• Home
  • »
  • News
  • »
  • national
  • »
  • PRIME MINISTER NARENDRA MODI APPROVAL RATING HIGHEST AMONG WORLD LEADERS AT 70 PERCENT MORNING CONSULT SURVEY

ਅਪਰੂਵਲ ਰੇਟਿੰਗ ਵਿਚ ਦੁਨੀਆਂ ਦੇ ਨੰਬਰ-1 ਨੇਤਾ ਬਣੇ PM ਮੋਦੀ, ਜੋਅ ਬਾਇਡਨ ਨੂੰ ਵੀ ਪਿੱਛੇ ਛੱਡਿਆ

ਅਪਰੂਵਲ ਰੇਟਿੰਗ ਵਿਚ ਨੰਬਰ 1 ਬਣੇ PM ਮੋਦੀ, ਜੋਅ ਬਾਇਡਨ ਨੂੰ ਵੀ ਪਿੱਛੇ ਛੱਡਿਆ   (ਫਾਇਲ ਫੋਟੋ)

ਅਪਰੂਵਲ ਰੇਟਿੰਗ ਵਿਚ ਨੰਬਰ 1 ਬਣੇ PM ਮੋਦੀ, ਜੋਅ ਬਾਇਡਨ ਨੂੰ ਵੀ ਪਿੱਛੇ ਛੱਡਿਆ (ਫਾਇਲ ਫੋਟੋ)

  • Share this:
    ਅਮਰੀਕਾ ਦੀ ਡਾਟਾ ਇੰਟੈਲੀਜੈਂਸ ਫਰਮ ਮਾਰਨਿੰਗ ਕੰਸਲਟ ਦੇ ਇੱਕ ਸਰਵੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆਂ ਦਾ ਸਭ ਤੋਂ ਪਸੰਦੀਦਾ ਨੇਤਾ ਚੁਣਿਆ ਗਿਆ ਹੈ। ਅਪਰੂਵਲ ਰੇਟਿੰਗ (Approval Rating) ਦੇ ਮਾਮਲੇ ਵਿੱਚ ਗਲੋਬਲ ਲੀਡਰਾਂ ਦੀ ਸੂਚੀ ਵਿੱਚ ਪੀਐਮ ਮੋਦੀ ਪਹਿਲੇ ਸਥਾਨ ਉਤੇ ਹਨ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਦੇ ਅਨੁਸਾਰ, ਪੀਐਮ ਮੋਦੀ ਦੀ ਅਪਰੂਵਲ ਰੇਟਿੰਗ 70 ਪ੍ਰਤੀਸ਼ਤ ਹੈ ਅਤੇ ਇਹ ਰੇਟਿੰਗ ਵਿਸ਼ਵ ਦੇ ਚੋਟੀ ਦੇ 13 ਨੇਤਾਵਾਂ ਵਿੱਚ ਸਭ ਤੋਂ ਉੱਚੀ ਹੈ।

    ਮਾਰਨਿੰਗ ਕੰਸਲਟ ਦੇ ਇੱਕ ਸਰਵੇ ਦੇ ਅਨੁਸਾਰ, ਪੀਐਮ ਮੋਦੀ ਹੋਰ ਗਲੋਬਲ ਨੇਤਾਵਾਂ ਦੇ ਮੁਕਾਬਲੇ ਬਿਹਤਰ ਕੰਮ ਕਰ ਰਹੇ ਹਨ। ਪੀਐਮ ਮੋਦੀ ਤੋਂ ਇਲਾਵਾ, ਸਿਰਫ ਦੋ ਵਿਸ਼ਵ ਨੇਤਾਵਾਂ ਨੂੰ 60 ਤੋਂ ਵੱਧ ਦੀ ਰੇਟਿੰਗ ਮਿਲੀ ਹੈ।



    ਇਸ ਸੂਚੀ ਵਿੱਚ ਪੀਐਮ ਮੋਦੀ ਤੋਂ ਬਾਅਦ ਦੂਜੇ ਨੰਬਰ ਉਤੇ ਮੈਕਸੀਕੋ ਦੇ ਰਾਸ਼ਟਰਪਤੀ ਆਂਦ੍ਰੇਜ ਮੈਨੁਅਲ ਲੋਪੇਜ਼ ਓਬਰਾਡੋਰ ਹਨ, ਜਿਨ੍ਹਾਂ ਦੀ ਰੇਟਿੰਗ 64 ਹੈ, ਜਦੋਂ ਕਿ ਤੀਜੇ ਨੰਬਰ ਉੱਤੇ ਇਟਲੀ ਦੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦੀ ਰੇਟਿੰਗ 63 ਹੈ।
    Published by:Gurwinder Singh
    First published: