂ ਪਰਦਾ ਚੁੱਕਣਾ ਹੈ।

ਤੁਹਾਨੂੰ ਦੱਸ ਦੇਈਏ ਕਿ ਪੀਐੱਮ ਮੋਦੀ ਜੀ ਦੇ 2014 ਤੋਂ 2021 ਦੇ ਜਨਮ ਦਿਨ ਕੁੱਝ ਖਾਸ ਤਰੀਕਿਆਂ ਨਾਲ ਮਨਾਏ ਗਏ। ਅਸੀਂ ਤੁਹਾਨੂੰ ਉਹਨਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੇ ਸਾਰੇ ਜਨਮ ਦਿਨ ਦੇ ਕੁੱਝ ਅੰਸ਼ਾਂ ਤੋਂ ਜਾਣੂ ਕਰਾ ਰਹੇ ਹਾਂ ਕਿ ਉਹਨਾਂ ਨੇ ਇਹ ਸਾਰੇ ਜਨਮ ਦਿਨ ਕਿਵੇਂ ਮਨਾਏ।

ਜੇਕਰ ਗੱਲ 2014 ਦੀ ਕੀਤੀ ਜਾਵੇ ਤਾਂ ਉਸ ਸਾਲ ਮੋਦੀ ਜੀ ਪਹਿਲੀ ਵਾਰ ਪ੍ਰਧਾਨ ਮੰਤਰੀ ਚੁਣੇ ਗਏ ਸਨ ਅਤੇ ਉਹਨਾਂ ਨੇ ਆਪਣਾ ਜਨਮ ਦਿਨ ਆਪਣੀ ਮਾਂ ਹੀਰਾਬੇਨ ਤੋਂ ਅਸ਼ੀਰਵਾਦ ਲੈ ਕੇ ਮਨਾਇਆ ਸੀ। ਇਹ ਮੋਦੀ ਜੀ ਦਾ 64ਵਾਂ ਜਨਮ ਦਿਨ ਸੀ ਅਤੇ ਉਹ ਆਪਣੀ ਮਾਂ ਨੂੰ ਮਿਲਣ ਲਈ ਗਾਂਧੀਨਗਰ ਗਏ। ਇਸ ਮੌਕੇ 'ਤੇ ਉਹਨਾਂ ਦੀ ਮਾਂ ਨੇ ਹੜ੍ਹ ਪ੍ਰਭਾਵਿਤ ਜੰਮੂ-ਕਸ਼ਮੀਰ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ 5,000 ਰੁਪਏ ਦਾ ਯੋਗਦਾਨ ਪਾਇਆ ਸੀ। ਇੱਥੇ ਹੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਰਾਤ ਦਾ ਭੋਜਨ ਕੀਤਾ।

2015 ਵਿੱਚ 1965 ਦੀ ਭਾਰਤ-ਪਾਕਿਸਤਾਨ ਜੰਗ ਦੀ ਗੋਲਡਨ ਜੁਬਲੀ ਸੀ ਅਤੇ ਮੋਦੀ ਜੀ ਇਹ ਮਨਾਉਣ ਲਈ 1965 ਦੀ ਯੁੱਧ ਪ੍ਰਦਰਸ਼ਨੀ, ਸ਼ੌਰਿਆਂਜਲੀ ਗਏ ਸਨ। ਉਸ ਸਮੇਂ BJP ਦੇ ਵਰਕਰਾਂ ਨੇ 365 ਕਿੱਲੋ ਦਾ ਲੱਡੂ ਬਣਾਇਆ ਸੀ। ਅਗਲੇ ਸਾਲ ਯਾਨੀ 2016 ਵਿੱਚ ਵੀ ਪ੍ਰਧਾਨ ਮੰਤਰੀ ਜੀ ਨੇ ਆਪਣਾ ਜਨਮ ਦਿਨ ਆਪਣੀ ਮਾਂ ਹੀਰਾਬੇਨ ਨਾਲ ਮਨਾਇਆ ਸੀ ਅਤੇ ਨਵਸਾਰੀ ਵਿਖੇ ਵੱਖ-ਵੱਖ ਅਪਾਹਜਾਂ ਨੂੰ ਸਹਾਇਤਾ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਕਰੀਬ 989 ਦੀਵੇ ਜਗਾਏ ਗਏ ਜੋ ਕਿ ਇੱਕ ਰਿਕਾਰਡ ਬਣ ਗਿਆ।

67ਵੇਂ ਜਨਮ ਦਿਨ ਮੋਦੀ ਜੀ ਨੇ ਗੁਜਰਾਤ ਦੇ ਕੇਵੜੀਆ 'ਚ ਸਰਦਾਰ ਸਰੋਵਰ ਡੈਮ ਦਾ ਉਦਘਾਟਨ ਕਰਕੇ ਮਨਾਇਆ ਸੀ। ਇਸ ਮੌਕੇ ਉਹਨਾਂ ਨੇ ਬਹੁਤ ਸਾਰੇ ਕੰਮ ਵਿੱਚ ਹਿੱਸਾ ਲਿਆ ਜੀਵਨ ਕਿ ਉਹ 'ਨਰਮਦਾ ਮਹੋਤਸਵ' ਵਿੱਚ ਸ਼ਾਮਿਲ ਹੋਏ ਅਤੇ ਸਟੈਚੂ ਆਫ਼ ਯੂਨਿਟੀ ਦੇ ਕੰਮਕਾਰ ਦੇਖਣ ਵੀ ਗਏ। ਉਹ ਆਪਣੇ ਜੰਮ ਦਿਨ ਵਾਲੇ ਦਿਨ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ, ਜਿਨ੍ਹਾਂ ਦਾ 16 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ, ਦੇ ਘਰ ਗਏ ਅਤੇ ਲੋਕਾਂ ਨੂੰ ਸੰਬੋਧਨ ਕੀਤਾ।

ਅਗਲੇ ਸਾਲ 2018 ਜਨਮ ਦਿਨ ਮਨਾਉਣ ਲਈ ਮੋਦੀ ਜੀ ਆਪਣੇ ਸੰਸਦੀ ਖੇਤਰ ਵਾਰਾਣਸੀ ਗਏ ਜਿਥੇ ਉਹਨਾਂ ਨੇ ਕਈ ਸਮਾਗਮਾਂ ਵਿੱਚ ਹਿੱਸਾ ਲੈ ਕੇ ਇਸਨੂੰ ਖਾਸ ਬਣਾਇਆ, ਬੱਚਿਆਂ ਨੂੰ ਸੋਲਰ ਲੈਂਪ, ਸਟੇਸ਼ਨਰੀ, ਸਕੂਲ ਬੈਗ ਅਤੇ ਕਾਪੀਆਂ ਕਿਤਾਬਾਂ ਵੰਡੀਆਂ ਗਈਆਂ। ਇੱਥੇ ਹੀ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਪੂਜਾ ਕੀਤੀ। ਕੋਰੋਨਾ ਦੇ ਦੌਰ ਵਿੱਚ ਭਾਵ 2019 ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਆਪਣਾ 69ਵਾਂ ਜਨਮਦਿਨ ਗੁਜਰਾਤ ਵਿੱਚ ਮਨਾਇਆ। ਉਹਨਾਂ ਦਾ ਬਹੁਤ ਸਮਾਂ ਇੱਥੇ ਹੀ ਬੀਤਿਆ। ਉਹਨਾਂ ਨੇ ਨਰਮਦਾ ਵਿੱਚ ਸਰਦਾਰ ਸਰੋਵਰ ਡੈਮ ਦਾ ਦੌਰਾ ਕੀਤਾ।

ਮੋਦੀ ਜੀ ਦਾ 70ਵਾਂ ਜਨਮਦਿਨ ਵੀ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਵਿਚਕਾਰ ਹੀ ਸੀ। ਉਸ ਸਮੇਂ ਤੱਕ ਦੇਸ਼ ਵਿੱਚ ਕੋਰੋਨਾ ਦੀ ਦੂਸਰੀ ਲਹਿਰ ਚਲ ਰਹੀ ਸੀ। ਇਸ ਲਈ ਮੋਦੀ ਜੀ ਨੇ ਸਾਰਾ ਧਿਆਨ ਸਮਾਜ ਸੇਵਾ ਅਤੇ ਕਲਿਆਣਕਾਰੀ ਕੰਮਾਂ 'ਤੇ ਕੇਂਦਰਿਤ ਕੀਤਾ।

ਪਿਛਲੇ ਸਾਲ 2021 ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਰਾਜ ਮੁਖੀਆਂ ਦੀ ਕੌਂਸਲ ਦੀ 21ਵੀਂ ਮੀਟਿੰਗ ਵਿੱਚ ਹਿੱਸਾ ਲੈ ਕੇ ਉਹਨਾਂ ਨੇ 71ਵਾਂ ਜਨਮਦਿਨ ਮਨਾਇਆ।

Published by:Tanya Chaudhary
First published:

Tags: Modi government, Narendra modi, Narendra Modi birthday, PM Modi