ਕੋਚੀ: PM Modi Dedicate INS Vikrant to India Navy: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸ਼ੁੱਕਰਵਾਰ ਨੂੰ ਕੋਚੀ ਵਿੱਚ ਕੋਚੀ ਸ਼ਿਪਯਾਰਡ ਲਿਮਟਿਡ ਦੁਆਰਾ ਬਣਾਏ ਗਏ ਦੇਸ਼ ਦੇ ਪਹਿਲੇ ਸਵਦੇਸ਼ੀ ਜਹਾਜ਼ ਕੈਰੀਅਰ ਆਈਐਨਐਸ ਵਿਕਰਾਂਤ (INS Vikrant) ਨੂੰ ਜਲ ਸੈਨਾ (Indian Navy) ਨੂੰ ਸਮਰਪਿਤ ਕੀਤਾ। ਇਹ ਭਾਰਤ ਦੇ ਸਮੁੰਦਰੀ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਜੰਗੀ ਬੇੜਾ ਹੈ। ਪ੍ਰਧਾਨ ਮੰਤਰੀ ਮੋਦੀ (PM Modi) ਨੇ ਕੋਚੀਨ ਸ਼ਿਪਯਾਰਡ ਵਿਖੇ 20,000 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਵਦੇਸ਼ੀ ਅਤਿ-ਆਧੁਨਿਕ ਆਟੋਮੈਟਿਕ ਉਪਕਰਨਾਂ ਨਾਲ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਨੂੰ ਚਾਲੂ ਕੀਤਾ।
ਕੇਰਲ ਦੇ ਕੋਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ – ਵਿਕਰਾਂਤ ਵੱਡਾ ਅਤੇ ਸ਼ਾਨਦਾਰ ਹੈ, ਵਿਕਰਾਂਤ ਵੱਖਰਾ ਹੈ, ਵਿਕਰਾਂਤ ਖਾਸ ਹੈ। ਵਿਕਰਾਂਤ ਸਿਰਫ਼ ਇੱਕ ਜੰਗੀ ਜਹਾਜ਼ ਨਹੀਂ ਹੈ, ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਪ੍ਰਤੀਬੱਧਤਾ ਦਾ ਪ੍ਰਮਾਣ ਹੈ।
#WATCH | PM Narendra Modi commissions indigenous Aircraft Carrier IAC Vikrant, the largest & most complex warship ever built in India's maritime history, into the Indian Navy at a ceremony in Kochi, Kerala. #INSVikrant pic.twitter.com/8oiQN2AnMg
— ANI (@ANI) September 2, 2022
ਪ੍ਰਧਾਨ ਮੰਤਰੀ ਨੇ ਸਮਾਗਮ ਦੌਰਾਨ ਨਵੇਂ ਜਲ ਸੈਨਾ ਝੰਡੇ (ਨਿਸ਼ਾਨ) ਦਾ ਵੀ ਉਦਘਾਟਨ ਕੀਤਾ। ਭਾਰਤੀ ਜਲ ਸੈਨਾ ਦਾ ਨਵਾਂ ਪ੍ਰਤੀਕ ਬਸਤੀਵਾਦੀ ਅਤੀਤ ਨੂੰ ਛੱਡ ਕੇ ਅਤੇ ਅਮੀਰ ਭਾਰਤੀ ਸਮੁੰਦਰੀ ਵਿਰਾਸਤ ਦੇ ਅਨੁਸਾਰ ਛਤਰਪਤੀ ਸ਼ਿਵਾਜੀ ਦੇ ਜਲ ਸੈਨਾ ਚਿੰਨ੍ਹ ਤੋਂ ਪ੍ਰੇਰਿਤ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ, ਸੀਐਮ ਪਿਨਰਾਈ ਵਿਜਯਨ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਜਲ ਸੈਨਾ ਮੁਖੀ ਐਡਮਿਰਲ ਆਰ. ਹੀਰਾ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਦੇਸ਼ ਦਾ ਹਰ ਨਾਗਰਿਕ 'ਵੋਕਲ ਫਾਰ ਲੋਕਲ' ਦੇ ਮੰਤਰ ਨੂੰ ਵਰਤੇ: ਪ੍ਰਧਾਨ ਮੰਤਰੀ ਮੋਦੀ
ਪੀਐਮ ਮੋਦੀ ਨੇ ਕਿਹਾ ਕਿ ਪਾਣੀ ਦੀ ਬੂੰਦ-ਬੂੰਦ ਇੱਕ ਵਿਸ਼ਾਲ ਸਮੁੰਦਰ ਵਾਂਗ ਬਣ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਭਾਰਤ ਦਾ ਹਰ ਨਾਗਰਿਕ ‘ਵੋਕਲ ਫਾਰ ਲੋਕਲ’ ਦੇ ਮੰਤਰ ਨੂੰ ਜਿਊਣਾ ਸ਼ੁਰੂ ਕਰ ਦੇਵੇ ਤਾਂ ਦੇਸ਼ ਨੂੰ ਆਤਮ ਨਿਰਭਰ ਹੋਣ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ। ਅਤੀਤ ਵਿੱਚ, ਹਿੰਦ-ਪ੍ਰਸ਼ਾਂਤ ਖੇਤਰ ਅਤੇ ਹਿੰਦ ਮਹਾਸਾਗਰ ਵਿੱਚ ਸੁਰੱਖਿਆ ਚਿੰਤਾਵਾਂ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਪਰ, ਅੱਜ ਇਹ ਖੇਤਰ ਸਾਡੇ ਲਈ ਦੇਸ਼ ਦੀ ਇੱਕ ਵੱਡੀ ਰੱਖਿਆ ਤਰਜੀਹ ਹੈ। ਇਸ ਲਈ ਅਸੀਂ ਜਲ ਸੈਨਾ ਲਈ ਬਜਟ ਵਧਾਉਣ ਤੋਂ ਲੈ ਕੇ ਇਸ ਦੀ ਸਮਰੱਥਾ ਵਧਾਉਣ ਤੱਕ ਹਰ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।
Kochi, Kerala | Prime Minister Narendra Modi hoists the new Naval Ensign 'Nishaan', on #INSVikrant pic.twitter.com/WGei5ncd7d
— ANI (@ANI) September 2, 2022
ਨਵਾਂ ਝੰਡਾ ਜਲ ਸੈਨਾ ਦੇ ਪਿਤਾਮਾ ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਨੂੰ ਸਮਰਪਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ- ਰਾਮਧਾਰੀ ਸਿੰਘ ਦਿਨਕਰ ਜੀ ਨੇ ਆਪਣੀ ਕਵਿਤਾ ਵਿੱਚ ਲਿਖਿਆ ਸੀ... ਨਵੇਂ ਸੂਰਜ ਦੀ ਨਵੀਂ ਪ੍ਰਭਾ, ਨਮੋ, ਨਮੋ, ਨਮੋ, ਆਜ਼ਾਦ ਭਾਰਤ ਦਾ ਝੰਡਾ, ਨਮੋ, ਨਮੋ। ਅੱਜ, ਇਸ ਝੰਡੇ ਦੀ ਸ਼ਰਧਾ ਦੇ ਨਾਲ, ਮੈਂ ਇਹ ਨਵਾਂ ਝੰਡਾ ਜਲ ਸੈਨਾ ਦੇ ਪਿਤਾ, ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਨੂੰ ਸਮਰਪਿਤ ਕਰਦਾ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Indian Navy, INS Vikrant, Modi, Narendra modi, PM Modi