ਸ਼ੋਮਵਾਰ ਨੂੰ ਇੰਦੌਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 17ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਨੂੰ ਸੰਬੋਧਨ ਕੀਤਾ ਗਿਆ। ਆਪਣੇ ਸੰਬੋਧਨ ਦੇ ਵਿੱਚ ਉਨ੍ਹਾਂ ਨੇ ਭਾਰਤ ਦੇ ਵਿਕਾਸ ਕਾਰਜਾਂ ਦੇ ਬਾਰੇ ਜਾਣਕਾਰੀ ਦਿੱਤੀ।ਇਸ ਦੌਰਾਨ ਪੀਐਮ ਮੋਦੀ ਨੇ ਕਾਨਫਰੰਸ ਦੌਰਾਨ ਜੀ-20 ਦੀ ਪ੍ਰਧਾਨਗੀ ਦਾ ਵੀ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਭਾਰਤ ਵਿਸ਼ਵ ਦੇ ਜੀ-20 ਸਮੂਹ ਦੀ ਪ੍ਰਧਾਨਗੀ ਵੀ ਕਰ ਰਿਹਾ ਹੈ। ਭਾਰਤ ਇਸ ਜ਼ਿੰਮੇਵਾਰੀ ਨੂੰ ਵੱਡੇ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ। ਇਹ ਸਾਡੇ ਲਈ ਦੁਨੀਆ ਨੂੰ ਭਾਰਤ ਬਾਰੇ ਦੱਸਣ ਦਾ ਬੇਹਤਰੀਨ ਮੌਕਾ ਹੈ।
Addressing the Pravasi Bharatiya Divas Convention in Indore. The Indian diaspora has distinguished itself all over the world. https://t.co/gQE1KYZIze
— Narendra Modi (@narendramodi) January 9, 2023
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਸਮਰੱਥ ਨੌਜਵਾਨ ਹਨ। ਸਾਡੇ ਨੌਜਵਾਨਾਂ ਕੋਲ ਹੁਨਰ ਹੈ ਅਤੇ ਕੰਮ ਕਰਨ ਲਈ ਜ਼ਰੂਰੀ ਜਨੂੰਨ ਅਤੇ ਇਮਾਨਦਾਰੀ ਵੀ ਹੈ। ਭਾਰਤ ਦੀ ਇਹ 'ਹੁਨਰ ਦੀ ਪੂੰਜੀ' ਵਿਸ਼ਵ ਦੇ ਵਿਕਾਸ ਦਾ ਇੰਜਣ ਬਣ ਸਕਦੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਸਾਲ ਭਾਰਤ ਵਿਸ਼ਵ ਦੇ ਜੀ-20 ਸਮੂਹ ਦੀ ਵੀ ਪ੍ਰਧਾਨਗੀ ਕਰ ਰਿਹਾ ਹੈ। ਭਾਰਤ ਵੱਲੋਂ ਇਸ ਜ਼ਿੰਮੇਵਾਰੀ ਨੂੰ ਵੱਡੇ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ।
ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਭਾਰਤ ਦੇ ਲੋਕ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਇੱਕ ਸਾਂਝੇ ਕਾਰਕ ਦੀ ਤਰ੍ਹਾਂ ਦੇਖਦੇ ਹਨ ਤਾਂ ਵਸੁਧੈਵ ਕੁਟੁੰਬਕਮ ਦੀ ਭਾਵਨਾ ਨਜ਼ਰ ਅੳਂਦੀ ਹੈ। ਜਦੋਂ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਖੇਤਰਾਂ ਦੇ ਲੋਕ ਦੁਨੀਆ ਦੇ ਕਿਸੇ ਇੱਕ ਦੇਸ਼ ਵਿੱਚ ਇਕੱਠੇ ਹੁੰਦੇ ਹਨ ਤਾਂ ਇੱਕ ਭਾਰਤ ਉੱਤਮ ਭਾਰਤ ਦਾ ਸੁਹਾਵਣਾ ਅਹਿਸਾਸ ਮਹਿਸੂਸ ਹੁੰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਸਦੀਆਂ ਪਹਿਲਾਂ ਵਿਸ਼ਵ ਵਪਾਰ ਦੀ ਇੱਕ ਅਸਾਧਾਰਨ ਪਰੰਪਰਾ ਸ਼ੁਰੂ ਕੀਤੀ ਸੀ। ਅਸੀਂ ਸਮੁੰਦਰਾਂ ਨੂੰ ਪਾਰ ਕੀਤਾ ਜੋ ਬੇਅੰਤ ਲੱਗਦੇ ਸਨ। ਭਾਰਤ ਨੇ ਦਿਖਾਇਆ ਹੈ ਕਿ ਕਿਵੇਂ ਵੱਖ-ਵੱਖ ਦੇਸ਼ਾਂ ਅਤੇ ਵੱਖ-ਵੱਖ ਸਭਿਅਤਾਵਾਂ ਵਿਚਕਾਰ ਵਪਾਰਕ ਸਬੰਧ ਸਾਂਝੇ ਖੁਸ਼ਹਾਲੀ ਲਈ ਰਾਹ ਖੋਲ੍ਹ ਸਕਦੇ ਹਨ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ 'ਪ੍ਰਵਾਸੀ ਭਾਰਤੀ ਦਿਵਸ ਸੰਮੇਲਨ' ਮੱਧ ਪ੍ਰਦੇਸ਼ ਦੀ ਧਰਤੀ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਸ਼ ਦਾ ਦਿਲ ਕਿਹਾ ਜਾਂਦਾ ਹੈ। ਮੱਧ ਪ੍ਰਦੇਸ਼ ਵਿੱਚ ਮਾਂ ਨਰਮਦਾ ਦਾ ਪਾਣੀ, ਇੱਥੋਂ ਦੇ ਜੰਗਲ, ਕਬਾਇਲੀ ਪਰੰਪਰਾ ਅਤੇ ਇੱਥੋਂ ਦੀ ਰੂਹਾਨੀਅਤ ਤੁਹਾਡੀ ਯਾਤਰਾ ਨੂੰ ਯਾਦਗਾਰ ਬਣਾ ਦੇਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਪਰਵਾਸੀ ਭਾਰਤੀ ਦਿਵਸ ਕਈ ਤਰੀਕਿਆਂ ਨਾਲ ਖਾਸ ਹੈ। ਕੁਝ ਮਹੀਨੇ ਪਹਿਲਾਂ ਹੀ ਅਸੀਂ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਕੀਤੇ ਸਨ। ਇੱਥੇ ਸੁਤੰਤਰਤਾ ਸੰਗਰਾਮ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਦੇਸ਼ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਭਾਰਤ ਦਾ ਵਿਸ਼ਵ ਦ੍ਰਿਸ਼ਟੀਕੋਣ ਮਜ਼ਬੂਤ ਹੋਵੇਗਾ।ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਇੰਦੌਰ ਇੱਕ ਸ਼ਹਿਰ ਨਹੀਂ ਹੈ, ਇਹ ਇੱਕ ਦੌਰ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇੰਦੌਰ ਵਿੱਚ ਭੋਜਨ ਦਾ ਆਨੰਦ ਮਾਣੋ, ਇੱਕ ਸ਼ਹਿਰ ਜੋ ਨਮਕੀਨ ਤੋਂ ਪੋਹਾ ਤੱਕ ਪਕਵਾਨਾਂ ਲਈ ਜਾਣਿਆ ਜਾਂਦਾ ਹੈ। ਇੱਥੇ ਹਰ ਚੀਜ਼ ਦਾ ਇੱਕ ਅਭੁੱਲ ਸਵਾਦ ਹੈ। ਛੱਪਨ ਦੁਕਾਨ ਬਹੁਤ ਮਸ਼ਹੂਰ ਹੈ ਅਤੇ ਸਰਾਫਾ ਬਾਜ਼ਾਰ ਵਿਸ਼ਵ ਪ੍ਰਸਿੱਧ ਸਥਾਨ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਅਗਲੇ 25 ਸਾਲਾਂ ਦੇ 'ਅੰਮ੍ਰਿਤ ਕਾਲ' ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੀ ਭੂਮਿਕਾ ਨੂੰ ਹੋਰ ਉੱਚਾ ਚੁੱਕਣ ਵਿੱਚ ਸਾਡੇ ਵਿਦੇਸ਼ੀ ਭਾਰਤੀ ਭਾਈਚਾਰੇ ਦੀ ਅਹਿਮ ਭੂਮਿਕਾ ਹੈ। 17ਵੇਂ ਪਰਵਾਸੀ ਭਾਰਤੀ ਦਿਵਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਸਾਰੇ ਭਾਰਤੀ ਪਰਵਾਸੀਆਂ ਨੂੰ ਭਾਰਤ ਦਾ ਬ੍ਰਾਂਡ ਅੰਬੈਸਡਰ ਕਹਿੰਦਾ ਹਾਂ। ਭਾਰਤ ਦੇ ਬ੍ਰਾਂਡ ਅੰਬੈਸਡਰ ਵਜੋਂ ਤੁਹਾਡੀ ਭੂਮਿਕਾ ਵੱਖੋ-ਵੱਖਰੀ ਹੈ। ਤੁਸੀਂ ਮੇਕ ਇਨ ਇੰਡੀਆ, ਯੋਗਾ, ਹੈਂਡੀਕਰਾਫਟ ਉਦਯੋਗ ਦੇ ਨਾਲ-ਨਾਲ ਭਾਰਤ ਦੇ ਮਿਲਟਸ ਦੇ ਬ੍ਰਾਂਡ ਅੰਬੈਸਡਰ ਹੋ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਭਾਰਤ ਦੀ ਆਵਾਜ਼, ਭਾਰਤ ਦਾ ਸੰਦੇਸ਼, ਭਾਰਤ ਦੇ ਸ਼ਬਦਾਂ ਦਾ ਵਿਸ਼ਵ ਪੱਧਰ 'ਤੇ ਵੱਖਰਾ ਮਹੱਤਵ ਹੈ। ਭਾਰਤ ਦੀ ਇਹ ਵਧਦੀ ਤਾਕਤ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧਣ ਵਾਲੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Immigrant, National news, PM Modi