Independence Day 2020: 15 ਅਗਸਤ ਨੂੰ ਦੇਸ਼ ਵਾਸੀਆ ਨੂੰ ਖਾਸ ਤੋਹਫਾ ਦੇਣਗੇ PM ਮੋਦੀ

Independence Day 2020: 15 ਅਗਸਤ ਨੂੰ ਦੇਸ਼ ਵਾਸੀਆ ਨੂੰ ਖਾਸ ਤੋਹਫਾ ਦੇਣਗੇ PM ਮੋਦੀ( ਫਾਈਲ ਫੋਟੋ)

 • Share this:
  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵਾਰ 15 ਅਗਸਤ ਨੂੰ ਦੇਸ਼ ਨੂੰ ਕੋਈ ਵੱਡਾ ਤੋਹਫ਼ਾ ਦੇ ਸਕਦੇ ਹਨ।ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ (NDHM) ਦਾ ਐਲਾਨ ਕਰ ਸਕਦੇ ਹਨ। ਇਸ ਸਕੀਮ ਦੇ ਤਹਿਤ ਦੇਸ਼ ਦੇ ਹਰ ਨਾਗਰਿਕ ਦੀ ਪਰਸਨਲ ਆਈ ਡੀ ਬਣਾਈ ਜਾਵੇਗੀ।ਹਰ ਇੱਕ ਵਿਅਕਤੀ ਦੇ ਹੈਲਥ ਰਿਕਾਰਡ ਨੂੰ ਡਿਜੀਟਲ ਕੀਤਾ ਜਾਵੇਗਾ।ਇਸ ਸਕੀਮ ਵਿਚ ਡਾਕਟਰ ਅਤੇ ਮੈਡੀਕਲ ਸਟਾਫ਼ ਨੂੰ ਰਜਿਸਟਰਡ ਕੀਤਾ ਜਾਵੇਗਾ।ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਦੇ ਚਾਰ ਵਰਗ ਹੋਣਗੇ।

  -ਹੈਲਥ ਆਈ ਡੀ
  -ਰਸਨਲ ਹੈਲਥ ਰਿਕਾਰਡ
  -ਡਿਜੀਟਲ ਡਾਕਟਰ
  -ਹੈਲਥ ਫੈਸਿਲਿਟੀ ਰਜਿਸਟਰੀ

  ਇਸ ਯੋਜਨਾ ਨੂੰ ਅਸੀਂ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਇਸ ਦੀਆ ਗਾਈਡ ਲਾਈਨਜ਼ ਤਿਆਰ ਹੋ ਰਹਿਆਂ ਹਨ।ਇਸ ਐਪ ਵਿਚ ਦੇਸ਼ ਦਾ ਹਰ ਕੋਈ ਨਾਗਰਿਕ ਆ ਸਕਦਾ ਹੈ ਪਰ ਕਿਸੇ ਨੂੰ ਧੱਕੇ ਨਾਲ ਨਹੀਂ ਪਾਇਆ ਜਾਵੇਗਾ।ਇਸ ਸਕੀਮ ਦੇ ਤਹਿਤ ਰਿਰਾਕ਼ਡ ਨੂੰ ਮਰੀਜ਼ ਦੀ ਮਰਜ਼ੀ ਤੋਂ ਬਿਨਾਂ ਸ਼ੇਅਰ ਨਹੀਂ ਕੀਤਾ ਜਾ ਸਕਦਾ ਹੈ।

  ਇਸ ਬਾਰੇ NDHM ਦੇ ਅਧਿਕਾਰੀ ਇੰਦੂ ਭੂਸ਼ਨ ਨੇ ਕਿਹਾ ਕਿ ਯੋਜਨਾ ਦੇ ਲਾਗੂ ਹੋਣ ਤੋਂ ਸੇਵਾਵਾਂ ਵਿਚ ਪਾਰਦਰਸ਼ਤਾ ਆਵੇਗੀ।ਇਸ ਨਾਲ ਮਰੀਜ਼ ਦੇ ਡਾਟਾ ਨੂੰ ਸੰਭਾਲਿਆ ਜਾਵੇਗਾ ਇਸ ਸਕੀਮ ਤਹਿਤ ਹੈਲਥ ਸਿਸਟਮ ਦੇ ਅੰਕੜਿਆਂ ਵਿਚ ਸਪਸ਼ਟ ਆਵੇਗੀ।

  NDHM ਇਸ ਵਿਚ ਆਈ ਡੀ ਬਣਾਉਣ ਵਾਲਿਆਂ ਦਾ ਡਾਟਾ ਇੱਕ ਡਾਕਟਰ ਤੋਂ ਦੂਜੇ ਡਾਕਟਰ ਤੱਕ ਬੜੀ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕੇਗਾ ਪਰ ਇਹ ਮਰੀਜ਼ ਦੀ ਮਰਜ਼ੀ ਤੋਂ ਬਿਨਾਂ ਨਹੀਂ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਾਰ 15 ਅਗਸਤ ਨੂੰ ਹੈਲਥ ਡਿਜੀਟਲ ਬਾਰੇ ਵੱਡੇ ਐਲਾਨ ਹੋ ਸਕਦੇ ਹਨ।
  Published by:Anuradha Shukla
  First published:
  Advertisement
  Advertisement