ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦਿੱਲੀ-ਦੇਹਰਾਦੂਨ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇ ਕੇ ਉੱਤਰਾਖੰਡ ਦੇ ਲੋਕਾਂ ਨੂੰ ਸਮਰਪਿਤ ਕੀਤਾ। ਇਸ ਤੋਂ ਇਲਾਵਾ ਪੀਐਮ ਮੋਦੀ ਨੇ ਇਲੈਕਟ੍ਰੀਫਾਈਡ ਰੇਲ ਲਾਈਨ ਸੈਕਸ਼ਨਾਂ ਦਾ ਵੀ ਉਦਘਾਟਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਟਰੇਨ ਲਈ ਉੱਤਰਾਖੰਡ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ। ਦਿੱਲੀ ਅਤੇ ਦੇਹਰਾਦੂਨ ਵਿਚਾਲੇ ਚੱਲਣ ਵਾਲੀ ਇਹ ਟਰੇਨ ਦੇਸ਼ ਦੀ ਰਾਜਧਾਨੀ ਨੂੰ ਦੇਵਭੂਮੀ ਨਾਲ ਤੇਜ਼ ਰਫਤਾਰ ਨਾਲ ਜੋੜੇਗੀ। ਹੁਣ ਦਿੱਲੀ-ਦੇਹਰਾਦੂਨ ਵਿਚਕਾਰ ਵੰਦੇ ਭਾਰਤ ਰੇਲ ਯਾਤਰਾ ਦਾ ਸਮਾਂ ਵੀ ਕਾਫੀ ਘੱਟ ਹੋ ਜਾਵੇਗਾ।
ਪੀਐਮ ਮੋਦੀ ਨੇ ਕਿਹਾ ਕਿ ਮੈਂ ਤਿੰਨ ਦੇਸ਼ਾਂ ਦਾ ਦੌਰਾ ਕਰਕੇ ਵਾਪਸ ਆਇਆ ਹਾਂ। ਅੱਜ ਪੂਰੀ ਦੁਨੀਆ ਭਾਰਤ ਵੱਲ ਵੱਡੀਆਂ ਉਮੀਦਾਂ ਨਾਲ ਦੇਖ ਰਹੀ ਹੈ। ਜਿਸ ਤਰ੍ਹਾਂ ਅਸੀਂ ਭਾਰਤੀਆਂ ਨੇ ਆਪਣੀ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਹੈ, ਉਸ ਨੇ ਪੂਰੀ ਦੁਨੀਆ ਦਾ ਭਰੋਸਾ ਜਗਾਇਆ ਹੈ। ਪੀਐਮ ਮੋਦੀ ਨੇ ਕਿਹਾ ਕਿ ਉੱਤਰਾਖੰਡ ਦੇਵਭੂਮੀ ਹੈ, ਮੈਨੂੰ ਯਾਦ ਹੈ। ਜਦੋਂ ਮੈਂ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਗਿਆ ਤਾਂ ਦਰਸ਼ਨਾਂ ਤੋਂ ਬਾਅਦ ਮੇਰੇ ਮੂੰਹੋਂ ਕੁਝ ਸਤਰਾਂ ਆਪ-ਮੁਹਾਰੇ ਨਿਕਲੀਆਂ। ਇਹ ਸਨ ਲਾਈਨਾਂ- ਇਹ ਦਹਾਕਾ ਉੱਤਰਾਖੰਡ ਦਾ ਦਹਾਕਾ ਹੋਵੇਗਾ। ਅੱਜ ਜਿਸ ਤਰ੍ਹਾਂ ਉੱਤਰਾਖੰਡ ਕਾਨੂੰਨ ਵਿਵਸਥਾ ਨੂੰ ਮੁੱਖ ਰੱਖਦਿਆਂ ਵਿਕਾਸ ਨੂੰ ਅੱਗੇ ਲੈ ਜਾ ਰਿਹਾ ਹੈ। ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੇਂਦਰੀ ਰੇਲ ਮੰਤਰੀ ਨੇ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਫਿਰ ਉੱਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਸੌਂਪਣ ਲਈ ਪੀਐਮ ਮੋਦੀ ਦਾ ਧੰਨਵਾਦ ਕੀਤਾ। ਪੁਸ਼ਕਰ ਧਾਮੀ ਨੇ ਕਿਹਾ ਕਿ "ਅੱਜ ਦਾ ਦਿਨ ਦੇਵਭੂਮੀ ਉੱਤਰਾਖੰਡ ਲਈ ਇਤਿਹਾਸਕ ਦਿਨ ਹੈ, ਇਹ ਸਾਡੇ ਸਾਰਿਆਂ ਲਈ ਚੰਗੀ ਕਿਸਮਤ ਦੀ ਗੱਲ ਹੈ ਕਿ ਅਸੀਂ ਇਸ ਦਿਨ ਦੇ ਗਵਾਹ ਹਾਂ।" ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਇਹ ਦੇਵਭੂਮੀ ਆਉਣ ਵਾਲੇ ਸਮੇਂ ਵਿੱਚ ਪੂਰੀ ਦੁਨੀਆ ਦੀ ਅਧਿਆਤਮਿਕ ਚੇਤਨਾ ਲਈ ਖਿੱਚ ਦਾ ਕੇਂਦਰ ਬਣੇਗੀ। ਅਸੀਂ ਇਸ ਸਮਰੱਥਾ ਅਨੁਸਾਰ ਉੱਤਰਾਖੰਡ ਦਾ ਵਿਕਾਸ ਕਰਨਾ ਹੈ।
ਦੱਸ ਦੇਈਏ ਕਿ ਦਿੱਲੀ-ਦੇਹਰਾਦੂਨ ਵੰਦੇ ਭਾਰਤ ਟਰੇਨ ਬੁੱਧਵਾਰ ਨੂੰ ਛੱਡ ਕੇ ਬਾਕੀ ਸਾਰੇ 6 ਦਿਨ ਚੱਲੇਗੀ। ਜੋ ਸਵੇਰੇ 7 ਵਜੇ ਦੇਹਰਾਦੂਨ ਤੋਂ ਚੱਲੇਗੀ ਅਤੇ 11.45 ਵਜੇ ਆਨੰਦ ਵਿਹਾਰ ਟਰਮੀਨਲ ਪਹੁੰਚੇਗੀ। ਇਸ ਤੋਂ ਬਾਅਦ ਸ਼ਾਮ 5.50 'ਤੇ ਆਨੰਦ ਵਿਹਾਰ ਤੋਂ ਰਵਾਨਾ ਹੋ ਕੇ ਰਾਤ 10.35 'ਤੇ ਦੇਹਰਾਦੂਨ ਪਹੁੰਚੇਗੀ। ਵੰਦੇ ਭਾਰਤ ਟਰੇਨ 314 ਕਿਲੋਮੀਟਰ ਦੀ ਇਸ ਯਾਤਰਾ ਨੂੰ 4 ਘੰਟੇ 45 ਮਿੰਟਾਂ 'ਚ ਤੈਅ ਕਰੇਗੀ। ਦੱਸ ਦੇਈਏ ਕਿ ਦੋਵਾਂ ਸ਼ਹਿਰਾਂ ਵਿਚਕਾਰ ਦੂਰੀ ਨੂੰ ਪੂਰਾ ਕਰਨ ਵਿੱਚ 6 ਘੰਟੇ ਤੋਂ ਵੱਧ ਦਾ ਸਮਾਂ ਲੱਗਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dehradun, Modi, Vande bharat express train, Vande Bharat train