• Home
 • »
 • News
 • »
 • national
 • »
 • PRIME MINISTER NARENDRA MODI ADDRESS MEETING OF BJP NATIONAL OFFICE BEARERS

ਭਾਜਪਾ ਦਾ ਇਕੋ ਮਿਸ਼ਨ ਦੇਸ਼ ਸੇਵਾ, ਲੋਕਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਫਾਇਦਿਆਂ ਬਾਰੇ ਦੱਸਣ ਪਾਰਟੀ ਆਗੂ: ਮੋਦੀ

ਭਾਜਪਾ ਦਾ ਇਕੋ ਮਿਸ਼ਨ ਦੇਸ਼ ਸੇਵਾ, ਲੋਕਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਫਾਇਦਿਆਂ ਬਾਰੇ ਦੱਸਣ ਪਾਰਟੀ ਆਗੂ: ਮੋਦੀ (Photo- Twitter/BJP4India)

ਭਾਜਪਾ ਦਾ ਇਕੋ ਮਿਸ਼ਨ ਦੇਸ਼ ਸੇਵਾ, ਲੋਕਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਫਾਇਦਿਆਂ ਬਾਰੇ ਦੱਸਣ ਪਾਰਟੀ ਆਗੂ: ਮੋਦੀ (Photo- Twitter/BJP4India)

 • Share this:
  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਰਕਰਾਂ ਨੂੰ ਕਿਹਾ ਕਿ ਉਹ ‘ਰਾਸ਼ਟਰ ਪਹਿਲਾਂ’ ਦੇ ਮੋਟੋ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਤੇ ਇਸ ਦੇ ਘੇੇਰੇ ਨੂੰ ਵਧਾਉਣ। ਉਨ੍ਹਾਂ ਕਿਹਾ ਕਿ ਪਾਰਟੀ ਦਾ ਇਕੋ-ਇਕ ਮਿਸ਼ਨ ਦੇਸ਼ ਲਈ ਕੰਮ ਕਰਨਾ ਹੈ।

  ਸ੍ਰੀ ਮੋਦੀ ਭਾਜਪਾ ਦੇ ਨਵੇਂ ਕੌਮੀ ਅਹੁਦੇਦਾਰਾਂ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਪਾਰਟੀ ਨੇ ਖੇਤੀ ਸੈਕਟਰ ਵਿੱਚ ਕੀਤੇ ਸੁਧਾਰਾਂ ਤੇ ਕੋਵਿਡ-19 ਹਾਲਾਤ ਨੂੰ ਅਸਰਦਾਰ ਤਰੀਕੇ ਨਾਲ ਨਜਿੱਠਣ ਲਈ ਵਿਖਾਈ ਯੋਗ ਅਗਵਾਈ ਬਦਲੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਮਤਾ ਵੀ ਪਾਸ ਕੀਤਾ।

  ਭਾਜਪਾ ਦੇ ਜਨਰਲ ਸਕੱਤਰ ਭੁਪਿੰਦਰ ਯਾਦਵ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਰਟੀ ਦਾ ਮਿਸ਼ਨ ਦੇਸ਼ ਤੇ ਇਸ ਦੇ ਵਿਕਾਸ ਲਈ ਕੰਮ ਕਰਨਾ ਹੈ। ਯਾਦਵ ਨੇ ਕਿਹਾ ਕਿ ਉਨ੍ਹਾਂ (ਮੋਦੀ) ਮੀਟਿੰਗ ਦੌਰਾਨ ਭਾਜਪਾ ਵਰਕਰਾਂ ਨੂੰ ‘ਰਾਸ਼ਟਰ ਪਹਿਲਾਂ’ ਦੇ ਮੋਟੋ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਤੇ ਇਸ ਦਾ ਘੇਰਾ ਵਧਾਉਣ ਦਾ ਸੱਦਾ ਦਿੱਤਾ। ਭਾਜਪਾ ਪ੍ਰਧਾਨ ਜੇ.ਪੀ.ਨੱਢਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਫਾਇਦਿਆਂ ਬਾਰੇ ਦੱਸਣ।
  Published by:Gurwinder Singh
  First published: