Home /News /national /

PM ਮੋਦੀ ਗੁਜਰਾਤ ਨੂੰ ਦੇਣਗੇ 29000 ਕਰੋੜ ਰੁਪਏ ਦੀ ਸੌਗਾਤ, ਤੀਜੀ ਵੰਦੇ ਭਾਰਤ ਟਰੇਨ ਨੂੰ ਦਿਖਾਉਣਗੇ ਹਰੀ ਝੰਡੀ

PM ਮੋਦੀ ਗੁਜਰਾਤ ਨੂੰ ਦੇਣਗੇ 29000 ਕਰੋੜ ਰੁਪਏ ਦੀ ਸੌਗਾਤ, ਤੀਜੀ ਵੰਦੇ ਭਾਰਤ ਟਰੇਨ ਨੂੰ ਦਿਖਾਉਣਗੇ ਹਰੀ ਝੰਡੀ

PM ਮੋਦੀ ਗੁਜਰਾਤ ਨੂੰ ਦੇਣਗੇ 29000 ਕਰੋੜ ਰੁਪਏ ਦੀ ਸੌਗਾਤ, ਤੀਜੀ ਵੰਦੇ ਭਾਰਤ ਟਰੇਨ ਨੂੰ ਦਿਖਾਉਣਗੇ ਹਰੀ ਝੰਡੀ

PM ਮੋਦੀ ਗੁਜਰਾਤ ਨੂੰ ਦੇਣਗੇ 29000 ਕਰੋੜ ਰੁਪਏ ਦੀ ਸੌਗਾਤ, ਤੀਜੀ ਵੰਦੇ ਭਾਰਤ ਟਰੇਨ ਨੂੰ ਦਿਖਾਉਣਗੇ ਹਰੀ ਝੰਡੀ

PM Modi in Gujarat Visit: ਪ੍ਰਧਾਨ ਮੰਤਰੀ ਨਵਰਾਤਰੀ ਉਤਸਵ ਵਿੱਚ ਵੀ ਹਿੱਸਾ ਲੈਣਗੇ। ਪੀਐਮ ਮੋਦੀ ਭਾਵਨਗਰ ਵਿੱਚ ਦੁਨੀਆ ਦੇ ਪਹਿਲੇ CNG ਟਰਮੀਨਲ ਦਾ ਨੀਂਹ ਪੱਥਰ ਵੀ ਰੱਖਣਗੇ।

 • Share this:

  ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ 'ਤੇ ਆਪਣੇ ਗ੍ਰਹਿ ਰਾਜ ਗੁਜਰਾਤ ਜਾਣਗੇ। ਸਾਲ ਦੇ ਅੰਤ 'ਚ ਗੁਜਰਾਤ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਇਸ ਲਈ ਉਨ੍ਹਾਂ ਦਾ ਇਹ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਪੀਐਮ ਮੋਦੀ ਸੂਬੇ ਨੂੰ 29 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਗਿਫਟ ਕਰਨਗੇ। ਇਨ੍ਹਾਂ ਵਿੱਚ ਦੇਸ਼ ਦੀ ਤੀਜੀ ਵੰਦੇ ਭਾਰਤ ਟਰੇਨ ਦੇ ਨਾਲ-ਨਾਲ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸੂਰਤ, ਭਾਵਨਗਰ ਵਰਗੇ ਸ਼ਹਿਰਾਂ 'ਚ ਵੀ ਕਰੀਬ 10 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਪੀਐਮ ਮੋਦੀ ਬਰਾਡ ਗੇਜ ਰੇਲਵੇ ਲਾਈਨ ਦੀ ਨੀਂਹ ਵੀ ਰੱਖਣਗੇ, ਜਿਸ ਦੇ ਪੂਰਾ ਹੋਣ ਨਾਲ ਅੰਬਾਜੀ ਦੀ ਯਾਤਰਾ ਆਸਾਨ ਹੋ ਜਾਵੇਗੀ। ਪ੍ਰਧਾਨ ਮੰਤਰੀ ਨਵਰਾਤਰੀ ਉਤਸਵ ਵਿੱਚ ਵੀ ਹਿੱਸਾ ਲੈਣਗੇ। ਪੀਐਮ ਮੋਦੀ ਭਾਵਨਗਰ ਵਿੱਚ ਦੁਨੀਆ ਦੇ ਪਹਿਲੇ CNG ਟਰਮੀਨਲ ਦਾ ਨੀਂਹ ਪੱਥਰ ਵੀ ਰੱਖਣਗੇ।

  ਪ੍ਰਧਾਨ ਮੰਤਰੀ ਦਫ਼ਤਰ (PMO) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਗੁਜਰਾਤ ਦੌਰੇ ਦੌਰਾਨ ਗਾਂਧੀਨਗਰ-ਮੁੰਬਈ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਉਹ ਖ਼ੁਦ ਇਸ ਰੇਲ ਗੱਡੀ ਰਾਹੀਂ ਕਾਲੂਪੁਰ ਤੱਕ ਸਫ਼ਰ ਕਰਨਗੇ। ਦੱਸ ਦੇਈਏ ਕਿ ਇਸ ਸਮੇਂ ਭਾਰਤ ਵਿੱਚ 2 ਵੰਦੇ ਭਾਰਤ ਟਰੇਨਾਂ ਚੱਲ ਰਹੀਆਂ ਹਨ। ਤੀਜੀ ਵੰਦੇ ਭਾਰਤ ਟਰੇਨ ਦਾ ਸੰਚਾਲਨ ਗਾਂਧੀਨਗਰ-ਮੁੰਬਈ ਰੂਟ 'ਤੇ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਇਸ ਨੂੰ ਹਰੀ ਝੰਡੀ ਦਿਖਾਉਣਗੇ। ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਮੈਟਰੋ ਰੇਲ ਪ੍ਰੋਜੈਕਟ ਦੇ ਫੇਜ਼-1 ਦਾ ਉਦਘਾਟਨ ਵੀ ਕਰਨਗੇ। ਇਸ ਦੌਰਾਨ ਉਹ ਦੂਰਦਰਸ਼ਨ ਕੇਂਦਰ ਸਟੇਸ਼ਨ ਤੱਕ ਮੈਟਰੋ ਟਰੇਨ ਰਾਹੀਂ ਸਫਰ ਕਰਨਗੇ।

  ਸੂਰਤ-ਭਾਵਨਗਰ ਵਿੱਚ ਪ੍ਰੋਜੈਕਟਾਂ ਦੀ ਸ਼ੁਰੂਆਤ

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਗੁਜਰਾਤ ਫੇਰੀ ਦੌਰਾਨ ਸੂਰਤ ਅਤੇ ਭਾਵਨਗਰ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫ਼ਾ ਵੀ ਦੇਣਗੇ। ਜਾਣਕਾਰੀ ਮੁਤਾਬਕ ਪੀਐੱਮ ਮੋਦੀ ਸੂਰਤ 'ਚ 3400 ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਉਹ ਸੂਰਤ ਵਿੱਚ ਡਰੀਮ ਸਿਟੀ ਦੇ ਫੇਜ਼-1 ਦਾ ਉਦਘਾਟਨ ਕਰਨਗੇ। ਇਸ ਦਾ ਮਕਸਦ ਹੀਰਾ ਕਾਰੋਬਾਰ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਭਾਵਨਗਰ ਨੂੰ 5200 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਵੀ ਦੇਣਗੇ। ਪ੍ਰਧਾਨ ਮੰਤਰੀ ਭਾਵਨਗਰ ਵਿੱਚ ਦੁਨੀਆ ਦੇ ਪਹਿਲੇ CNG ਟਰਮੀਨਲ ਦਾ ਨੀਂਹ ਪੱਥਰ ਰੱਖਣਗੇ।


  36ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ

  ਪੀਐਮ ਮੋਦੀ ਆਪਣੇ ਗੁਜਰਾਤ ਦੌਰੇ ਦੌਰਾਨ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਗੁਜਰਾਤ ਵਿੱਚ ਪਹਿਲੀ ਵਾਰ ਹੋ ਰਹੀਆਂ 36ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਇਲਾਵਾ ਉਹ ਨਵਰਾਤਰੀ ਦੇ ਤਿਉਹਾਰ 'ਚ ਵੀ ਹਿੱਸਾ ਲੈਣਗੇ। ਅੰਬਾਜੀ ਜਾਣ ਵਾਲੇ ਸ਼ਰਧਾਲੂਆਂ ਲਈ ਵੀ ਵੱਡੀ ਖੁਸ਼ਖਬਰੀ ਹੈ। ਪੀਐਮ ਮੋਦੀ ਇਸ ਰੂਟ 'ਤੇ ਬਰਾਡ ਗੇਜ ਰੇਲਵੇ ਟਰੈਕ ਦੇ ਨਿਰਮਾਣ ਦੀ ਸ਼ੁਰੂਆਤ ਕਰਨਗੇ।

  Published by:Ashish Sharma
  First published:

  Tags: Gujarat, Narendra modi, PM Modi