• Home
  • »
  • News
  • »
  • national
  • »
  • PRIME MINISTER NARENDRA MODI RAILWAYS GIFTS INAUGURATES RAILWAY STATION FOR BANARAS VARANASI KASHI GH AS

PM ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਰੇਲਵੇ ਨੇ ਕਾਸ਼ੀ ਨੂੰ ਦਿੱਤੀ ਸੌਗਾਤ, ਮੰਡੂਆਡੀਹ ਸਟੇਸ਼ਨ ਦਾ ਨਾਂ ਹੁਣ ਹੋਵੇਗਾ ਬਨਾਰਸ

  • Share this:
ਵਾਰਾਣਸੀ: ਪ੍ਰਧਾਨ ਮੰਤਰੀ ਦੇ ਸੰਸਦ ਖੇਤਰ ਵਿੱਚ ਸਥਿਤ ਮੰਡੂਆਡੀਹ ਰੇਲਵੇ ਸਟੇਸ਼ਨ ਨੂੰ ਹੁਣ ਬਨਾਰਸ ਰੇਲਵੇ ਸ਼ਟੇਸ਼ਨ ਦੇ ਨਾਂ ਨਾਲ ਜਾਣਿਆ ਜਾਵੇਗਾ। ਕਾਸ਼ੀ ਦੇ ਸੰਸਦ ਤੇ ਦੇਸ਼ ਦੇ ਪੀਐਮ ਨਰਿੰਦਰ ਮੋਦੀ ਦੇ ਆਉਣ ਤੋਂ ਇੱਕ ਸ਼ਾਮ ਪਹਿਲਾਂ ਵਾਰਾਣਸੀ ਨੂੰ ਰੇਲਵੇ ਤੋਂ ਵੱਡੀ ਸੌਗਾਤ ਮਿਲੀ ਹੈ। ਰੇਲਵੇ ਸਟੇਸ਼ਨ ਦੇ ਪਲੇਟਫਾਰਮ ਤੋਂ ਲੈ ਕੇ ਮੁੱਖ ਭਵਨ ਤੇ ਬਨਾਰਸ ਦੇ ਨਾਮ ਦਾ ਬੋਰਡ ਵੀ ਲੱਗ ਗਿਆ ਹੈ। ਨਵੇਂ ਬੋਰਡ ਤੇ ਹਿੰਦੀ, ਸੰਸਕ੍ਰਿਤ , ਅੰਗਰੇਜੀ ਤੇ ਉਰਦੂ ਵਿੱਚ ਬਨਾਰਸ ਲਿਖ ਦਿੱਤਾ ਗਿਆ ਹੈ।

ਵਾਰਾਣਸੀ ਦੇ ਨਾਲ਼ ਹੀ ਕਾਸ਼ੀ ਤੇ ਬਨਾਰਸ ਵੀ ਖੇਤਰੀ ਲੋਕਾਚਾਰ ਦੀ ਭਾਸ਼ਾ ਲਈ ਮਸ਼ਹੂਰ ਹਨ। ਇੱਥੇ ਪਹਿਲਾਂ ਤੋਂ ਵਾਰਾਣਸੀ, ਕਾਸ਼ੀ ਤੇ ਵਾਰਾਣਸੀ ਸਿਟੀ ਦੇ ਨਾਂ 'ਤੇ 3 ਸਟੇਸ਼ਨ ਹਨ ਪਰ ਬਨਾਰਸ ਦੇ ਨਾਂ ਤੋਂ ਕੋਈ ਸਟੇਸ਼ਨ ਨਹੀਂ ਸੀ। ਪਿਛਲੇ ਕੁਝ ਸਾਲ ਤੋਂ ਸ਼ਹਿਰ ਵਿੱਚ ਸਥਿਤ ਮੁੰਡੀਆਡੀਹ ਸਟੇਸ਼ਨ ਨੂੰ ਜਦੋਂ ਨਵੀਂ ਸ਼ਾਜ ਸਵਾ ਮਿਲੀ ਤਾਂ ਇਸਦਾ ਨਾਂ ਬਨਾਰਸ ਕਰਨ ਦੀ ਮੰਗ ਵੀ ਉੱਠੀ। ਹੁਣ ਇਹ ਰੇਲਵੇ ਸਟੇਸ਼ਨ ਏਅਰਪੋਰਟ ਵਰਗਾ ਅਹਿਸਾਸ ਦਿੰਦਾ ਹੈ।

ਬੁੱਧਵਾਰ ਨੂੰ ਪੂਰਵਉੱਤਰ ਰੇਲਵੇ, ਵਾਰਾਣਸੀ ਮੰਡਲ ਦੇ ਅੰਦਰ ਵਾਰਾਣਸੀ ਪ੍ਰਯਾਗਰਾਜ਼ ਰੇਲ਼ ਖੰਡ ਤੇ ਸਥਿਤ ਮੰਡੂਆਡੀਹ ਰੇਲਵੇ ਸ਼ਟੇਸ਼ਨ ਦਾ ਨਾਂ ਬਨਾਰਸ ਕਰਨ ਦੀ ਸਵਕ੍ਰਿਤੀ ਰੇਲਵੇ ਸਟੇਸ਼ਨ ਬੋਰਡ ਵੱਲੋ ਮਿਲ ਗਈ ਹੈ । ਹੁਣ ਰੇਲਵੇ ਸਟੇਸ਼ਨ ਤੇ ਬੋਰਡ ਬਦਲ ਦਿੱਤਾ ਗਿਆ ਹੈ। ਸਟੇਸ਼ਨ ਦਾ ਕੋਡ ਬੀਐਸਬੀਐਸ ਹੋਵੇਗਾ ।ਕਾਸ਼ੀ ਦੇ ਵਿਦਰਤ ਰੰਜਨ ਦੀ ਮੰਗ ਤੇ ਸਟੇਸ਼ਨ ਦਾ ਨਾਮ ਪੱਤ੍ਰਿਕਾ ਤੇ ਸੰਸਕ੍ਰਿਤ ਵਿੱਚ ਹੀ ਅੰਕਿਤ ਕੀਤਾ ਜਾ ਰਿਹਾ ਹੈ ।ਰਾਤ 12 ਵਜੇ ( 15 ਜੁਲਾਈ 2021) ਤੋਂ ਇਸ ਸਟੇਸ਼ਨ ਤੋਂ ਜਾਰੀ ਹੋਣ ਵਾਲੀਆਂ ਟਿਕਟਾਂ ਤੇ ਸਟੇਸ਼ਨ ਦਾ ਨਾਂ ਬਨਾਰਸ ਤੇ ਸਟੇਸ਼ਨ ਕੋਡ ਬੀਐਸਬੀਐਸ ਅੰਕਿਤ ਹੋ ਕੇ ਜਾਰੀ ਹੋਵੇਗਾ।

ਪੁਰਾਣਿਕ ਕਥਾਵਾਂ ਵਿੱਚ ਬਨਾਰਸ ਨੂੰ ਸ਼ਿਵ ਦੀ ਨਗਰੀ ਕਿਹਾ ਜਾਦਾਂ ਹੈ। ਸ਼ਿਵ ਦੀ ਨਗਰੀ ਦੇ ਸਮਾਨਆਰਥਕ ਸ਼ਬਦਾਂ ਵਿੱਚ ਬਨਾਰਸ ਨਾਂ ਪ੍ਰਸਿੱਧ ਹੈ। ਵਿਕਾਸ ਦੀ ਪਰਿਕਲਪਨਾਵਾਂ ਨੂੰ ਸਵੀਕਾਰ ਕਰਦੇ ਹੋਏ ਮੰਡੂਆਡੀਹ ਰੇਲਵ ਸਟੇਸ਼ਨ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਗਿਆ ਹੈ। ਇਸ ਵਿੱਚ ਇੱਕ ਵੱਡਾ ਰੇਲਵੇ ਸ਼ਟੇਸ਼ਨ, ਯਾਤਰੀ ਵਿਸ਼ਰਾਮ ਘਰ, ਐਕਸਲੇਟਰ, ਲਿਫ਼ਟ, ਟੂਲ ਪਲਾਜਾਂ, ਕੈਫੇਟੇਰੀਆ, ਸੈਲ਼ਫੀ ਪੁਆਇੰਟ, ਰਾਸ਼ਟਰੀ ਝੰਡਾ,ਧਰੋਹਰ ਦੇ ਰੂਪ ਵਿੱਚ ਛੋਟੀ ਲਾਈਨ ਦਾ ਇੰਜਨ, ਸਵੱਛ ਸਰਕੁਲੇਸ਼ਨ ਏਰੀਆ, ਆਧੁਨਿਕ ਬੂਕਿੰਗ ਅਤੇ ਆਰਕਸ਼ਣ ਆਫਿਸ, ਵੇਟਿੰਗ ਰੂਮ, ਪਰਿਸਰ ਵਿੱਚ ਫੁਵਾਰੇ ਤੇ ਬੈਠਣ ਲਈ ਬਣੀਆਂ ਥਾਵਾਂ ਇਸ ਨੂੰ ਵਿਸ਼ਵ ਪੱਧਰੀ ਬਣਾਉਦੇ ਹਨ।

ਡੀਆਰਐਲ ਵਿਜੈ ਪੰਜਿਆਰ ਨੇ ਕਿਹਾ ਕਿ ਰੇਲਵੇ ਬੋਰਡ ਦੀ ਸਵੀਕ੍ਰਿਤੀ ਤੋਂ ਬਾਅਦ ਇਸਦਾ ਨਾਂ ਬਦਲਣ ਦਾ ਕੰਮ ਆਰੰਭ ਹੋ ਗਿਆ ਹੈ ।ਪਲੇਟਫਾਰਮ ਤੋਂ ਲੈ ਕੇ ਮੁੱਖ ਗੇਟ ਤੱਕ ਸਭ ਦੇ ਨਾਂ ਬਦਲ ਦਿੱਤੇ ਗਏ ਹਨ।

ਗੌਰਤਲਬ ਹੈ ਕਿ ਬੀਤੇ ਦਿਨਾਂ ਤੋਂ ਕੇਂਦਰੀ ਮੰਤਰਾਲੇ ਤੇ ਰੇਲ਼ ਮੰਤਰਾਲੇ ਨੇ ਵਾਰਾਣਸੀ ਦੇ ਮੰਡੂਆਡੀਹ ਰੇਲਵੇ ਸਟੇਸ਼ਨ ਦਾ ਨਾਂ ਬਦਲਣ ਫੈਸਲਾ ਕੀਤਾ ਸੀ ।ਇਹ ਮੰਗ ਪਿਛਲੇ ਕਾਫੀ ਲੰਬੇ ਸਮੇਂ ਤੋਂ ਲੰਬਿਤ ਸੀ ਜਿਸ ਨੂੰ ਪੂਰਾ ਕਰਨ ਦਾ ਕੰਮ ਕੇਂਦਰੀ ਰੇਲ਼ ਰਾਜ ਮੰਤਰੀ ਮਨੌਜ ਕੁਮਾਰ ਸਿਨਹਾ ਨੇ ਕੀਤਾ। ਉਹਨਾਂ ਨੇ ਸਾਲ 2014-15 ਨੇ ਰੋਹਣਿਆ ਸਥਿਤ ਏਡੇ ਪਿੰਡ ਵਿੱਚ ਆਯੋਜਿਤ ਇੱਕ ਜਨਸਭਾ ਵਿੱਚ ਮੁੰਡੀਆਡੀਹ ਦਾ ਨਾਮ ਬਦਲਣ ਦਾ ਵਾਅਦਾ ਕੀਤਾ ਸੀ । ਮਨੌਜ ਸਿਨਹਾ ਨੇ ਇਸ ਸੰਬੰਧੀ ਮੰਤਰਾਲੇ ਤੋਂ ਸਵੀਕ੍ਰਿਤੀ ਲੈਣ ਲਈ ਫਾਈਲ ਅੱਗੇ ਭੇਜ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕੈਸ਼ ਬਨਾਰਸੀ ਫਾਊਡੇਸ਼ਨ ਤੇ ਜਨ ਜਾਗ੍ਰਿਤੀ ਸਮਿਤੀ ਨੇ ਵੀ ਸਟੇਸ਼ਨ ਦਾ ਨਾਂ ਬਦਲਣ ਵਕਾਲਤ ਕੀਤੀ ਸੀ।
Published by:Anuradha Shukla
First published:
Advertisement
Advertisement